ਸਿਆਸੀ ਖਬਰਾਂ

ਭਾਰਤੀ ਹਵਾਈ ਫੌਜ ਦੇ ਜਹਾਜ਼ ਬਾਲਾਕੋਟ ਨੇੜੇ ਬੰਬ ਸੁੱਟ ਕੇ ਮੁੜ ਗਏ: ਪਾਕਿਸਤਾਨ ਦਾ ਬਿਆਨ

February 26, 2019 | By

ਚੰਡੀਗੜ੍ਹ: ਪਾਕਿਸਤਾਨ ਦੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਹਵਾਈ ਫੌਜ ਦੇ ਜਹਾਜਾਂ ਨੇ ਕਸ਼ਮੀਰ ਤੇ ਕਬਜੇ ਵਾਲੀ ਹੱਦ (ਲਾਈਨ ਆਫ ਕੰਟਰੋਲ) ਤੋਂ ਪਾਰ ਮੁਜ਼ੱਫਰਾਬਾਦ ਸੈਕਟਰ ਵਿਚ ਦਾਖਲ ਹੋ ਕੇ ਬੰਬ ਸੁੱਟੇ ਤੇ ਫਿਰ ਕਾਹਲੀ ਚ ਵਾਪਸ ਮੁੜ ਗਏ।

ਪਾਕਿ ਫੌਜ ਦੇ ਬੁਲਾਰੇ ਨੇ ਪਹਿਲੇ ਟਵੀਟ ਚ ਕਿਹਾ: “ਭਾਰਤੀ ਹਵਾਈ ਫੌਜ ਨੇ ਕਬਜੇ ਵਾਲੀ ਹੱਦ ਦੀ ਉਲੰਘਣਾ ਕੀਤੀ। ਪਾਕਿਸਤਾਨ ਦੀ ਹਵਾਈ ਫੌਜ ਇਕਦਮ ਹਰਕਤ ਵਿਚ ਆਈ। ਭਾਰਤੀ ਜਹਾਜ ਵਾਪਸ ਮੁੜ ਗਏ। ਵਿਸਤਾਰ ਛੇਤੀ”।

ਇਕ ਭਾਰਤੀ ਟੀ.ਵੀ. ਉੱਤੇ ਵਿਖਾਈ ਜਾ ਰਹੇ ਦ੍ਰਿਸ਼ਾਂ ਵਿਚੋਂ ਇੱਕ

ਇਸ ਤੋਂ ਬਾਅਦ ਕੀਤੀ ਦੂਜੀ ਟਵੀਟ ਚ ਬੁਲਾਰੇ ਨੇ ਕਿਹਾ ਕਿ: “ਭਾਰਤੀ ਹਵਾਈ ਜਹਾਜਾਂ ਨੇ ਮੁਜ਼ੱਫਰਾਬਾਦ ਸੈਕਟਰ ਵਿਚ ਘੁਸਪੈਠ ਕੀਤੀ। ਪਾਕਿਸਤਾਨੀ ਫੌਜ ਵਲੋਂ ਵੇਲੇ ਸਿਰ ਤੇ ਢੂਕਵਾਂ ਜਵਾਬ ਦੇਣ ਉੱਤੇ ਕਾਹਲੀ ਵਿਚ ਬੰਬ ਸੁੱਟ ਕੇ, ਜਿਹੜੇ ਕਿ ਬਾਲਾਕੋਟ ਨੇੜੇ ਡਿੱਗੇ, ਵਾਪਸ ਮੁੜ ਗਏ। ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ”।

⊕ ਵਧੇਰੇ ਵਿਸਤਾਰ ਲਈ ਅੰਗਰੇਜ਼ੀ ਵਿਚ ਖਬਰ ਪੜ੍ਹੋ – PAK CLAIMS INDIAN AIRCRAFTS CROSSED OVER INTO POK; DROPPED PAYLOADS AND RUSHED BACK

ਖਬਰ ਲਿਖੇ ਜਾਣ ਤੱਕ ਭਾਰਤ ਸਰਕਾਰ ਜਾਂ ਫੌਜ ਵਲੋਂ ਕੋਈ ਜਾਣਕਾਰੀ ਜਾਰੀ ਨਹੀਂ ਸੀ ਕੀਤੀ ਗਈ ਪਰ ਭਾਰਤੀ ਮੀਡੀਆ ਇਸ ਨੂੰ ਵੱਡੀ ਕਾਰਵਾਈ ਦੱਸਿਆ ਜਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,