Tag Archive "pulwama-attack"

ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ ਸ਼ਾਮ 5 ਵਜੇ; ਵੋਟਾਂ ਤੋਂ ਪਹਿਲਾਂ ਪੁਲਵਾਮਾ ਵਰਗਾ ਹਮਲਾ ਮੁੜ ਹੋ ਸਕਦੈ: ਰਾਜ ਠਾਕਰੇ

ਭਾਰਤੀ ਉਪਮਹਾਂਦੀਪ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ ਹੋ ਹੋਵਾਗਾ। ਖਬਰਖਾਨੇ ਮੁਤਾਬਕ ਭਾਰਤੀ ਚੋਣ ਕਮਿਸ਼ਨ ਵਲੋਂ ਅੱਜ ਸ਼ਾਮ 5 ਵਜੇ ਚੋਣਾਂ ਦੇ ਪੜਾਵਾਂ ਅਤੇ ਉਹਨਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ।

ਪੰਜਾਬੀਆਂ ਨੇ ਜੰਗ ਦੀ ਤਬਾਹੀ ਹੰਢਾਈ ਹੈ, ਅਸੀਂ ਸ਼ਾਂਤੀ ਚਾਹੁੰਦੇ ਹਾਂ: ਕੇਂਦਰੀ ਸਿੰਘ ਸਭਾ ਤੇ ਸਿੱਖ ਵਿਚਾਰਕ

ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ (ਚੰਡੀਗੜ੍ਹ) ਵਲੋਂ ਇਕ ਲਿਖਤੀ ਬਿਆਨ ਜਾਰੀ ਕਰ ਕੇ ਕਿਹਾ ਪੰਜਾਬੀਆਂ ਨੇ 1947 ਦੀ ਵੱਢ-ਟੁੱਕ ਸਮੇਂ ਅਤੇ ਬਾਅਦ ਦੀਆਂ 1965 ਤੇ 1971 ਦੀਆਂ ਭਾਰਤ-ਪਾਕਿਸਤਾਨ ਦਰਮਿਆਨ ਜੰਗਾਂ ਦੌਰਾਨ ਬਹੁਤ ਖੂਨ-ਖਰਾਬਾ ਅਤੇ ਤਬਾਹੀ ਝੱਲੀ ਹੈ ਅਤੇ ਉਹ ਨਹੀਂ ਚਾਹੁੰਦੇ ਕਿ ਭਾਰਤ-ਪਾਕਿਸਤਾਨ ਦੇ ਸੰਭਾਵੀ ਯੁੱਧ ਦੇ ਮੰਡਰਾਉਂਦੇ ਬੱਦਲ ਉਨ੍ਹਾਂ ਲਈ ਹੋਰ ਭਿਆਨਕ ਮਾਰ-ਮਰਾਈ ਅਤੇ ਉਜਾੜੇ ਦਾ ਸਬੱਬ ਬਣਨ।

ਭਾਰਤ-ਪਾਕਿ ਹਵਾਈ ਝੜਪ ਤੋਂ ਬਾਅਦ ਗੁਰੂ ਰਾਮਦਾਸ ਹਵਾਈ ਅੱਡਾ ਬੰਦ ਹੋ ਕੇ ਮੁੜ ਖੁੱਲਿਆ

ਅੱਜ ਦਿਨ ਦੀ ਚੜਾਅ ਨਾਲ ਹੀ ਪਾਕਿਸਤਾਨੀ ਲੜਾਕੂ ਜਹਾਜਾਂ ਦੇ ਹਮਲੇ ਅਤੇ ਇਸ ਦੀ ਜਵਾਬੀ ਕਾਰਵਾਈ ਕਰਨ ਗਏ ਭਾਰਤੀ ਹਵਾਈ ਸੈਨਾ ਦੇ ਜਹਾਜ਼ ਨੂੰ ਪਾਕਿਸਤਾਨ ਵਲੋਂ ਸੁੱਟ ਕੇ ਹਵਾਈ ਫੌਜੀ ਨੂੰ ਫੜ੍ਹ ਲੈਣ ਦੀਆਂ ਖਬਰਾਂ ਬਾਅਦ ਸਰਹੱਦੀ ਜਿਲ੍ਹੇ ਅੰਮ੍ਰਿਤਸਰ ਵਿਚ ਵੀ ਚਰਚਾ ਦਾ ਵਿਸ਼ਾ ਰਹੀਆਂ।

ਭਾਰਤ-ਪਾਕਿ ਤਣਾਅ ਵਿਚਾਲੇ ਪੰਜਾਬ ਦੇ ਰਾਜਪਾਲ ਨੇ ਕੀਤੀ ਉੱਚ ਪੱਧਰੀ ਬੈਠਕ

ਇਸ ਵੇਲੇ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਰਾਜਪਾਲ ਵੀ.ਪੀ ਬਦਨੌਰ ਨੇ ਵੱਡੇ ਅਹੁਦਿਆਂ ਵਾਲੇ ਅਫਸਰਾਂ ਨਾਲ ਬੈਠਕ ਕਰਕੇ ਪ੍ਰਬੰਧਾਂ ਅਤੇ ਹੋਰਨਾਂ ਪ੍ਰਸ਼ਾਸਕੀ ਹਾਲਾਤਾਂ ਦਾ ਜਾਇਜਾ ਲਿਆ।

ਦੋ ਹਿੱਸਿਆਂ ‘ਚ ਟੁੱਟਿਆ ਭਾਰਤੀ ਫੌਜ ਦਾ ਹਵਾਈ ਜਹਾਜ ਦੋ ਹਵਾਈ ਫੌਜੀ ਹੋਏ ਹਲਾਕ

ਅੱਜ ਤਕਰੀਬਨ ਸਵੇਰੇ ਦਸ ਵਜੇ ਹੋਏ ਹਾਦਸੇ 'ਚ ਭਾਰਤੀ ਹਵਾਈ ਫੌਜ ਦਾ ਜਹਾਜ ਡਿੱਗ ਪਿਆ ਜਿਸ ਕਰਕੇ ਦੋ ਹਵਾਈ ਫੌਜੀਆਂ ਦੀ ਮੌਤ ਹੋ ਗਈ।

ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ‘ਚ ਚੌਕਸੀ ਜਾਰੀ,ਆਮ ਲੋਕ ਸਹਿਮੇ

ਭਾਰਤੀ ਅਫਸਰਾਂ ਦੇ ਦੱਸਣ ਮੁਤਾਬਕ ਭਾਰਤੀ ਏਅਰ ਫੋਰਸ ਵਲੋਂ ਪਾਕਿਸਤਾਨ ਦੀ ਸਰਹੱਦ ਦੇ ਅੰਦਰ 26 ਫਰਵਰੀ ਦੇ ਤੜਕੇ ਸਾਢੇ ਤਿੰਨ ਵਜੇ ਕੀਤੀ ਗਈ ਹਵਾਈ ਕਾਰਵਾਈ ਤੋਂ ਬਾਅਦ ਪੰਜਾਬ ਸਰਕਾਰ ਨੇ ਸਰਹੱਦੀ ਜ਼ਿਲ੍ਹਿਆਂ ਫਿਰੋਜ਼ਪੁਰ, ਸ੍ਰੀ ਤਰਨਤਾਰਨ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਗੁਰਦਾਸਪੁਰ, ਪਠਾਨਕੋਟ 'ਚ ਫੌਰੀ ਤੌਰ 'ਤੇ ਚੌਕਸੀ ਲਾਗੀ ਕਰ ਦਿੱਤੀ ਹੈ।

ਭਾਰਤੀ ਹਵਾਈ ਫੌਜ ਦੇ ਜਹਾਜ਼ ਬਾਲਾਕੋਟ ਨੇੜੇ ਬੰਬ ਸੁੱਟ ਕੇ ਮੁੜ ਗਏ: ਪਾਕਿਸਤਾਨ ਦਾ ਬਿਆਨ

ਪਾਕਿਸਤਾਨ ਦੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਹਵਾਈ ਫੌਜ ਦੇ ਜਹਾਜਾਂ ਨੇ ਕਸ਼ਮੀਰ ਤੇ ਕਬਜੇ ਵਾਲੀ ਹੱਦ (ਲਾਈਨ ਆਫ ਕੰਟਰੋਲ) ਤੋਂ ਪਾਰ ਮੁਜ਼ੱਫਰਾਬਾਦ ਸੈਕਟਰ ਵਿਚ ਦਾਖਲ ਹੋ ਕੇ ਬੰਬ ਸੁੱਟੇ ਤੇ ਫਿਰ ਕਾਹਲੀ ਚ ਵਾਪਸ ਮੁੜ ਗਏ।

ਨਫਰਤੀ ਹਨੇਰ ਦਾ ਸ਼ਿਕਾਰ ਹੋ ਰਹੇ ਕਸ਼ਮੀਰੀਆਂ ਨੂੰ ਸਿੱਖ ਸੰਸਥਾ ਵਲੋਂ ਆਸਰੇ ਦੀ ਪੇਸ਼ਕਸ਼

ਕਸ਼ਮੀਰ ਘਾਟੀ ਵਿਚ ਵਾਪਰੇ ਪੁਲਵਾਮਾ ਕਾਂਡ ਦੇ ਪਿੱਛੋਂ ਵਿੱਦਿਅਕ ਸੰਸਥਾਵਾਂ ਵਿਚ ਪੜ੍ਹਦੇ ਕਸ਼ਮੀਰੀ ਵਿਦਿਆਰਥੀਆਂ ਉਪਰ ਹਮਲੇ ਅਤੇ ਰਿਹਾਇਸ਼ਗਾਹਾਂ ਵਿਚੋਂ ਜ਼ਬਰੀ ਕੱਢਣ ਦੀਆਂ ਘਟਨਾਵਾਂ ਦੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਪੁਰਜ਼ੋਰ ਨਿਖੇਧੀ ਕੀਤੀ ਅਤੇਪੀੜਤ ਕਸ਼ਮੀਰੀ ਵਿਦਿਆਰਥੀਆਂ ਨੂੰ ਰਿਹਾਇਸ਼ ਤੇ ਲੰਗਰ ਦੀ ਪੇਸ਼ਕਸ਼ ਕੀਤੀ ਹੈ।

“ਅਸੀਂ ਜੇਕਰ ਅੱਜ ਜਿੳਂਦੇ ਹਾਂ ਤਾਂ ਆਪਣੇ ਸਿੱਖ ਭਰਾਵਾਂ ਕਰਕੇ” – ਵਾਦੀ ਤੋਂ ਬਾਹਰ ਨਫਰਤੀ ਭੀੜ ਦਾ ਸ਼ਿਕਾਰ ਹੋਏ ਕਸ਼ਮੀਰੀ ਦੇ ਬੋਲ

"ਪਰ ਪੈਸਿਆਂ ਨਾਲੋਂ ਕੀਮਤੀ ਜਾਨ ਹੈ ਜੇਕਰ ਸਾਡੇ ਸਿੱਖ ਭਰਾ ਸਮੇਂ ਤੇ ਨਾ ਆਏ ਹੁੰਦੇ ਤਾਂ ਖੌਰੇ ਸਾਡਾ ਕੀ ਬਣਦਾ ਅਸੀਂ ਅੱਜ ਜੇਕਰ ਜਿਉਂਦੇ ਹਾਂ ਤਾਂ ਸਾਡੇ ਸਿੱਖ ਭਰਾਵਾਂ ਕਰਕੇ ਜਿਉਂਦੇ ਹਾਂ"।

ਧਮਾਕੇ ਨਾਲ ਨਹੀਂ ਕੋਈ ਲੈਣ-ਦੇਣ,ਜੇਕਰ ਭਾਰਤ ਨੇ ਕੀਤਾ ਹਮਲਾ ਤਾਂ ਦੇਵਾਂਗੇ ਮੋੜਵਾਂ ਜਵਾਬ : ਇਮਰਾਨ ਖਾਨ

ਪੁਲਵਾਮਾ ਹਮਲੇ ਤੋਂ ਬਾਅਦ ਭਾਰਤੀ ਰਾਜਨੀਤਿਕ ਆਗੂਆਂ ਵਲੋਂ ਪਾਕਿਸਤਾਨ 'ਤੇ ਲਾਏ ਗਏ ਦੋਸ਼ਾਂ ਅਤੇ ਪਾਕਿਸਤਾਨ 'ਤੇ ਫੌਜੀ ਕਾਰਵਾਈ ਕਰਨ ਦੇ ਦਿੱਤੇ ਗਏ ਬਿਆਨਾਂ ਦਾ ਮੋੜਵਾਂ ਜੁਆਬ ਦੇਂਦਿਆਂ ਨਵੇਂ ਬਣੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨ ਦਾ ਕਸ਼ਮੀਰ ਦੇ ਪੁਲਵਾਮਾ ਜ਼ਿਲ਼੍ਹੇ 'ਚ ਫੌਜੀ ਕਾਫਲੇ 'ਤੇ ਹੋਏ ਆਤਮਘਾਤੀ ਹਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

Next Page »