ਸਿੱਖ ਖਬਰਾਂ

“ਅਸੀਂ ਜੇਕਰ ਅੱਜ ਜਿੳਂਦੇ ਹਾਂ ਤਾਂ ਆਪਣੇ ਸਿੱਖ ਭਰਾਵਾਂ ਕਰਕੇ” – ਵਾਦੀ ਤੋਂ ਬਾਹਰ ਨਫਰਤੀ ਭੀੜ ਦਾ ਸ਼ਿਕਾਰ ਹੋਏ ਕਸ਼ਮੀਰੀ ਦੇ ਬੋਲ

February 19, 2019 | By

ਮੂਲ ਲਿਖਤ- ਜ਼ਿਸ਼ਾਨ ਅਮੀਰੀ {ਫ੍ਰੀਪ੍ਰੈਸ ਕਸ਼ਮੀਰ}

ਪੰਜਾਬੀ ਉਲੱਥਾ – ਸਿੱਖ ਸਿਆਸਤ

ਅਜ਼ਹਰ, ਮੰਸੂਰ ਅਤੇ ਨਦੀਮ ਨੇ ਆਪਣੇ ਆਪ ਨੂੰ ਪੂਰੇ ਅੱਠ ਘੰਟੇ ਇੱਕ ਪਖਾਨੇ ‘ਚ ਬੰਦ ਕਰੀ ਰੱਖਿਆ, ਜਿੱਥੌ ਉਹਨਾਂ “ਭਾਰਤ ਮਾਤਾ ਕੀ ਜੈ, ਕਸ਼ਮੀਰੀੳਂ ਕੋ ਜਿੰਦਾ ਜਲਾੳ” ਦੇ ਨਾਅਰੇ ਲਾਉਂਦੀ ਭੀੜ ਵਲੋਂ ਉਹਨਾਂ ਦੀ ਗੱਡੀ ਭੰਨਦੇ ਹੋਏ ਵੇਖਿਆ।

ਇਹ 15 ਫਰਵਰੀ ਦੀ ਰਾਤ ਸੀ,14 ਫਰਵਰੀ ਨੂੰ ਪੁਲਵਾਮਾ ਵਿਖੇ ਜੈਸ਼ ਏ ਮੁਹੰਮਦ ਦੇ ਕਾਰਕੁੰਨ ਆਦਿਲ ਅਹਿਮਦ ਦਾਰ ਨੇ ਆਤਮਘਾਤੀ ਹਮਲਾ ਕਰਕੇ ਭਾਰਤੀ ਫੌਜ ਦੇ ਚਾਲ੍ਹੀ ਫੌਜੀ ਮਾਰ ਦਿੱਤੇ ਸਨ।ਇਸ ਮਗਰੋਂ ਸਾਰਾ ਭਾਰਤ ਹਿੰਸਾ ਦੀ ਅੱਗ ‘ਚ ਬਲਣ ਲੱਗਿਆ, ਵਾਦੀ ਤੋਂ ਬਾਹਰ ਰਹਿਣ ਵਾਲੇ ਕਸ਼ਮੀਰੀ ਇਹ ਬਦਲਾ ਲੈਣ ਲਈ ਸੌਖਾ ਨਿਸ਼ਾਨਾ ਬਣ ਨਿੱਬੜੇ।

ਜਦੋਂ ਕਸ਼ਮੀਰੀਆਂ ਦਾ ਬੀਜਨਾਸ਼ ਅਤੇ ਪਾਕਿਸਤਾਨ ਨਾਲ ਜੰਗ ਆਮ ਕਹਾਣੀ ਬਣ ਗਏ ਤਾਂ ਇਹਨਾਂ ਤਿੰਨਾਂ – ਅਜ਼ਹਰ, ਮਨਸੂਰ ਅਤੇ ਨਦੀਮ ਲਈ ਆਪਣੀ ਜਾਨ ਬਚਾਉਣ ਲਈ ਭੱਜਣ ਤੋਂ ਛੁੱਟ ਹੋਰ ਕੋਈ ਰਾਹ ਨਹੀਂ ਸੀ ਬਚਿਆ।

ਅਜ਼ਹਰ ਨੇ ਆਪਣੇ ਨਾਲਦੇ ਮਨਸੂਰ ਵੱਲ੍ਹ ਵੇਖਦਿਆਂ ਕਿਹਾ ਕਿ ” ਅਲ੍ਹਾਹ ਕੇ ਕਰਮ ਸੇ ਬਚ ਗਏ ਹਮ ਬਸ” ਮਨਸੂਰ ਵਾਕ ਪੂਰਾ ਕਰਦਿਆਂ ਬੋਲਿਆ “ਅਲ੍ਹਾਂਹ ਔਰ ਹਮਾਰੇ ਸਿੱਖ ਭਾਈ “

ਘਟਨਾ ਨੂੰ ਯਾਦ ਕਰਦਿਆਂ ਅਜ਼ਹਰ ਬੋਲਿਆ ” ਦੋ ਚਾਰ ਪਹੀਆ ਵਾਹਨ ਸਨ – ਟਵੇਰਾ ਅਤੇ ਇੱਕ ਟਰੈਵਲਰ – ਤਿੰਨ ਪਰਿਵਾਰਾਂ ਦੇ 25 ਜੀਆਂ ਨਾਲ ਜਿਹਨਾਂ ਵਿੱਚ ਦਸ ਬੱਚੇ ਸਨ। ਅਸੀਂ ਅਜਮੇਰ ਸ਼ਰੀਫ ਤੋਂ ਵਾਪਸ ਪਰਤ ਰਹੇ ਸਾਂ ਅਤੇ ਸਾਢੇ ਚਾਰ ਵਜੇ ਦੇ ਕਰੀਬ ਨਗਰੋਟਾ ਪੁੱਜੇ। ਸੜਕ ਪੂਰੀ ਖਾਲੀ ਸੀ ਪਰ ਕੁਝ ਕਾਰਣਾਂ ਕਰਕੇ ਸਾਨੂੰ ਅੱਗੇ ਜਾਣ ਦੀ ਇਜਾਜਤ ਨਹੀਂ ਸੀ।

ਹੋਰ ਕੋਈ ਰਾਹ ਨਾ ਹੋਣ ਕਰਕੇ ਅਸੀਂ ਜੰਮੂ ਦੇ ਗੁੱਜਰ ਨਗਰ ਵਲ੍ਹ ਆ ਗਏ। ਇਹ ਇੱਕ ਮੁਸਲਮਾਨ ਬਹੁਗਿਣਤੀ ਵਾਲਾ ਇਲਾਕਾ ਸੀ, ਇਹ ਥਾਂ ਸ਼੍ਰੀਨਗਰ ਜੰਮੂ ਵਿਚਾਲੇ ਚਲਦੇ ਡਰਾਇਵਰਾਂ ਲਈ ਲਾਹੇਵੰਦ ਹੈ।

ਇਹ ਤੜਕੇ ਸਾਢੇ ਚਾਰ ਵਜੇ ਦਾ ਸਮਾਂ ਸੀ ਜਦੋਂ ਅਸੀਂ ਗੱਡੀ ਥਾਂ ‘ਤੇ ਲਾਈ ਅਤੇ ਸਥਾਨਕ ਹੋਟਲਾਂ ‘ਚ ਰਿਹਾਇਸ਼ ਪ੍ਰਬੰਧ ਵੇਖਣ ਲੱਗੇ।

ਭੀੜ ਵਲੋਂ ਸਾੜੀ ਗਈ ਗੱਡੀ ਦੇ ਕਸ਼ਮੀਰੀ ਨੌਜਵਾਨ।

ਸਾਨੂੰ ਤਕਰੀਬਨ ਵੀਹ ਹੋਟਲਾਂ ਵਾਲਿਆਂ ਨੇ ਕਮਰਾ ਦੇਣ ਤੋਂ ਸਿਰਫ ਏਸੇ ਕਰਕੇ ਨਾਂਹ ਕਰ ਦਿੱਤੀ ਕਿੳਂ ਕਿ ਅਸੀਂ ਕਸ਼ਮੀਰੀ ਸਾਂ।

ਕੁਝ ਕੁ ਸਾਨੂੰ ਰਿਹਾਇਸ਼ ਦੇਣੋਂ ਡਰਦੇ ਸਨ, ਤੇ ਕੁਝ ਕੁ ਤਾਂ ਦੇਣਾ ਹੀ ਨਹੀਂ ਸਨ ਚਾਹੁੰਦੇ।ਇੱਕ ਹੋਟਲ ਦੀ ਬੇਸਮੈਂਟ ‘ਚ ਸਮਾਨ ਰੱਖਣ ਵਾਲਾ ਕਮਰਾ ਵੇਖ ਕੇ ਮੈਂ ਉਸਨੂੰ ਬੇਨਤੀ ਕੀਤੀ ਕਿ ਉਹ ਸਾਡੇ ਪਰਿਵਾਰਾਂ ਨੂੰ ਰਾਤ ਕੱਟਣ ਲਈ ਇਹ ਕਮਰਾ ਦੇ ਦੇਵੇ। ਅਖੀਰੀ ਮਾਲਿਕ ਮੰਨ ਗਿਆ,ਉਸਨੇ ਉਸ ਨਿੱਕੇ ਜਿਹੇ ਕਮਰਾ ਦਾ 2000 ਰੁਪਏ ਕਿਰਾਇਆ ਲਿਆ।

ਜਦੋਂ ਪਰਿਵਾਰ ਦੇ 25 ਮੈਂਬਰ ਉਸ ਨਿੱਕੇ ਜਿਹੇ ਕਮਰੇ ਦੇ ਵਿੱਚ ਅਰਾਮ ਕਰਨ ਲੱਗੇ ਦਾ ਅਜ਼ਹਰ,ਮਨਸੂਰ ਅਤੇ ਨਦੀਮ ਨਹਾਉਣ ਲਈ ਸਰਕਾਰੀ ਗੁਸਲਖਾਨੇ ‘ਚ ਚਲੇ ਗਏ।

ਅਜ਼ਹਰ ਅਤੇ ਨਦੀਮ ਦੋਵੇਂ ਗੁਸਲਖਾਨੇ ‘ਚ ਵੜ ਗਏ,ਜਦਕਿ ਮਨਸੂਰ ਬਾਹਰ ਖਲੋ ਗਿਆ।ਮਨਸੂਰ ਨੇ ਵੇਖਿਆ ਕੇ ਜਦੋਂ ਸੂਰਜ ਚੜ੍ਹਿਆ ਅਤੇ ਜੰਮੂ ਮਾਰੇ ਗਏ ਫੌਜੀਆਂ ਦੇ ਭਿਆਨਕ ਰੋਸ ‘ਚ ਜਾਗਿਆ।

 ਸੰਬੰਧਤ ਖਬਰ – ਨਫਰਤੀ ਹਨੇਰ ‘ਚ ਸਾਂਝ ਦਾ ਦੀਵਾ: ਕਸ਼ਮੀਰੀਆਂ ਦੀ ਰੱਖਿਆ ਲਈ ਸਿੱਖ ਆਏ ਅੱਗੇ

ਮੈਂ ਹਿੰਦੂ ਬੰਦਿਆਂ ਦੇ ਇੱਕ ਝੁੰਡ ਨੂੰ ਹੱਥਾਂ ‘ਚ ਸੋਟੇ ਫੜੀ ਗੁੱਜਰ ਨਗਰ ਵਲ੍ਹ ਆਉਦਿਆਂ ਵੇਖਿਆ। ਰਾਹ ‘ਚ ਉਹ ਕਸ਼ਮੀਰ ਦੇ ਨੰਬਰਾਂ ਵਾਲੀਆਂ ਗੱਡੀਆਂ ਭੰਨਦੇ ਹੋਏ ਆ ਰਹੇ ਸਨ,ਕੁਝ ਕੁ ਨੂੰ ਤਾਂ ਅੱਗ ਵੀ ਲਾ ਦਿੱਤੀ ਗਈ।ਮੈਂ ਡਰ ਨਾਲ ਅਜ਼ਹਰ ਵਾਲੇ ਗੁਸਲਖਾਨੇ ‘ਚ ਵੜ ਗਿਆ ਤੇ ਨਾਦੀਨ ਨੂੰ ਅਗਾਹ ਕੀਤਾ ਕਿ ਉਹ ਬਾਹਰ ਨਾ ਆਵੇ। ਸ਼ੁਕਰ ਹੈ ਅਸੀਂ ਉਹਨਾਂ ਦੀ ਨਿਗਾਹ ‘ਚ ਨਹੀਂ ਆਏ ਤੇ ਆਪ ਨੂੰ ਗੁਸਲਖਾਨੇ ਜਿੰਦਾ ਲਾ ਲਿਆ।

ਗੁੱਸੈਲੀ ਭੀੜ ਨੂੰ ਰੋਕਣ ਵਾਲੇ ਕੋਈ ਨਹੀਂ ਸੀ,ਉਸੇ ਦਿਨ ਹਿੰਦੂ ਭੀੜ ਅਤੇ ਗੁੱਜਰ ਨਗਰ ਦੇ ਮੁਸਲਮਾਨ ਵਸਨੀਕਾਂ ਵਿਚਾਲੇ ਪੱਥਰਬਾਜੀ ਹੋਈ ਸੀ।ਜੰਮੂ ਅਸਲ ‘ਚ ਨਫਰਤੀ ਅੱਗ ‘ਚ ਝੁਲਸ ਰਿਹਾ ਸੀ।

ਕਸ਼ਮੀਰ ਵਾਦੀ ਤੋਂ ਬਾਹਰ ਰਹਿੰਦੇ ਕਸ਼ਮੀਰੀਆਂ ਨਾਲ ਮਾੜਾ ਸਲੂਕ ਹੋਣ ਦੀਆਂ ਬਹੁਤ ਖਬਰਾਂ ਸਾਹਮਣੇ ਆਈਆਂ ਪਰ ਕੁਝ ਕ ਕਿੱਸੇ ਅਜਿਹੇ ਵੀ ਸਨ ਜਿਹੜੇ ਸਾਹਮਣੇ ਆਉਣੋਂ ਰਹਿ ਗਏ – ਅਜ਼ਹਰ,ਮਨਸੂਰ ਤੇ ਨਦੀਮ ਦਾ ਕਿੱਸਾ ਵੀ ਉਹਨਾਂ ਚੋਂ ਇੱਕ ਹੈ।

ਭੀੜ ਵਲੋਂ ਸਾੜੀ ਗਈ ਗੱਡੀ ਦੀ ਤਸਵੀਰ।

ਤਕਰੀਬਨ ਅੱਠ ਘੰਟੇ ਗੁਸਲਖਾਨੇ ‘ਚ ਖੁਦ ਨੂੰ ਜਿੰਦਰਾ ਲਾ ਕੇ ਬੈਠੇ ਰਹੇ ਇਹਨਾਂ ਤਿੰਨਾਂ ਨੇ ਨਫਰਤ ਦਾ ਭਿਆਨਕ ਨਾਚ ਹੁੰਦਾ ਵੇਖਿਆ।ਉਹਨਾਂ ਦੀਆਂ ਗੱਡੀਆਂ ਨਾਅਰੇ ਲਾਉਂਦੀ ਭੀੜ ਨੇ ਬੁਰੇ ਤਰੀਕੇ ਨਾਲ ਭੰਨ ਸੁੱਟੀਆਂ।

ਅਜ਼ਹਰ ਨੇ ਦੱਸਿਆ “ਸਾਡੀਆਂ ਗੱਡੀਆਂ ਟਰਾਂਸਫਾਰਮ ਦੇ ਲਾਗੇ ਖੜ੍ਹੀਆਂ ਸਨ ਤਾਂ ਕਰਕੇ ਭੀੜ ਨੇ ਗੱਡੀਆਂ ਨੂੰ ਅੱਗ ਨਹੀਂ ਲਾਈ, ਮੈਨੂੰ ਖੁਸ਼ੀ ਹੈ ਕਿ ਉਹਨਾਂ ਨੂੰ ਥੋੜ੍ਹੀ ਬਹੁਤੀ ਅਕਲ ਹੈ ਸੀ”
ਗੱਡੀਆਂ ਨੂੰ ਫੇਰ ਪੁਰਾਣੀ ਹਾਲਤ ‘ਚ ਵਾਪਸ ਲਿਆਉਣ ਲਈ ਸਾਨੂੰ ਸੱਠ ਹਜ਼ਾਰ ਤੋਂ ਵੀ ਵੱਧ ਰੁਪਏ ਖਰਚਣੇ ਪੈਣਗੇ।

“ਪਰ ਪੈਸਿਆਂ ਨਾਲੋਂ ਕੀਮਤੀ ਜਾਨ ਹੈ ਜੇਕਰ ਸਾਡੇ ਸਿੱਖ ਭਰਾ ਸਮੇਂ ਤੇ ਨਾ ਆਏ ਹੁੰਦੇ ਤਾਂ ਖੌਰੇ ਸਾਡਾ ਕੀ ਬਣਦਾ ਅਸੀਂ ਅੱਜ ਜੇਕਰ ਜਿਉਂਦੇ ਹਾਂ ਤਾਂ ਸਾਡੇ ਸਿੱਖ ਭਰਾਵਾਂ ਕਰਕੇ ਜਿਉਂਦੇ ਹਾਂ”।

ਅਜ਼ਹਰ ਨੇ ਦੱਸਿਆ ਕਿ ਸਿੱਖ ਬੰਦੇ ਮੋਟਰਸਾਈਕਲਾਂ ਤੇ ਉਥੇ ਪਹੁੰਚੇ ‘ਤੇ ਸਾਨੂੰ ਤਿੰਨਾਂ ਨੂੰ ਅਤੇ ਪਰਿਵਾਰਾਂ ਨੂੰ ਨੇੜਕੇ ਗੁਰਦੁਆਰਾ ਸਾਹਿਬ ਵਿਖੇ ਲੈ ਗਏ ਜਿੱਥੇ ਉਹਨਾਂ ਸਾਨੂੰ ਲੰਗਰ ਛਕਾਇਆ ਅਤੇ ਸ਼ਹਿਰੋਂ ਬਾਹਰ ਸਰੱਖਿਅਤ ਪਹੁੰਚਾਇਆ।

ਅਜਿਹਾ ਹੀ ਕੁਝ ਚਾਨਾਪੋਰਾ ਦੇ ਰਹਿਣ ਵਾਲੇ ਆਸਿਫ ਅਹਿਮਦ ਭੱਟ ਨਾਲ ਵਾਪਰਿਆ ਜੋ ਕੇ ਸ਼੍ਰੀਨਗਰ ਤੋਂ ਜੰਮੂ ਵਿਚਾਲੇ ਗੱਡੀ ਚਲਾਉਂਦਾ ਹੈ।ਮੇਰੇ ਦੋ ਹਿੰਦੂ ਦੋਸਤਾਂ – ਕਾਕੇ ਅਤੇ ਵਿਜੈ ਨੇ ਮੈਨੂੰ ਦੱਸਿਆ ਕਿ ਮੇਰਾ ਡਰਾਇਵਰ ਦੌੜ ਗਿਆ ਹੈ ਅਤੇ ਮੇਰੀ ਗੱਡੀ ਤੋੜ ਦਿੱਤੀ ਗਈ ਹੈ।ਜਦੋਂ ਆਸਿਫ ਨੂੰ ਇਹ ਖਬਰ ਮਿਲੀ ਤਾਂ ਉਦੋਂ ਉਹ ਸ਼੍ਰੀਨਗਰ ‘ਚ ਸੀ ਜਿੱਥੋਂ ਉਹ ਹਵਾਈ ਟਿਕਟ ਲੈ ਕਿ ਜੰਮੂ ਪਹੁੰਚਿਆ।ਉਸਦੇ ਦੋਸਤਾਂ ਵਿਜੈ ਅਤੇ ਕਾਕੇ ਨੇ ਸਿੱਖਾਂ ਦੀ ਸਹਾਇਤਾ ਨਾਲ ਆਸਿਫ ਦੀ ਟੁੱਟੀ ਕਾਰ ਨੂੰ ਗੁਰਦੁਆਰਾ ਸਾਹਿਬ ਲੈ ਆਂਦਾ ਸੀ।

ਸਿੱਖਾਂ ਦੀ ਇਸ ਸਰਬੱਤ ਦੇ ਭਲੇ ਦੀ ਭਾਵਨਾ ਤੋਂ ਬਲਿਹਾਰ ਜਾਂਦਿਆਂ ਆਸਿਫ ਦੇ ਮੂੰਹੋਂ ਨਿਕਲਿਆ ਕਿ ” ਮੈਂ ਅੱਲ੍ਹਾ ਦੀ ਕਸਮ ਖਾਂਦਾ ਹਾਂ ਜੇਕਰ ਕਸ਼ਮੀਰ ‘ਚ ਸਿੱਖਾਂ ਨੂੰ ਕਿਸੇ ਨੇ ਹਾਨੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਭਾਵੇਂ ਉਹ ਮੇਰਾ ਸਕਾ ਭਰਾ ਹੀ ਕਿੳਂ ਨਾ ਹੋਵੇ ਮੈਂ ਉਸਦਾ ਸਿਰ ਧੜੌਂ ਲਾਹ ਦਿਆਂਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,