Tag Archive "kashmiris-in-india"

ਕਸ਼ਮੀਰ ਦੀ ਗਵਾਹੀ – ਯਾਦਾਂ ਅਤੇ ਹਥਿਆਰਬੰਦ ਸੰਘਰਸ਼ – ਭਾਗ ਦੂਜਾ

ਪੌਪਲਰ ਦੇ ਦਰਖ਼ਤਾਂ ਦਾ ਝੁੰਡ ਸੁਆਹ ਨਾਲ ਲਿੱਬੜੀਆਂ ਸੜਕਾਂ ਤੇ ਕਦੇ ਕਦਾਈਂ ਆਉਣ ਵਾਲੇ ਰਾਹੀ ਵੱਲ ਘੂਰੀ ਵੱਟ ਕੇ ਵੇਖ ਤੇ ਡਰ ਨਾਲ ਕੰਬ ਰਿਹਾ ਹੈ। ਸੂਰਜ ਡੁੱਬਣ ਵਾਲਾ ਹੈ। ਪੱਤਾ ਪੱਤਾ ਇੱਕ ਚੀਕ ਸਮੋਈ ਬੈਠਾ ਹੈ।

ਸ਼ਹੀਦਾਂ ਦਾ ਪਿੰਡ ਅਤੇ ਅਜ਼ਾਦੀ ਲਹਿਰ ਦੀਆਂ ਹੋਰ ਯਾਦਾਂ (ਭਾਗ ਪਹਿਲਾ)

ਅਰਬੀ ਦੇ ਲਫ਼ਜ਼ 'ਸ਼ਹੀਦ' ਦਾ ਮਤਲਬ 'ਗਵਾਹ' ਵੀ ਹੁੰਦਾ ਹੈ ਤੇ ਦੂਜਾ ਮਤਲਬ ਜੋ ਅਸੀਂ 'ਸ਼ਹੀਦ' ਤੋਂ ਸਮਝਦੇ ਹਾਂ। ਪਰ 'ਸ਼ਹੀਦ' ਯਕੀਨ, ਸੱਚ, ਅਤੇ ਭਰੋਸੇ ਦਾ ਆਪਣੀ ਮੌਤ ਦੇ ਹੋ ਜਾਣ ਤੱਕ ਇੱਕ 'ਗਵਾਹ' ਹੀ ਹੁੰਦਾ ਹੈ।

ਕਸ਼ਮੀਰ: ਪੁਲਿਸਈਏ ਰਿਸ਼ਤੇਦਾਰ ਦੇ ਕੰਮ ਤੇ ਛੱਡਣ ਜਾ ਰਹੇ ਨੌਜਵਾਨ ਨੂੰ ਸੀ.ਆਰ.ਪੀ.ਐਫ. ਨੇ ਗੋਲੀ ਮਾਰ ਕੇ ਮਾਰਿਆ

ਬੀਤੇ ਕੱਲ੍ਹ ਇੱਕ ਕਸ਼ਮੀਰੀ ਨੌਜਵਾਨ ਨੂੰ ਸੀ.ਆਰ.ਪੀ.ਐਫ. ਵੱਲੋਂ ਉਸ ਵੇਲੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਜਦੋਂ ਉਹ ਆਪਣੀ ਗੱਡੀ ਵਿੱਚ ਆਪਣੇ ਇੱਕ ਪੁਲਸੀਏ ਰਿਸ਼ਤੇਦਾਰ ਨੂੰ ਕੰਮ ਉੱਤੇ ਛੱਡਣ ਜਾ ਰਿਹਾ ਸੀ।

ਇੰਡੀਆ ਵੱਲੋਂ ਮੇਰੇ ਨਾਲ ਇੱਦਾਂ ਵਿਹਾਰ ਕੀਤਾ ਗਿਆ ਜਿਵੇਂ ਮੈਂ ਕੋਈ ਮੁਜ਼ਰਮ ਹੋਵਾਂ: ਬਰਤਾਨਵੀ ਐੱਮ.ਪੀ.

ਦਿੱਲੀ ਸਲਤਨਤ ਵੱਲੋਂ ਬੀਤੇ ਕੱਲ੍ਹ (17 ਫਰਵਰੀ ਨੂੰ) ਇੱਕ ਬਰਤਾਨਵੀ ਐੱਮ.ਪੀ. ਨੂੰ ਵਾਪਸ ਮੋੜਨ (ਡਿਪੋਰਟ ਕਰਨ) ਦੀ ਖਬਰ ਮਿਲੀ ਹੈ।

ਖ਼ਬਰਸਾਰ • ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਬਿਆਨ • 26 ਜਨਵਰੀ ਉੱਤੇ ਅਸਾਮ ਵਿੱਚ ਲੜੀਵਾਰ ਧਮਾਕੇ • ਪਰਵਾਸੀਆਂ ਦੀ ਮੋਦੀ ਨੂੰ ਖੁੱਲੀ-ਚਿੱਠੀ • ਯੂਰਪੀ ਪਾਰਲੀਮੈਂਟ ਨੇ ਦਿੱਲੀ ਸਲਤਨਤ ਦੇ  ਫਿਕਰ ਵਧਾਏ ਅਤੇ ਹੋਰ ਖਬਰਾਂ

1984 ਦੀ ਸਿੱਖ ਨਸਲਕੁਸ਼ੀ ਬਾਰੇ ਜਸਟਿਸ ਢੀਂਗਰਾ ਦਾ ਲੇਖਾ ਨਿਆਂ ਦੇ ਬੰਦ ਦਰਵਾਜੇ ਦਾ ਪ੍ਰਗਟਾਵਾ। 26 ਜਨਵਰੀ ਨੂੰ ਦਿੱਲੀ ਸਲਤਨਤ ਵਿਰੁੱਧ ਅਮਰੀਕਾ ਵਿੱਚ ਮੁਜ਼ਾਹਿਰਾ

ਇੰਡੀਅਨ ਸਾਮਰਾਜ ਵੱਲੋਂ ਸੂਬਿਆਂ ਨੂੰ ਬਸਤੀਆਂ ਬਣਾਉਣ ਦਾ ਅਮਲ : ਸਾਂਝਾ ਪੱਖ

ਇਨਸਾਫ ਦਾ ਤਕਾਜਾ ਹੈ ਕਿ ਸੱਭਿਆਚਾਰਾਂ ਅਤੇ ਕੌਮਾਂ ਨਾਲ ਜੁੜੇ ਸਿਆਸੀ ਫੈਸਲੇ ਲੋਕਾਂ ਦੀ ਰਾਏ ਮੁਤਾਬਕ ਹੀ ਹੋਣੇ ਚਾਹੀਦੇ ਹਨ ਨਾ ਕਿ ਹਾਕਮ ਦੀ ਕਿਸੇ ਸਿਆਸੀ ਲੋੜ ਜਾਂ ਖਾਹਿਸ਼ ਦੇ ਅਨੁਸਾਰ। ਇੰਡੀਅਨ ਸਾਮਰਾਜ ਨੇ ਕਸ਼ਮੀਰੀਆਂ ਦੀ ਰਾਏ ਦੇ ਵਿਰੁਧ ਜਾ ਕੇ ਕਸ਼ਮੀਰ ਦਾ ਖਾਸ ਸਿਆਸੀ ਰੁਤਬਾ (ਧਾਰਾ 370 ਅਤੇ 35-ਏ) ਖਤਮ ਕਰਨ ਦੀ ਅਨੈਤਿਕ ਤੇ ਅਨਿਆਪੂਰਨ ਕਾਰਵਾਈ ਕਰਕੇ ਕਸ਼ਮੀਰੀਆਂ ਦੇ ਸਮੂਹਕ ਮਨ ਅਤੇ ਸੰਵੇਦਨਾ ਨੂੰ ਗਹਿਰਾ ਜਖਮ ਦਿੱਤਾ ਹੈ।

ਨਫਰਤੀ ਹਨੇਰ ਦਾ ਸ਼ਿਕਾਰ ਹੋ ਰਹੇ ਕਸ਼ਮੀਰੀਆਂ ਨੂੰ ਸਿੱਖ ਸੰਸਥਾ ਵਲੋਂ ਆਸਰੇ ਦੀ ਪੇਸ਼ਕਸ਼

ਕਸ਼ਮੀਰ ਘਾਟੀ ਵਿਚ ਵਾਪਰੇ ਪੁਲਵਾਮਾ ਕਾਂਡ ਦੇ ਪਿੱਛੋਂ ਵਿੱਦਿਅਕ ਸੰਸਥਾਵਾਂ ਵਿਚ ਪੜ੍ਹਦੇ ਕਸ਼ਮੀਰੀ ਵਿਦਿਆਰਥੀਆਂ ਉਪਰ ਹਮਲੇ ਅਤੇ ਰਿਹਾਇਸ਼ਗਾਹਾਂ ਵਿਚੋਂ ਜ਼ਬਰੀ ਕੱਢਣ ਦੀਆਂ ਘਟਨਾਵਾਂ ਦੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਪੁਰਜ਼ੋਰ ਨਿਖੇਧੀ ਕੀਤੀ ਅਤੇਪੀੜਤ ਕਸ਼ਮੀਰੀ ਵਿਦਿਆਰਥੀਆਂ ਨੂੰ ਰਿਹਾਇਸ਼ ਤੇ ਲੰਗਰ ਦੀ ਪੇਸ਼ਕਸ਼ ਕੀਤੀ ਹੈ।

“ਅਸੀਂ ਜੇਕਰ ਅੱਜ ਜਿੳਂਦੇ ਹਾਂ ਤਾਂ ਆਪਣੇ ਸਿੱਖ ਭਰਾਵਾਂ ਕਰਕੇ” – ਵਾਦੀ ਤੋਂ ਬਾਹਰ ਨਫਰਤੀ ਭੀੜ ਦਾ ਸ਼ਿਕਾਰ ਹੋਏ ਕਸ਼ਮੀਰੀ ਦੇ ਬੋਲ

"ਪਰ ਪੈਸਿਆਂ ਨਾਲੋਂ ਕੀਮਤੀ ਜਾਨ ਹੈ ਜੇਕਰ ਸਾਡੇ ਸਿੱਖ ਭਰਾ ਸਮੇਂ ਤੇ ਨਾ ਆਏ ਹੁੰਦੇ ਤਾਂ ਖੌਰੇ ਸਾਡਾ ਕੀ ਬਣਦਾ ਅਸੀਂ ਅੱਜ ਜੇਕਰ ਜਿਉਂਦੇ ਹਾਂ ਤਾਂ ਸਾਡੇ ਸਿੱਖ ਭਰਾਵਾਂ ਕਰਕੇ ਜਿਉਂਦੇ ਹਾਂ"।

ਹੈਦਰਾਬਾਦ ‘ਚ ਰਾਸ਼ਟਰਵਾਦ ਥੋਪਣ ਦੇ ਨਾਂ ‘ਤੇ ‘ਜਨ ਗਨ ਮਨ’ ਵੇਲੇ ਖੜ੍ਹੇ ਨਾ ਹੋਣ ‘ਤੇ 3 ਕਸ਼ਮੀਰੀ ਗ੍ਰਿਫਤਾਰ

ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੀ ਸਾਂਝੀ ਰਾਜਧਾਨੀ ਹੈਦਰਾਬਾਦ 'ਚ ਤਿੰਨ ਕਸ਼ਮੀਰੀ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ 'ਤੇ ਇਹ ਦੋਸ਼ ਲਾਇਆ ਗਿਆ ਕਿ ਇਹ ਸਿਨੇਮਾ ਹਾਲ 'ਚ 'ਜਨ ਗਨ ਮਨ' ਗੀਤ ਚੱਲਣ ਵੇਲੇ ਖੜ੍ਹੇ ਨਹੀਂ ਹੋਏ।