ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਧਾਰਮਿਕ ਫਿਲਮ ‘ਚਾਰ ਸਾਹਿਬਜ਼ਾਦੇ’ ਦੀ ਆੜ ‘ਚ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਬਾਦਲ ਸਰਕਾਰ: ਭਗਵੰਤ ਮਾਨ

July 10, 2016 | By

ਸਿੱਖ ਮਰਯਾਦਾ ਦੀ ਤੌਹੀਨ ਕਰ ਰਹੀਆਂ ਸਰਕਾਰੀ ਪ੍ਰਚਾਰ ਵੈਨਾਂ ਦੇ ਵਿਰੁੱਧ ਅਵਾਜ ਚੁੱਕਣ ਵਾਲੀ ਮਹਿਲਾ ਅਧਿਕਾਰੀ ਦੇ ਸਮਰਥਨ ਵਿੱਚ ਡਟੀ ‘ਆਪ’

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਨੇ ਬਾਦਲ ਸਰਕਾਰ ਉੱਤੇ ਗੰਭੀਰ ਦੋਸ਼ ਲਗਾਉਂਦੇ ਕਿਹਾ ਕਿ ਬਾਦਲ ਆਪਣੀ ਝੂਠੀ ਸ਼ੋਹਰਤ ਲਈ ਧਾਰਮਿਕ ਫਿਲਮ ‘ਚਾਰ ਸਾਹਿਬਜ਼ਾਦੇ’ ਅਤੇ ਸਿੱਖ ਮਰਿਆਦਾਵਾਂ ਅਤੇ ਆਮ ਲੋਕਾਂ ਦੀ ਧਾਰਮਿਕ ਭਾਵਨਾਵਾਂ ਦੇ ਨਾਲ ਖਿਲਵਾੜ ਕਰ ਰਹੇ ਹਨ। ਜਦੋਂ ਅਬੋਹਰ ਵਿੱਚ ਤੈਨਾਤ ਇੱਕ ਮਹਿਲਾ ਅਧਿਕਾਰੀ ਨੇ ਇਸ ਬੇਅਦਬੀ ਦਾ ਵਿਰੋਧ ਕੀਤਾ ਤਾਂ ਉਸਨੂੰ ਤੁਰੰਤ ਤਬਾਦਲੇ ਦੀ ਸਜਾ ਸੁਣਾ ਦਿੱਤੀ ਗਈ, ਜੋ ਸਰਕਾਰ ਦਾ ਨਿੰਦਣਯੋਗ ਫੈਸਲਾ ਹੈ।

ਬਲਜੀਤ ਕੌਰ ਢਿੱਲੋਂ ਬੀਡੀਪੀਓ, ਬਾਦਲ ਦਲ ਦੇ ਪ੍ਰਚਾਰ ਲਈ ਤਿਆਰ ਕੀਤੀਆਂ ਗਈਆਂ ਬੱਸਾਂ, ਜਿਸ ਵਿਚ 'ਚਾਰ ਸਾਹਿਬਜ਼ਾਦੇ' ਫਿਲਮ ਦਿਖਾਈ ਜਾਂਦੀ ਹੈ

ਬਲਜੀਤ ਕੌਰ ਢਿੱਲੋਂ ਬੀਡੀਪੀਓ, ਬਾਦਲ ਦਲ ਦੇ ਪ੍ਰਚਾਰ ਲਈ ਤਿਆਰ ਕੀਤੀਆਂ ਗਈਆਂ ਬੱਸਾਂ, ਜਿਸ ਵਿਚ ‘ਚਾਰ ਸਾਹਿਬਜ਼ਾਦੇ’ ਫਿਲਮ ਦਿਖਾਈ ਜਾਂਦੀ ਹੈ

ਐਤਵਾਰ ਨੂੰ ‘ਆਪ’ ਵਲੋਂ ਜਾਰੀ ਪ੍ਰੈਸ ਬਿਆਨ ਵਿੱਚ ਭਗਵੰਤ ਮਾਨ ਨੇ ਸਵਾਲ ਕੀਤਾ, ਕੀ ਧਾਰਮਿਕ ਫਿਲਮ ਦੀ ਆੜ ਵਿੱਚ ਲੋਕਾਂ ਨੂੰ ਇਕੱਠੇ ਕਰਨਾ ਅਤੇ ਫਿਰ ਚੱਲਦੀ ਫਿਲਮ ਦੇ ਦੌਰਾਨ ਆਪਣੀਆਂ ਮਸ਼ਹੂਰੀਆਂ ਚਲਾਉਣਾ ਧਾਰਮਿਕ ਬੇਅਦਬੀ ਨਹੀਂ ਹੈ? ਭਗਵੰਤ ਮਾਨ ਨੇ ਕਿਹਾ ਕਿ ਅਬੋਹਰ ਵਿੱਚ ਤੈਨਾਤ ਮਹਿਲਾ ਅਧਿਕਾਰੀ ਬਲਜੀਤ ਕੌਰ ਢਿੱਲੋਂ ਨੇ ਬਾਦਲ ਸਰਕਾਰ ਦੀ ਇਸ ਗਲਤ ਹਰਕਤ ਦਾ ਵਿਰੋਧ ਕੀਤਾ ਤਾਂ ਸਜਾ ਦੇ ਤੌਰ ‘ਤੇ ਉਸਦਾ ਤੁਰੰਤ ਤਬਾਦਲਾ ਕਰ ਕੇ ‘ਲਾਈਨ ਹਾਜਰ’ ਕਰ ਦਿੱਤਾ ਗਿਆ। ਮਾਨ ਨੇ ਕਿਹਾ ਕਿ ਮਹਿਲਾ ਬੀਡੀਪੀਓ ਬਲਜੀਤ ਕੌਰ ਢਿੱਲੋਂ ਨੇ ਜ਼ਿੰਮੇਵਾਰ ਅਧਿਕਾਰੀ ਦੇ ਤੌਰ ਉੱਤੇ ਆਪਣਾ ਫਰਜ਼ ਨਿਭਾਇਆ ਹੈ, ਜੋ ਕਾਬਿਲ-ਏ-ਤਾਰੀਫ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉੱਤੇ ਅਜਿਹੇ ਅਧਿਕਾਰੀਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ।

ਭਗਵੰਤ ਮਾਨ ਨੇ ਕਿਹਾ ਕਿ ਬਾਦਲ ਸਰਕਾਰ ਆਪਣੀ ਝੂਠੀ ਵਾਹੋ-ਵਾਹੀ ਲਈ ਲੋਕਾਂ ਦੇ ਧਾਰਮਿਕ ਜਜ਼ਬਾਤਾਂ ਦੇ ਨਾਲ ਖੇਡ ਰਹੀ ਹੈ। ਸਰਕਾਰੀ ਖਜ਼ਾਨੇ ਵਿੱਚੋਂ ਜਨਤਾ ਦੇ ਕਰੋੜਾਂ-ਅਰਬਾਂ ਰੁਪਏ ਬਾਦਲ ਸਰਕਾਰ ਦੇ ਝੂਠੇ ਪ੍ਰਚਾਰ ਉੱਤੇ ਖਰਚ ਕਰ ਰਹੀ ਹੈ।

ਬਾਦਲ ਸਰਕਾਰ ‘ਤੇ ਟਿੱਪਣੀ ਕਰਦੇ ਹੋਏ ‘ਆਪ’ ਸੰਸਦ ਮੈਂਬਰ ਨੇ ਪੁਛਿਆ ਕਿ ਬਾਦਲ ਸਰਕਾਰ ਕਿਹੜੀਆਂ ਪ੍ਰਾਪਤੀਆਂ ਦੀ ਗੱਲ ਕਰ ਰਹੀ ਹੈ? ਕੀ ਰੋਜ਼ਗਾਰ ਲਈ ਪਾਣੀ ਦੀ ਟੈਂਕੀ ਉੱਤੇ ਚੜ੍ਹੇ ਅਤੇ ਸੜਕਾਂ ਉੱਤੇ ਸੰਘਰਸ਼ ਕਰ ਰਹੇ ਬੇਰੋਜ਼ਗਾਰ ਸਰਕਾਰ ਦੀ ਪ੍ਰਾਪਤੀ ਹੈ? ਸਰਕਾਰੀ ਕਰਮਚਾਰੀਆਂ ਨੂੰ ਸਮੇਂ ‘ਤੇ ਤਨਖਾਹ ਅਤੇ ਸੇਵਾਮੁਕਤ ਲਾਭ ਨਾ ਦੇਣਾ ਸਰਕਾਰ ਦੀ ਵੱਡੀ ਪ੍ਰਾਪਤੀ ਹੈ? ਸਰਕਾਰ ਦੀ ਬੇਰੁਖੀ ਅਤੇ ਕਰਜ਼ ਦੇ ਬੋਝ ਕਾਰਨ ਰੋਜ਼ਾਨਾ ਆਤਮ-ਹੱਤਿਆਵਾਂ ਕਰ ਰਹੇ ਕਿਸਾਨ ਅਤੇ ਮਜਦੂਰ ਬਾਦਲ ਸਰਕਾਰ ਦੀ ਉਪਲਬਧੀ ਹੈ? ਕੀ ਅਧਿਆਪਕਾਂ ਦੇ ਬਿਨਾਂ ਚੱਲ ਰਹੇ ਹਜ਼ਾਰਾਂ ਸਰਕਾਰੀ ਸਕੂਲ, ਡਾਕਟਰਾਂ ਅਤੇ ਸਟਾਫ ਦੀ ਭਾਰੀ ਕਮੀ ਨਾਲ ਜੂਝ ਰਹੇ ਸਰਕਾਰੀ ਹਸਪਤਾਲ ਬਾਦਲ ਸਰਕਾਰ ਦੀ ਉਪਲਬਧੀ ਹੈ? ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਬਾਦਲ ਸਰਕਾਰ ਦੀਆਂ ਉਪਲੱਬਧੀਆਂ ਤੋਂ ਪੂਰੀ ਤਰ੍ਹਾਂ ਜਾਣੂ ਹਨ ਕਿ ਇਹ ਪਰਿਵਾਰ ਟਰਾਂਸਪੋਰਟ, ਕੇਬਲ ਟੀਵੀ, ਰੇਤਾ-ਬਜਰੀ, ਸ਼ਰਾਬ ਅਤੇ ਜ਼ਮੀਨ ਆਦਿ ਦੇ ਕਿੰਨੇ ਮਾਫੀਆ ਚਲਾ ਰਹੇ ਹਨ।

ਭਗਵੰਤ ਮਾਨ ਨੇ ਕਿਹਾ ਕਿ 24 ਘੰਟੇ ਬਾਦਲ-ਬਾਦਲ ਸੁਣਦੇ ਪੰਜਾਬ ਦੇ ਲੋਕਾਂ ਨੇ ਜਦੋਂ ਬਾਦਲਾਂ ਦੇ ਪੀਟੀਸੀ ਚੈਨਲ ਤੋਂ ਮੁੰਹ ਮੋੜ ਲਿਆ ਹੈ ਤਾਂ ਬਾਦਲ ਧਾਰਮਿਕ ਫਿਲਮ ਦਾ ਸਹਾਰਾ ਲੈ ਕੇ ਲੋਕਾਂ ਨੂੰ ਜ਼ਬਰਦਸਤੀ ਆਪਣੀ ਫੋਟੋ ਅਤੇ ਝੂਠਾ ਪ੍ਰਚਾਰ ਸੁਣਾ ਰਿਹਾ ਹੈ ਜੋ ਤੁਰੰਤ ਬੰਦ ਹੋਣਾ ਚਾਹੀਦਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,