ਸਿੱਖ ਖਬਰਾਂ

‘ਖਾਲਸਾ ਜੀ ਬੋਲ ਬਾਲੇ’ ਰਾਹੀਂ ‘ਹਲੇਮੀ ਰਾਜ’ ਦਾ ਸੰਕਲਪ ਸਾਕਾਰ ਹੁੰਦਾ ਹੈਃ ਭਾਈ ਮਨਧੀਰ ਸਿੰਘ

May 20, 2022 | By

ਪਟਿਆਲਾ (19 ਮਈ 2022): ਅੱਜ ਬਹਾਦਰਗੜ੍ਹ (ਪਟਿਆਲਾ) ਸਥਿਤ ‘ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਆਡਵਾਸਡ ਸੱਟਡੀਜ ਇਨ ਸਿੱਖਇਜਮ’ ਵਿਖੇ ਹਲੇਮੀ ਰਾਜ ਦਾ ਸੰਕਲਪ: ਗੁਰਮਤਿ ਦ੍ਰਿਸ਼ਟੀਕੋਣ ਵਿਸ਼ੇ ਉਪਰ ਵਿਸ਼ੇਸ਼ ਵਖਿਆਨ ਕਰਵਾਇਆ ਗਿਆ।

ਸਮਾਗਮ ਦੀ ਸ਼ੁਰੂਆਤ ਕਰਦਿਆਂ ਡਾ. ਸਤਿੰਦਰ ਸਿੰਘ ਨੇ ਆਏ ਹੋਏ ਸਮੂਹ ਵਿਦਿਆਰਥੀਆਂ, ਖੋਜਾਰਥੀਆਂ ਅਤੇ ਸਰੋਤਿਆਂ ਨੂੰ ਜੀਉ ਆਇਆ ਕਿਹਾ।

ਭਾਈ ਮਨਧੀਰ ਸਿੰਘ (ਪੰਥ ਸੇਵਕ ਜਥਾ ਦੁਆਬਾ)

ਸਮਾਗਮ ਦੇ ਮੁੱਖ ਬੁਲਾਰੇ ਭਾਈ ਮਨਧੀਰ ਸਿੰਘ (ਪੰਥ ਸੇਵਕ ਜਥਾ ਦੁਆਬਾ) ਨੇ ਹਲੇਮੀ ਰਾਜ ਦੇ ਸੰਕਲਪ ਉਪਰ ਚਾਨਣਾ ਪਾਉਂਦਿਆਂ ਕਿਹਾ ਕਿ ਸਿੱਖਾਂ ਨੇ ਰਾਜ ਸਰਬੱਤ ਦੇ ਭਲੇ ਲਈ ਕਰਨਾ ਹੈ। ਸਰਬੱਤ ਦੇ ਭਲੇ ਵਿੱਚ ਕੁਲ ਕਾਇਨਾਤ ਦੇ ਜੀਵ (ਜੜ੍ਹ ਅਤੇ ਚੇਤਨ) ਸ਼ਾਮਿਲ ਹਨ। ਉਹਨਾ ਕਿਹਾ ਕਿ ‘ਹਲੇਮੀ ਰਾਜ’ ‘ਖਾਲਸਾ ਜੀ ਕੇ ਬੋਲ ਬਾਲੇ’ ਉੱਤੇ ਅਧਾਰਿਤ ਹੈ ਅਤੇ ਇਹ ਨਿਸ਼ਕਾਮ ਸੇਵਾ ਅਤੇ ਨਿਸ਼ਕਾਮ ਸੰਘਰਸ਼ ਦੇ ਰਾਹੀ ਹੀ ਹੋ ਸਕਦਾ ਹੈ। ‘ਹਲੇਮੀ ਰਾਜ’ ਪੱਛਮ ਦੀ ਸੱਤਾ ਦੇ ਕੇਂਦਰੀਕਰਨ ਵਾਲੀ ਨੀਤੀ ਤੋਂ ਵੱਖਰਾ ‘ਹੰਨੇ-ਹੰਨੇ ਮੀਰੀ’ ਵਾਲਾ ਰਾਜ ਦਾ ਸੰਕਲਪ ਹੈ। ਸਿੱਖ ਬੁਲੰਦ ਕਿਰਦਾਰ ਦਾ ਧਾਰਨੀ ਹੋ ਕੇ ਗੁਰੂ ਆਸ਼ੇ ਅਨੁਸਾਰ ਅਜਿਹਾ ਰਾਜ ਸਥਾਪਤ ਕਰਨ ਦੇ ਸਮਰੱਥ ਹੈ।

ਸਮਾਗਮ ਦੀ ਸਮਾਪਤੀ ਇੰਸਟੀਚਿਊਟ ਦੇ ਡਾਇਰੈਕਟਰ ਡਾ. ਚਮਕੌਰ ਸਿੰਘ ਨੇ ਆਏ ਹੋਏ ਸਮੂਹ ਸਰੋਤਿਆਂ ਦਾ ਧੰਨਵਾਦ ਕਰਕੁ ਕੀਤੀ। ਅਦਾਰੇ ਵਲੋੰ ਭਾਈ ਮਨਧੀਰ ਸਿੰਘ ਨੂੰ ਪੁਸਤਕਾਂ ਦਾ ਜੁੱਟ ਭੇਟ ਕੀਤਾ।

ਇਸ ਮੌਕੇ ਸ. ਰਣਜੀਤ ਸਿੰਘ, ਕਰਨਬੀਰ ਸਿੰਘ, ਹਰਜਿੰਦਰ ਸਿੰਘ, ਪ੍ਰਭਜੋਤ ਸਿੰਘ ਅਤੇ ਰਵਿੰਦਰਪਾਲ ਸਿੰਘ ਉੱਚੇਚੇ ਤੌਰ ’ਤੇ ਹਾਜਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,