ਸਿੱਖ ਖਬਰਾਂ

1978 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ ਨੇ ਕੀਤੀ ਅਰਦਾਸ

April 13, 2016 | By

ਅੰਮ੍ਰਿਤਸਰ: ਅੱਜ ਪੰਥਕ ਜਥੇਬੰਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸਿੰਘਾਂ ਨੇ ਗੁਰਦੁਆਰਾ ਅੰਗੀਠਾ ਸਾਹਿਬ, ਰਾਮਸਰ ਰੋਡ, ਸ੍ਰੀ ਅੰਮ੍ਰਿਤਸਰ ਵਿਖੇ 13 ਅਪ੍ਰੈਲ 1978 ਸਾਕੇ ਦੇ 13 ਸ਼ਹੀਦ ਸਿੰਘਾਂ ਅਤੇ ਮੌਜੂਦਾ ਸਿੱਖ ਸੰਘਰਸ਼ ਦੇ ਸਮੂਹ ਖ਼ਾਲਿਸਤਾਨੀ ਸ਼ਹੀਦਾਂ ਨੂੰ ਯਾਦ ਕਰਦਿਆਂ ਅਰਦਾਸ ਕੀਤੀ।

 ਪ੍ਰੈੱਸ ਨੋਟ ਜਾਰੀ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਕਿਹਾ ਕਿ 13 ਅਪ੍ਰੈਲ 1978 ਨੂੰ ਸਿੱਖਾਂ ਉੱਤੇ ਜੁਲਮ, ਵਿਤਕਰੇ ਤੇ ਸੋਸ਼ਣ ਕਰਨ ਵਾਲੇ ਹਿੰਦੂ ਸਾਮਰਾਜ ਨੇ ਨਕਲੀ ਨਿਰੰਕਾਰੀਆਂ ਰਾਹੀਂ ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਉੱਤੇ ਅੈਹੋ ਜਿਹਾ ਕਹਿਰ ਢਾਹਿਆ, ਜਿਸ ਮਗਰੋਂ ਹਰ ਸਿੱਖ ਸੋਚਣ ਲਈ ਮਜਬੂਰ ਹੋ ਗਿਆ ਕਿ ਉਹਨਾਂ ਨੇ ਤਾਂ ਭਾਰਤ ਨਾਲ ਆਪਣੀ ਕਿਸਮਤ ਜੋੜ ਕੇ ਬਹੁਤ ਵੱਡੀ ਗਲਤੀ ਕਰ ਲਈ ਹੈ।

1978 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ ਨੇ ਕੀਤੀ ਅਰਦਾਸ

1978 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ ਨੇ ਕੀਤੀ ਅਰਦਾਸ

ਭਾਈ ਰਣਜੀਤ ਸਿੰਘ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਭਾਰਤੀ ਹਾਕਮ ਜਾਣਦੇ ਸਨ ਕਿ ਸਿੱਖਾਂ ਨੂੰ ਹੋਰ ਨਜਾਇਜ ਤੰਗ ਪ੍ਰੇਸ਼ਾਨ ਕੀਤਾ ਤਾਂ ਖ਼ਾਲਸਾ ਪੰਥ ਨੂੰ ਕੋਈ ਸਖਤ ਫ਼ੈਸਲਾ ਲੈਣਾ ਪਵੇਗਾ ਪਰ ਇਸ ਦੇ ਬਾਵਜੂਦ ਨਕਲੀ ਨਿਰੰਕਾਰੀਆਂ ਨੂੰ ਸ਼ਹਿ ਤੇ ਸਮਰਥਨ ਦੇ ਕੇ ਭਾਰਤੀ ਖੁਫੀਆ ੲੇਜੰਸੀਆਂ ਨੇ ਖ਼ਾਲਸਾ ਪੰਥ ਦੀ ਸਾਜਨਾ ਵਿਸਾਖੀ ਵਾਲੇ ਦਿਨ ਖੂਨ ਖਰਾਬਾ ਕਰਵਾ ਕੇ ਭਾਈ ਫੌਜਾ ਸਿੰਘ ਸਮੇਤ 13 ਸਿੰਘਾਂ ਨੂੰ ਸ਼ਹੀਦ ਕਰਵਾਉਣ ਦੀ ਬੜੀ ਕਮੀਨੀ ਖੇਡ ਖੇਡੀ।

ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਇਸ ਸ਼ਹੀਦੀ ਸਾਕੇ ਮਗਰੋਂ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਨੇ ਆਪਣੇ ਤਰੀਕੇ ਨਾਲ ਕਾਰਵਾਈਆਂ ਅਰੰਭੀਆਂ। ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਕ੍ਰਿਸ਼ਮਈ ਸਖਸ਼ੀਅਤ ਨੇ ਸਮੁੱਚੇ ਸਿੱਖ ਜਗਤ ਨੂੰ ਪ੍ਰਭਾਵਿਤ ਕੀਤਾ।

ਪ੍ਰੈੱਸ ਨੋਟ ਦੇ ਸਾਂਝੇ ਬਿਆਨ ‘ਚ ਕਿਹਾ ਕਿ ਸੰਤ ਭਿੰਡਰਾਂਵਾਲੇ ਬਾਰ-ਬਾਰ ਕਹਿੰਦੇ ਰਹੇ ਕਿ ਜਿਸ ਦਿਨ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਹੋ ਗਿਆ ਉਸ ਦਿਨ ਫਿਰ ਖ਼ਾਲਿਸਤਾਨ ਦੀ ਨੀਂਹ ਰੱਖ ਦਿੱਤੀ ਜਾਵੇਗੀ ਭਾਵ ਇਸ ਤੋਂ ਬਾਅਦ ਲੜਾਈ ਖ਼ਾਲਿਸਤਾਨ ਲਈ ਹੋਵੇਗੀ। ਉਹਨਾਂ ਕਿਹਾ ਕਿ ਜੂਨ 1984 ਨੂੰ ਦਰਬਾਰ ਸਾਹਿਬ ਉੱਤੇ ਹੋੲੇ ਭਾਰਤੀ ਫੌਜ ਦੇ ਹਮਲੇ ਮਗਰੋਂ ਸਿੱਖ ਜਗਤ ਦਾ ਹਿੰਦੋਸਤਾਨ ਨਾਲ ਬੁਰੀ ਤਰ੍ਹਾਂ ਨਾਤਾ ਟੁੱਟ ਗਿਆ ਹੈ।

ਇਸ ਮੌਕੇ ਫ਼ੈਡਰੇਸ਼ਨ ਦੇ ਜਨਰਲ ਸਕੱਤਰ ਭਾਈ ਮੇਜਰ ਸਿੰਘ ਕੰਗ, ਜਿਲ੍ਹਾ ਪ੍ਰਧਾਨ ਗਿਆਨੀ ਸਿਮਰਨਜੀਤ ਸਿੰਘ ਮਾਨ, ਜਿਲ੍ਹਾ ਮੀਤ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਟੋਨੀ ,ਭਾਈ ਗੁਰਵਾਕ ਸਿੰਘ, ਭਾਈ ਗੁਰਦਿਆਲ ਸਿੰਘ, ਭਾਈ ਹੀਰਾ ਸਿੰਘ, ਭਾਈ ਬਲਜਿੰਦਰ ਸਿੰਘ, ਭਾਈ ਹਰਪ੍ਰੀਤ ਸਿੰਘ ਬੰਟੀ, ਭਾਈ ਮਨਪ੍ਰੀਤ ਸਿੰਘ ਮੰਨਾ, ਭਾਈ ਕਵਲਜੀਤ ਸਿੰਘ ਆਦਿ ਫ਼ੈਡਰੇਸ਼ਨ ਆਗੂ ਹਾਜਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,