Tag Archive "sikh-youth-federation-bhindranwale"

ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਦੀ ਸਾਜਿਸ਼ ਦਾ ਹਿੱਸਾ ਹੈ ‘ਬਲੈਕੀਆ’ ਫਿਲਮ: ਸਿ.ਯੂ.ਫੈ.ਭਿ.

ਵੀਹਵੀਂ ਸਦੀ ਦੇ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਲਈ ਭਾਰਤੀ ਏਜੰਸੀਆਂ ਦੀ ਸਹਿਮਤੀ ਨਾਲ ਬਣਾਈ ਗਈ ਫਿਲਮ ‘ਬਲੈਕੀਆ’ ਵਿੱਚ ਬੜੀ ਚਲਾਕੀ ਨਾਲ ਪੰਜਾਬ ਦੀ ਬਰਬਾਦੀ ਦਾ ਸਿਹਰਾ ਖਾੜਕੂਆਂ ਸਿਰ ਮੜ੍ਹਿਆ ਗਿਆ ਹੈ। ਖਾੜਕੂਵਾਦ ਉਪਰੰਤ ਪੰਜਾਬ ਵਿੱਚ ਫਲੇ ਫੁਲੇ ਨਸ਼ਿਆਂ ਦੇ ਵਪਾਰ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦਾ ਜ਼ਿੰਮੇਵਾਰ ਵੀ ਪਾਕਿਸਤਾਨ ਨੂੰ ਠਹਿਰਾ ਕੇ ਹਿੰਦੁਸਤਾਨ ਨੂੰ ਕਲੀਨ ਚਿੱਟ ਦਿੱਤੀ ਗਈ ਹੈ।

ਨੌਜਵਾਨਾਂ ਦੀਆਂ ਦੋ ਜਥੇਬੰਦੀਆਂ ਵਲੋੋਂ ਬੀਬੀ ਖਾਲੜਾ ਦੀ ਹਿਮਾਇਤ ਦਾ ਐਲਾਨ

ਲੋਕ ਸਭਾ ਚੋਣਾਂ ਲਈ ਹਲਕਾ ਖਡੂਰ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਨੌਜਵਾਨਾਂ ਦੀਆਂ ਜਥੇਬੰਦੀਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਅਤੇ ਜਥਾ ਹਿੰਮਤ-ਏ-ਖ਼ਾਲਸਾ ਹਿਮਾਇਤ ਦੇਣ ਦਾ ਐਲਾਨ ਕੀਤਾ ਗਿਆ ਹੈ।

ਭਾਈ ਹਰਮਿੰਦਰ ਸਿੰਘ ‘ਨਿਹੰਗ’ ਦੀ ਯਾਦ ’ਚ ਪਹਿਲਾ ਸ਼ਹੀਦੀ ਸਮਾਗਮ

ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਮੁਖੀ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਯਾਦ ਵਿਚ ‘ਪਹਿਲਾ ਸ਼ਹੀਦੀ ਦਿਹਾੜਾ’ ਜਿਲ੍ਹਾ ਜਲੰਧਰ ਦੇ ਪਿੰਡ ਡੱਲੀ (ਭੋਗਪੁਰ) ਦੇ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਗਿਆ।

ਸਿੱਖ ਸੰਘਰਸ਼ ਦੇ ਯੋਧੇ ਭਾਈ ਅਜੀਤ ਸਿੰਘ ਕਾਦੀਆਂ ਦਾ 26ਵਾਂ ਸ਼ਹੀਦੀ ਦਿਹਾੜਾ ਮਨਾਇਆ

ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਸਿੱਖ ਕੌਮ ਦੀ ਅਜ਼ਾਦੀ ਲਈ ਅਰੰਭੇ ਖ਼ਾਲਿਸਤਾਨ ਦੇ ਸੰਘਰਸ਼ ’ਚ ਜੂਝਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਭਾਈ ਅਜੀਤ ਸਿੰਘ ਕਾਦੀਆਂ ਦਾ 26ਵਾਂ ਸ਼ਹੀਦੀ ਦਿਹਾੜਾ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਤਲਵੰਡੀ ਗੁਰਾਇਆਂ ਦੇ ਗੁਰਦੁਆਰਾ ਸਾਹਿਬ ਵਿਖੇ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਗਿਆ।

ਸ਼੍ਰੋਮਣੀ ਕਮੇਟੀ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਸਿੱਖੀ ਕਿਰਦਾਰ ਨੂੰ ਸੱਟ ਵੱਜੀ: ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ

ਅੰਮ੍ਰਿਤਸਰ: ਬੀਤੇ ਦਿਨੀਂ ਰਿਲੀਜ਼ ਹੋਈ ਹਿੰਦੀ ਫਿਲਮ ‘ਮਨਮਰਜ਼ੀਆਂ’ ਜੋ ਵਾਦ-ਵਿਵਾਦ ਦਾ ਵਿਸ਼ਾ ਬਣ ਚੁੱਕੀ ਹੈ ਖਿਲਾਫ ਦਿੱਲੀ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਦੀਆਂ ਸਿੱਖ ਜਥੇਬੰਦੀਆਂ ਨੇ ਸਿਨੇਮਾਂ ...

ਵਿਵਾਦਿਤ ਫਿਲ਼ਮ ਨੂੰ ਸਬ-ਕਮੇਟੀ ਤੋਂ ਹਰੀ-ਝੰਡੀ ਦਿਵਾਉਣ ਪਿਛੇ ਬਾਦਲਕਿਆਂ ਦਾ ਲੁਕਵਾਂ ਹੱਥ : ਸਿੱਖ ਨੌਜਵਾਨ ਜਥੇਬੰਦੀਆਂ

ਅੰਮ੍ਰਿਤਸਰ: ਸਿੱਖ ਯੂਥ ਆਫ ਪੰਜਾਬ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਜਥਾ ਸਿਰਲੱਥ ਖਾਲਸਾ ਨੇ ਨਾਨਕ ਸ਼ਾਹ ਫਕੀਰ ਫਿਲਮ ਨੂੰ ਪ੍ਰਵਾਨਗੀਂ ਦੇਣ ਵਾਲੀ ਸ਼੍ਰੋਮਣੀ ਕਮੇਟੀ ਦੀ ...

ਫਿਲਮ ਖਿਲਾਫ ਮੋਰਚੇ ਮਗਰੋਂ ਸਿੱਖ ਨੌਜਵਾਨਾਂ ਨੇ ਸ਼੍ਰੋਮਣੀ ਕਮੇਟੀ ਖਿਲਾਫ ਖੋਲਿਆ ਮੋਰਚਾ, 24 ਨੂੰ ਅੰਮ੍ਰਿਤਸਰ ਸੱਦਿਆ ਇਕੱਠ

ਅੰਮ੍ਰਿਤਸਰ: ਸਿੱਖ ਯੂਥ ਆਫ ਪੰਜਾਬ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਜਥਾ ਸਿਰਲੱਥ ਖਾਲਸਾ (ਅੰਮ੍ਰਿਤਸਰ) ਨੇ ਕਿਹਾ ਹੈ ਕਿ ਸਿੱਖੀ ਸਿਧਾਂਤ ਅਤੇ ਅਕਾਲ ਤਖਤ ਸਾਹਿਬ ਦੇ ...

ਨਾਨਕ ਸ਼ਾਹ ਫਕੀਰ ਫਿਲਮ ‘ਤੇ ਰੋਕ ਲਗਾਉਣ ਸਬੰਧੀ ਸਿੱਖ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

ਅੰਮ੍ਰਿਤਸਰ: ਅੱਜ ਇਥੇ ਵਿਵਾਦਿਤ ਫਿਲਮ ਨਾਨਕ ਸ਼ਾਹ ਫਕੀਰ ਤੇ ਰੋਕ ਲਗਾਉਣ ਸਬੰਧੀ ਜਥਾ ਸਿਰਲੱਥ ਖ਼ਾਲਸਾ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਦਲ ਖ਼ਾਲਸਾ, ਸ੍ਰੀ ਗੁਰੂ ਗ੍ਰੰਥ ਸਾਹਿਬ ...

ਸਿੱਖ ਪੰਥ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਭਲਕੇ

ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਇਕ ਲਿਖਤੀ ਬਿਆਨ ਵਿੱਚ ਦੱਸਿਆ ਕਿ ਸਿੱਖ ਕੌਮ ਦੇ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦ ਸਿੰਘਾਂ-ਸਿੰਘਣੀਆਂ ਦੀ ਯਾਦ ਚ ਸ਼ਹੀਦੀ ਸਮਾਗਮ ਮਿਤੀ 6 ਦਸੰਬਰ ਨੂੰ ਗੁਰਦੁਆਰਾ ਬਾਬਾ ਸਾਵਣ ਮੱਲ, ਪਿੰਡ ਛੱਜਲਵੱਡੀ, ਨੇੜੇ ਟਾਂਗਰਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਕਰਵਾਇਆ ਜਾਵੇਗਾ। ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ, ਪ੍ਰਚਾਰਕ ਤੇ ਕਥਾਵਾਚਕ ਹਰਿ ਜੱਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।

ਭਾਈ ਚਰਨਜੀਤ ਸਿੰਘ ਜੀਤਾ ਹੇੜੀਆਂ ਦਾ 30ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ

1980-90 ਦਹਾਕੇ ਦੌਰਾਨ ਸਿੱਖ ਕੌਮ ਦੀ ਅਜ਼ਾਦੀ ਲਈ ਚੱਲੇ ਹਥਿਆਰਬੰਦ ਸੰਘਰਸ਼ 'ਚ ਸ਼ਹਾਦਤ ਦਾ ਜਾਮ ਪੀਣ ਵਾਲੇ ਭਿੰਡਰਾਂਵਾਲਾ ਟਾਈਗਰਜ਼ ਫ਼ੋਰਸ ਆਫ਼ ਖ਼ਾਲਿਸਤਾਨ ਦੇ ਚੋਟੀ ਦੇ ਦੁਆਬੇ ਇਲਾਕੇ ਦੇ ਜੁਝਾਰੂ ਸ਼ਹੀਦ ਭਾਈ ਚਰਨਜੀਤ ਸਿੰਘ ਜੀਤਾ ਹੇੜੀਆਂ ਅਤੇ ਉਨ੍ਹਾਂ ਦੇ ਸਾਥੀਆਂ ਸ਼ਹੀਦ ਭਾਈ ਮਹਿੰਦਰਪਾਲ ਸਿੰਘ ਪਾਲੀ, ਸ਼ਹੀਦ ਭਾਈ ਸਤਬਚਨ ਸਿੰਘ ਸਕਰੂਲੀ, ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ

Next Page »