ਸਿਆਸੀ ਖਬਰਾਂ

ਕੈਪਟਨ ਅਮਰਿੰਦਰ ਦੀ ਮਾਤਾ ਦੇ ਭੋਗ ਮੌਕੇ ਸੁਖਬੀਰ ਬਾਦਲ, ਖਹਿਰਾ, ਸਾਂਪਲਾ, ਬਡੂੰਗਰ ਨੇ ਦਿੱਤੀ ਸ਼ਰਧਾਂਜਲੀ

July 31, 2017 | By

ਪਟਿਆਲਾ: ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਮਹਿੰਦਰ ਕੌਰ ਦਾ ਸ਼ਰਧਾਂਜਲੀ ਸਮਾਗਮ ਮੋਤੀ ਬਾਗ ਵਿਖੇ ਸਮਾਪਤ ਹੋਇਆ। ਇਸ ਸਮਾਗਮ ‘ਚ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਨੇ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਅੰਤਿਮ ਅਰਦਾਸ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਕੀਤੀ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਸ਼ਿਰਕਤ ਕੀਤੀ।

ਸ਼ਰਧਾਂਜਲੀ ਸਮਾਗਮ ‘ਚ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵਲੋਂ ਅਫਸੋਸ ਦਾ ਸੁਨੇਹਾ ਲੈ ਕੇ ਪਹੁੰਚੇ ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਪਾਰਟੀ ਵੱਲੋਂ ਸ਼ਰਧਾਂਜਲੀ ਭੇਟ ਕੀਤੀ। ਭਾਜਪਾ ਦੇ ਸੂਬਾ ਪ੍ਰਧਾਨ ਵਿਜੈ ਸਾਂਪਲਾ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੀ ਹੋਂਦ ਤੋਂ ਪਹਿਲਾਂ ਮਹਿੰਦਰ ਕੌਰ ਜਨ ਸੰਘ ਨਾਲ ਜੁੜੀ ਉਹ ਸ਼ਖ਼ਸੀਅਤ ਸੀ, ਜਿਸ ਨੂੰ ਰਾਜ ਸਭਾ ‘ਚ ਵੀ ਸੇਵਾ ਦਾ ਮੌਕਾ ਮਿਲਿਆ।

ਕੈਪਟਨ ਅਮਰਿੰਦਰ ਦੀ ਮਾਤਾ ਦੇ ਭੋਗ ਮੌਕੇ ਸਰਧਾਂਜਲੀ ਦੇਣ ਪਹੁੰਚੇ ਸੁਖਬੀਰ ਬਾਦਲ, ਪ੍ਰੇਮ ਸਿੰਘ ਚੰਦੂਮਾਜਰਾ, ਆਪ ਆਗੂ ਫੂਲਕਾ, ਰਾਣਾ ਗੁਰਜੀਤ, ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ

ਕੈਪਟਨ ਅਮਰਿੰਦਰ ਦੀ ਮਾਤਾ ਦੇ ਭੋਗ ਮੌਕੇ ਸਰਧਾਂਜਲੀ ਦੇਣ ਪਹੁੰਚੇ ਸੁਖਬੀਰ ਬਾਦਲ, ਪ੍ਰੇਮ ਸਿੰਘ ਚੰਦੂਮਾਜਰਾ, ਆਪ ਆਗੂ ਫੂਲਕਾ, ਰਾਣਾ ਗੁਰਜੀਤ, ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ

ਵਿਜੈ ਸਾਂਪਲਾ ਨੇ ਕਿਹਾ ਅੱਜ ਭਾਜਪਾ ਜੋ ਕੁੱਝ ਵੀ ਹੈ ਉਹ ਅਜਿਹੇ ਸਿਰੜੀ ਤੇ ਮਿਹਨਤੀ ਆਗੂਆਂ ਦੀ ਬਦੌਲਤ ਹੈ। ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਵੁਕ ਹੁੰਦਿਆਂ ‘ਮਾਵਾਂ ਠੰਢੀਆਂ ਛਾਵਾਂ…’ ਦੀ ਗੱਲ ਕਰਦਿਆਂ ਮਹਿੰਦਰ ਕੌਰ ਨੂੰ ਇਕੱਲੇ ਕੈਪਟਨ ਅਮਰਿੰਦਰ ਸਿੰਘ ਦੀ ਮਾਂ ਨਾ ਹੋ ਕੇ “ਦੇਸ਼ ਦੀ ਵੰਡ” ਦੌਰਾਨ ਸ਼ਰਨਾਰਥੀਆਂ ਦੇ ਤੌਰ ‘ਤੇ ਪੰਜਾਬ ‘ਚ ਪੁੱਜਣ ਵਾਲਿਆਂ ਦੀ ਮਾਂ ਵੀ ਦੱਸਿਆ।

ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਵੀ ਵਿੱਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕੀਤੀ। ਖਹਿਰਾ ਨੇ ਕਿਹਾ ਕਿ ‘ਦਲੇਰਾਨਾ ਫ਼ੈਸਲੇ’ ਲੈਣ ਦੀ ਗੁੜ੍ਹਤੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਮਾਤਾ ਮਹਿੰਦਰ ਕੌਰ ਤੋਂ ਹੀ ਮਿਲੀ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਵੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ‘ਚ ਸਫ਼ਲ ਹੋਣਗੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਵੀ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਇਸ ਪਰਿਵਾਰ ‘ਤੇ ਗੁਰੂ ਸਾਹਿਬ ਦੀ ਪੂਰੀ ਕਿਰਪਾ ਹੈ। ਅੰਤ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਏ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਰਿਵਾਰ ਉਨ੍ਹਾਂ ਲੋਕਾਂ ਦਾ ਰਿਣੀ ਹੈ ਜੋ ਅੱਜ ਅੰਤਿਮ ਅਰਦਾਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹਨ।

ਇਸ ਮੌਕੇ ਪ੍ਰਨੀਤ ਕੌਰ, ਰਾਜਾ ਮਾਲਵਿੰਦਰ ਸਿੰਘ, ਰਣਇੰਦਰ ਸਿੰਘ, ਭਰਾ ਮਾਲਵਿੰਦਰ ਸਿੰਘ, ਹਰਪ੍ਰਿਯਾ ਕੌਰ, ਮਹਿੰਦਰ ਕੌਰ ਦੀਆਂ ਧੀਆਂ ਹੇਮਇੰਦਰ ਕੌਰ, ਜਵਾਈ ਕੰਵਰ ਨਟਵਰ ਸਿੰਘ, ਰੁਪਿੰਦਰ ਕੁਮਾਰੀ, ਮੇਜਰ ਕੰਵਲਜੀਤ ਸਿੰਘ ਢਿੱਲੋਂ, ਭਰਾ ਗੁਰਸ਼ਰਨ ਸਿੰਘ ਜੇਜੀ ਤੇ ਇੰਦਰਜੀਤ ਸਿੰਘ ਜੇਜੀ, ਪੋਤੇ ਰਣਇੰਦਰ ਸਿੰਘ, ਪੋਤਰੀਆਂ ਜੈਇੰਦਰ ਕੌਰ, ਪੋਤ ਜਵਾਈ ਗੁਰਪਾਲ ਸਿੰਘ, ਅਮਨਿੰਦਰ ਕੌਰ, ਨਿਰਵਾਣ ਸਿੰਘ, ਰਮਨੀਤਇੰਦਰ ਕੌਰ, ਵਿਵਾਨ ਸਿੰਘ, ਭਰਤ ਇੰਦਰ ਸਿੰਘ ਚਾਹਲ, ਅਮਰਜੀਤ ਸਿੰਘ ਸਮਰਾ, ਸ਼ਮਸ਼ੇਰ ਸਿੰਘ ਦੂਲੋਂ, ਚੌਧਰੀ ਸੰਤੋਖ ਸਿੰਘ, ਚਰਨਜੀਤ ਸਿੰਘ ਚੰਨੀ, ਰਜ਼ੀਆ ਸੁਲਤਾਨਾ, ਅਰੁਣਾ ਚੌਧਰੀ, ਤੇਜਿੰਦਰ ਸਿੰਘ ਸ਼ੇਰਗਿੱਲ, ਰਵੀਨ ਠੁਕਰਾਲ, ਰਣਦੀਪ ਸਿੰਘ ਨਾਭਾ, ਮਹਿਲ ਸਿੰਘ ਭੁੱਲਰ, ਹਰਚਰਨ ਸਿੰਘ ਭੁੱਲਰ, ਕੁਲਦੀਪ ਸਿੰਘ ਭੁੱਲਰ, ਕੁਲਜੀਤ ਸਿੰਘ ਨਾਗਰਾ, ਬਲਬੀਰ ਸਿੰਘ ਸਿੱਧੂ, ਪਰਗਟ ਸਿੰਘ, ਬੀਬੀ ਸਤਕਾਰ ਕੌਰ, ਵਿਜੇਇੰਦਰ ਸਿੰਗਲਾ, ਅਵਤਾਰ ਸਿੰਘ ਬਾਵਾ ਹੈਨਰੀ, ਭਾਰਤ ਭੂਸ਼ਣ ਆਸੂ, ਰਾਕੇਸ਼ ਪਾਂਡੇ, ਓ.ਪੀ. ਸੋਨੀ, ਸਿਕੰਦਰ ਸਿੰਘ ਮਲੂਕਾ, ਅਜੀਤ ਸਿੰਘ ਕੋਹਾੜ, ਸੁਰਜੀਤ ਸਿੰਘ ਰੱਖੜਾ, ਸੰਤ ਬਲਵੀਰ ਸਿੰਘ ਘੁੰਨਸ, ਸਿਮਰਨਜੀਤ ਸਿੰਘ ਮਾਨ, ਇਮਾਨ ਸਿੰਘ ਮਾਨ, ਹਰਦੇਵ ਅਰਸ਼ੀ, ਸ਼ੇਰ ਸਿੰਘ ਘੁਬਾਇਆ, ਕੁਲਦੀਪ ਸਿੰਘ ਵਡਾਲਾ, ਮਾਸਟਰ ਮੋਹਨ ਲਾਲ, ਬਲਵੰਤ ਸਿੰਘ ਰਾਮੂਵਾਲੀਆ, ਇੰਦਰਜੀਤ ਸਿੰਘ ਜੀਰਾ, ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਸਾਧੂ ਸਿੰਘ ਧਰਮਸੋਤ, ਅਮਰਜੀਤ ਸਿੰਘ ਟਿੱਕਾ, ਮੇਜਰ ਅਮਰਦੀਪ ਸਿੰਘ, ਐਮ.ਪੀ. ਸਿੰਘ, ਪ੍ਰੇਮ ਕ੍ਰਿਸ਼ਨ ਪੁਰੀ, ਕੇ.ਕੇ. ਸ਼ਰਮਾ, ਗੁਰਸ਼ਰਨ ਕੌਰ ਰੰਧਾਵਾ, ਜਸਵਿੰਦਰ ਸਿੰਘ ਰੰਧਾਵਾ, ਹਰਿੰਦਰਪਾਲ ਸਿੰਘ ਹੈਰੀ ਮਾਨ, ਅੰਬਿਕਾ ਸੋਨੀ, ਰਜਿੰਦਰ ਕੌਰ ਭੱਠਲ, ਮਨਪ੍ਰੀਤ ਸਿੰਘ ਬਾਦਲ, ਰਾਣਾ ਗੁਰਜੀਤ ਸਿੰਘ, ਰਾਣਾ ਕੇ.ਪੀ. ਸਿੰਘ, ਬਿਕਰਮ ਮਜੀਠੀਆ, ਫ਼ਤਹਿ ਜੰਗ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਕਾਂਗੜ, ਸੁਖਰਾਜ ਸਿੰਘ ਨੱਤ, ਕ੍ਰਿਸ਼ਨ ਕੁਮਾਰ ਬਾਵਾ, ਅਮਰਪ੍ਰੀਤ ਸਿੰਘ ਲਾਲੀ, ਮੈਡਮ ਨਿਮਿਸ਼ਾ ਮਹਿਤਾ, ਚੌਧਰੀ ਸੁਰਿੰਦਰ ਸਿੰਘ, ਅਮਰਜੀਤ ਸਿੰਘ ਸਮਰਾ, ਦਲਜੀਤ ਸਿੰਘ ਆਹਲੂਵਾਲੀਆ, ਕਾਕੂ ਆਹਲੂਵਾਲੀਆ, ਅਸ਼ਵਨ ਭੱਲਾ, ਐਡ. ਹਰਪ੍ਰੀਤ ਸਿੰਘ, ਰਾਜੇਸ਼ ਕੁਮਾਰ ਅਗਰਵਾਲ, ਸੁਖਵੰਤ ਸਿੰਘ ਦੁੱਗਰੀ, ਜੀਵਨ ਦਾਸ ਬਾਵਾ, ਸਨਅਤਕਾਰ ਰਘਬੀਰ ਸਿੰਘ ਜੋੜਾ, ਜਸਵੰਤ ਸਿੰਘ ਫਾਫੜੇ, ਮੰਗਤ ਰਾਏ ਬੰਸਲ, ਲਾਲ ਸਿੰਘ, ਕਰਨਬੀਰ ਸਿੰਘ ਟਿਵਾਣਾ, ਰਵਨੀਤ ਸਿੰਘ ਬਿੱਟੂ, ਦਵਿੰਦਰਪਾਲ ਸਿੰਘ ਵਾਲੀਆ, ਕੁਲਬੀਰ ਸਿੰਘ ਬਠਿੰਡਾ, ਪ੍ਰਸ਼ੋਤਮ ਲਾਲ, ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਭਗਵੰਤਪਾਲ ਸਿੰਘ ਸੱਚਰ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਹਰਪ੍ਰਤਾਪ ਸਿੰਘ ਅਜਨਾਲਾ, ਸੁਖਜਿੰਦਰ ਸਿੰਘ ਰੰਧਾਵਾ, ਅਮਰੀਕ ਸਿੰਘ ਢਿੱਲੋਂ, ਰਵੀ ਇੰਦਰ ਸਿੰਘ, ਗਾਇਕ ਪੰਮੀ ਬਾਈ, ਐੱਚ.ਐੱਸ. ਫੂਲਕਾ, ਸਾਬਕਾ ਵਿਧਾਇਕ ਰਮੇਸ਼ ਸਿੰਗਲਾ, ਇੰਦਰਮੋਹਣ ਸਿੰਘ ਬਜਾਜ, ਗੁਲਜਾਰ ਸਿੰਘ ਰਣੀਕੇ, ਸੁੱਚਾ ਸਿੰਘ ਛੋਟੇਪੁਰ, ਮਲਕੀਤ ਸਿੰਘ ਬੀਰਮੀ, ਇੰਦਰਜੀਤ ਸਿੰਘ ਗਾਲਿਬ, ਬਲਰਾਜ ਸਿੰਘ, ਸਤਨਾਮ ਸਿੰਘ ਹਠੂਰ, ਜਗਪ੍ਰੀਤ ਸਿੰਘ, ਨੰਬਰਦਾਰ ਗੁਰਮੇਲ ਸਿੰਘ ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,