January 10, 2015 | By ਸਿੱਖ ਸਿਆਸਤ ਬਿਊਰੋ

ਕਮਲ ਸ਼ਰਮਾ
ਫਗਵਾੜਾ (9 ਜਨਵਰੀ, 2015): ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਅੱਜ ਭਾਜਪਾ ਪ੍ਰਧਾਨ ਪੰਜਾਬ ਕਮਲ ਸ਼ਰਮਾ ਨੇ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਬਾਰੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਰਿਹਾਈ ਦਾ ਸਖ਼ਤ ਵਿਰੋਧ ਕੀਤਾ ਹੈ ਅਤੇ ਉਹ ਵੀ ਰਿਹਾਈ ਦੇ ਵਿਰੁੱਧ ਹਨ।
ਸ਼ਰਮਾਂ ਦੇ ਇਸ ਬਿਆਨ ਨਾਲ ਭਾਜਪਾ ਪੰਜਾਬ ਦੇ ਆਗੂਆਂ ਵੱਲੋਂ ਪਿਛਲੇ ਸਮੇਂ ਵਿੱਚ ਭਾਈ ਗੁਰਬਖਸ਼ ਸਿੰਘ ਨੂੰ ਮਿਲਣ ਤੋਂ ਬਾਅਦ ਇਹ ਪ੍ਰਭਾਵ ਬਣਿਆ ਸੀ ਕਿ ਸ਼ਾਇਦ ਭਾਜਪਾ ਦੀ ਪੰਜਾਬ ਇਕਾਈ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਵਿੱਚ ਹੈ, ਖਤਮ ਹੋ ਗਿਆ ਹੈ।
ਭਾਜਪਾ ਮੰਤਰੀ ਅਨਿੱਲ ਜੋਸ਼ੀ ਵੱਲੋਂ ਦਿੱਤੇ ਬਿਆਨ ਕਿ ਨਸ਼ਿਆਂ ਦਾ ਕਾਰੋਬਾਰ ਸਿਆਸੀ ਸਰਪ੍ਰਸਤੀ ਬਿਨਾਂ ਨਹੀਂ ਚੱਲਦਾ, ਬਾਰੇ ਵੀ ਸੂਬਾ ਪ੍ਰਧਾਨ ਨੇ ਜੋਸ਼ੀ ਦੇ ਬਿਆਨ ਦੀ ਪ੍ਰੋੜਤਾ ਕੀਤੀ।
Related Topics: BJP, Sikhs in Jails