ਵਿਦੇਸ਼

ਅਖੌਤੀ ਕਾਲੀ ਸੂਚੀ ਨੇ ਭਾਰਤ ਸਰਕਾਰ ਦਾ ਬੌਧਿਕ ਦੀਵਾਲੀਆਪਣ ਜ਼ਾਹਰ ਕੀਤਾ: ਏ.ਜੀ.ਪੀ.ਸੀ

August 16, 2010 | By

ਸਿੱਖ ਯੂਥ ਆਫ਼ ਅਮਰੀਕਾ ਅਤੇ ਖ਼ਾਲਿਸਤਾਨ ਦੇ ਸ਼ਹੀਦ ਪਰਿਵਾਰਾਂ ਨੇ ਹਿਟਲਰਸ਼ਾਹੀ ਨਿਜ਼ਾਮ ਦੀ ਕਾਰਵਾਈ ਦੀ ਕੀਤੀ ਨਿੰਦਾ

ਸੈਨ ਫ਼ਰਾਂਸਿਸਕੋ (11 ਅਗਸਤ, 2010): ਅੰਮ੍ਰਿਤਸਰ ਟਾਈਮਜ਼ ਦੀ ਇੱਕ ਅਹਿਮ ਖਬਰ ਅਨੁਸਾਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ(ਏ.ਜੀ.ਪੀ.ਸੀ), ਸਿੱਖ ਯੂਥ ਆਫ਼ ਅਮਰੀਕਾ ਤੇ ਖ਼ਾਲਿਸਤਾਨ ਦੇ ਸ਼ਹੀਦ ਪਰਿਵਾਰਾਂ ਨੇ ਆਪਣੇ ਸਾਂਝੇ ਬਿਆਨ ਵਿਚ ਭਾਰਤ ਦੀ ਬ੍ਰਾਹਮਣਵਾਦੀ ਸਰਕਾਰ ਦੁਆਰਾ ਸਿੱਖ ਕੌਮ ਦੇ ਸਰਗਰਮ ਸਿੱਖ ਆਗੂਆਂ ਦੀ ਇਕ ਸੂਚੀ ਜਾਰੀ ਕਰਕੇ ਆਪਣੇ ਔਰੰਗਜ਼ੇਬੀ ਤੇ ਹਿਟਲਰਸ਼ਾਹੀ ਕਿਰਦਾਰ ਨੂੰ ਹੀ ਨੰਗਿਆਂ ਕਰ ਲਿਆ ਹੈ।
ਏ.ਜੀ.ਪੀ.ਸੀ. ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ, ਸਿੱਖ ਯੂਥ ਆਫ਼ ਅਮਰੀਕਾ ਦੇ ਪ੍ਰਧਾਨ ਭਾਈ ਗੁਰਿੰਦਰਜੀਤ ਸਿੰਘ ਮਾਨ੍ਹਾ ਤੇ ਖ਼ਾਲਿਸਤਾਨ ਦੇ ਸ਼ਹੀਦ ਪਰਿਵਾਰਾਂ ਵੱਲੋਂ ਭਾਈ ਬਲਵਿੰਦਰਪਾਲ ਸਿੰਘ ਨੇ ਸਾਂਝੇ ਤੌਰ ਤੇ ਇਹ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸਾਰਾ ਸੰਸਾਰ ਜਾਣਦਾ ਹੈ ਕਿ ਭਾਰਤ ਦਾ ਸਰਕਾਰੀ ਢਾਂਚਾ ਗ਼ੈਰ ਮਨੁੱਖੀ, ਨਾ ਬਰਾਬਰੀ, ਬੇਇਨਸਾਫ਼ੀ, ਜ਼ਾਤ-ਪਾਤ ਆਧਾਰਿਤ ਮਨੁੱਖਤਾ ਵਿਰੋਧੀ, ਦੁਨੀਆਂ ਦੀ ਅੱਧੀ ਆਬਾਦੀ ਔਰਤ ਨੂੰ ਦਰੜਣ ਤੇ ਘੱਟ ਗਿਣਤੀਆਂ ਦੀ ਨਸਲਕੁਸ਼ੀ ਕਰਨ ਵਿਚ ਭਰੋਸਾ ਰਖਦਾ ਹੈ। ਇਸ ਕੋਲੋਂ ਕਿਸੇ ਚੰਗੇ ਦੀ ਆਸ ਰਖਣੀ ਮੂਰਖਾਂ ਦੀ ਦੁਨੀਆਂ ਵਿਚ ਰਹਿਣ ਦੇ ਬਰਾਬਰ ਹੈ।
ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਨੂੰ ਆਪਣੀ ਸਥਾਪਨਾ ਤੋਂ ਹੀ ਬ੍ਰਾਹਮਣਵਾਦ ਦੀ ਖੁਣਸੀ ਪ੍ਰਵਿਰਤੀ ਦਾ ਸਾਹਮਣਾ ਕਰਨਾ ਪਿਆ ਹੈ। ਵਰਨ ਵੰਡ ਦੇ ਭਰਮ ਪਾਊ ਭੁਲੇਖੇ ਨਾਲ ਜਨਤਾ ਦੀ ਲੁੱਟ ਕਰਨ ਵਾਲੇ ਬ੍ਰਾਹਮਣਵਾਦੀ ਢਾਂਚੇ ਨੂੰ ਗੁਰੂ ਨਾਨਕ ਸਾਹਿਬ ਦਾ ਮਨੁੱਖਤਾ ਦੀ ਭਲਾਈ ਦਾ ਸੱਚਾ ਪੈਗ਼ਾਮ ਰਾਸ ਨਾ ਆਇਆ। ਪੰਡਤਾਂ ਬ੍ਰਾਹਮਣਾਂ ਦੀ ਪਹਿਲੇ ਪਾਤਸ਼ਾਹ ਨਾਲ ਤਕਰਾਰ ਭਰੀ ਵੀਚਾਰ, ਪ੍ਰਿਥੀ ਚੰਦ ਨਾਲ ਮਿਲਕੇ ਅਸਲ ਸਿੱਖ ਗ੍ਰੰਥਾਂ ਵਿਚ ਮਿਲਾਵਟ ਕਰਨੀ, ਹਿੰਦੂਆਂ ਵੱਲੋਂ ਸਿੱਖ ਗੁਰੂ ਸਾਹਿਬਾਨ ਵਿਰੁੱਧ ਝੂਠੀਆਂ ਤੋਹਮਤਾਂ ਲਾਉਣੀਆਂ, ਹਿੰਦੂ ਚੰਦੂ ਦਾ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਵਿਚ ਸਿੱਧਾ ਰੋਲ, ਗੁਰੂ ਹਰਿਗੋਬਿੰਦ ਸਾਹਿਬ ਨੂੰ ਮਾਰਨ ਦੀ ਬ੍ਰਾਹਮਣੀ ਸ਼ਾਜ਼ਿਸ਼, ਦਸਮ ਪਾਤਸ਼ਾਹ ਵਿਰੁੱਧ ਪਹਾੜੀ ਹਿੰਦੂ ਰਾਜਿਆਂ ਦੁਆਰਾ ਕੀਤੀਆਂ ਜੰਗਾਂ ਤੇ ਉਨਾਂ ਦੀਆਂ ਫ਼ਰੇਬ ਭਰੀਆਂ ਗ਼ਲਤ ਸ਼ਿਕਾਇਤਾਂ ਨਾਲ ਔਰੰਗਜ਼ੇਬ ਦਾ ਗੁਰੂ ਸਾਹਿਬ ਤੇ ਨਵੇਂ ਸਾਜੇ ਖਾਲਸਾ ਪੰਥ ਵਿਰੁੱਧ ਹਿੰਦੂ/ਮੁਸਲਿਮ ਜਹਾਦ, ਹਿੰਦੂ ਗੰਗੂ ਦੀ ਅਕ੍ਰਿਤਘਣਤਾ ਰਾਹੀਂ ਹੋਈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਪਹਿਲੇ ਸਿੱਖ ਰਾਜ ਦੇ ਮੋਢੀ ਬਾਬਾ ਬੰਦਾ ਸਿੰਘ ਬਹਾਦਰ ਵਿਰੁੱਧ ਅਮੀਰ ਹਿੰਦੂਆਂ ਰਾਹੀਂ ਮੁਸਲਿਮ ਹਾਕਮਾਂ ਦੀ ਵਡੀ ਸਹਾਇਤਾ, ਖਾਲਸਾ ਰਾਜ ਦੀ ਤਬਾਹੀ ਵਿਚ ਹਿੰਦੂਆਂ ਦਾ ਅੰਗਰੇਜ਼ਾਂ ਦੇ ਹੱਕ ਵਿਚ ਭੁਗਤਣਾ, ਭਾਰਤ ਦੀ ਅਖੌਤੀ ਆਜ਼ਾਦੀ ਮਿਲਦਿਆਂ ਹੀ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਦੇਣਾ, ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਲੱਖਾਂ ਸਿੱਖਾਂ ਨੂੰ ਜੇਲ੍ਹਾਂ ਵਿਚ ਡੱਕਣਾ ਤੇ ਸੈਂਕੜੇ ਸ਼ਹੀਦੀਆਂ ਵਾਪਰਨੀਆਂ, 1984 ਦੇ ਜੂਨ ਤੇ ਨਵੰਬਰ ਮਹੀਨਿਆਂ ਵਿਚ ਭਾਰਤ ਦੇ ਹਿੰਦੂ ਹਾਕਮਾਂ ਵੱਲੋਂ ਸਿੱਖ ਨਸਲਘਾਤ ਤੇ ਹਿੰਦੂ ਟੈਂਕਾ ਤੋਪਾਂ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਬਾਹੀ ਤੇ ਹਰ ਹੀਲਾ ਵਰਤ ਕੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਵਿਰੋਧਤਾ ਦੇ ਉਸ ਖ਼ਿਲਾਫ਼ ਡੂੰਘੀਆਂ ਸਾਜ਼ਿਸ਼ਾਂ ਰਚਣ ਦੇ ਭਾਰੀ ਦੁਖਾਂਤ ਸਿੱਖ ਵਿਰੋਧੀ ਹਿੰਦੂ ਬ੍ਰਾਹਮਵਾਦੀ ਚਾਣਕੀਆ ਨੀਤੀ ਦੀਆਂ ਸਾਜ਼ਿਸ਼ੀ ਕੜੀਆਂ ਦੇ ਪ੍ਰਤੱਖ ਸਬੂਤ ਹਨ।
ਭਾਰਤ ਤੇ ਕਾਬਜ਼ ਹਿੰਦੂ ਬਹੁਗਿਣਤੀ ਦੇ ਹਾਕਮਾਂ ਵੱਲੋਂ ਅਣ-ਐਲਾਨੀ ਜੰਗ ਅਧੀਨ ਨਵਾਂ ਹਮਲਾ ਸਿੱਖਾਂ ਦੀ ਕਾਲੀ ਸੂਚੀ ਦੇ ਨਾਮ ਤੇ ਕੀਤਾ ਗਿਆ ਹੈ ਜਿਸ ਵਿਚ ਭਾਰਤ ਤੋਂ ਬਾਹਰ ਦੇ ਆਜ਼ਾਦ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜੋ ਕਿ ਗੁਮੰਰਾਹਕੁਨ ਹੈ। ਨਵੇਂ ਹਮਲੇ ਦੇ ਬਾਵਜੂਦ ਭਾਰਤ ਦੀ ਕੈਦ ਤੋਂ ਅਜ਼ਾਦ ਵਿਚਰਦੇ ਸਿੱਖਾਂ ਨੂੰ ਇਨਸਾਫ਼ ਦੀ ਮੰਗ, ਭਾਰਤ ਦੇ ਜ਼ੁਲਮਾਂ ਨੂੰ ਨਸ਼ਰ/ਨੰਗਿਆਂ ਤੇ ਖ਼ਾਲਿਸਤਾਨ ਦੀ ਮੰਗ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ। ਸਿੱਖ ਅਜ਼ਾਦੀ ਦੀ ਮੰਗ ਕਰਨਾ ਸਿੱਖਾਂ ਦਾ ਜਨਮ ਸਿੱਧ ਅਧਿਕਾਰ ਹੈ।
ਭਾਰਤ ਸਰਕਾਰ ਨੂੰ ਸਿੱਖਾਂ ਦੀ ਤਾਂ ਕੀ ਕਿਸੇ ਵੀ ਘੱਟ ਗਿਣਤੀ ਦੀ ਕਾਲੀ ਸੂਚੀ ਬਣਾਉਣ ਦਾ ਕੋਈ ਸੰਵਿਧਾਨਕ ਹੱਕ ਨਹੀਂ। ਸਰਕਾਰ ਵਿਰੋਧੀ ਵਿਚਾਰ ਰਖਣਾ ਤੇ ਇਸਦਾ ਪ੍ਰਚਾਰ ਕਰਨਾ ਲੋਕਤੰਤਰ ਦੀ ਸਭ ਤੋਂ ਪਹਿਲੀ ਸ਼ਰਤ ਹੈ ਜਿਸ ਵਿਚ ਭਾਰਤ ਸਰਕਾਰ ਲੋਕਤੰਤਰ ਦੇ ਅਸਲ ਇਮਤਿਹਾਨ ਸਦਾ ਹੀ ਅਸਫ਼ਲ ਰਹੀ ਹੈ, ਕਿਉਕਿ ਇਸਨੇ ਆਪਣੇ ਵਿਰੋਧੀ ਵਿਚਾਰਾਂ ਵਾਲੇ ਸਿੱਖਾਂ ਨੂੰ ਝੂਠੇ ਪੁਲੀਸ ਮੁਕਾਬਲਿਆਂ ਰਾਹੀਂ ਮਾਰ ਮੁਕਾਇਆ, ਬਾਕੀਆਂ ਨੂੰ ਲੰਮੀਆਂ ਕੈਦਾਂ ਸੁਣਾਈਆਂ ਤੇ ਜੋ ਕਿਸੇ ਤਰੀਕੇ ਬਚ ਕੇ ਇਸਦੇ ਖ਼ੂਨੀ ਪੰਜਿਆਂ ਤੋਂ ਪਰਦੇਸਾਂ ਵਿਚ ਚਲੇ ਗਏ ਉਨਾਂ ਦੀਆਂ ਕਾਲੀਆਂ ਸੂਚੀਆਂ ਜਾਰੀ ਕਰ ਦਿੱਤੀਆਂ।
ਇਸਨੂੰ ਕਹਿੰਦੇ ਹਨ ਲੋਕਤੰਤਰ ਦੇ ਨਾਮ ਹਿੰਦੂ ਬਹੁਗਿਣਤੀ ਦੇ ਤਾਨਾਸ਼ਾਹੀ ਵਤੀਰੇ ਦੀ ਵਹਿਸ਼ੀ ਸੋਚ ਜਦ ਕਿ ਅਸਲ ਵਿਚ ਭਾਰਤ ਦੇ ਹਾਕਮਾਂ ਨੂੰ ਆਪਣੀ ਹਿੰਦੂ ਕੌਮ ਦੇ ਦਹਿਸ਼ਤਗਰਦਾਂ ਤੇ ਮਨੁੱਖਤਾ ਵਿਰੋਧੀ ਬ੍ਰਾਹਮਣਵਾਦੀ ਵਿਚਾਰਾਂ ਵਾਲੇ ਪਗੜੀਧਾਰੀ ਸਿੱਖਾਂ ਦੀ ਕਾਲੀ ਸੂਚੀ ਜਾਰੀ ਕਰਨੀ ਚਾਹੀਦੀ ਹੈ ।
ਜਿਸ ਵਿਚ ਸਭ ਤੋਂ ਪਹਿਲਾਂ ਚੰਦੂ, ਗੰਗੂ ਤੇ ਸੁਚੱਨੰਦ ਵਰਗੇ ਵਹਿਸ਼ੀ ਨਾਮ ਆਉਣੇ ਚਾਹੀਦੇ ਹਨ ਤੇ ਫਿਰ ਅਖੌਤੀ ‘ਮਹਾਤਮਾ’ ਗਾਂਧੀ, ਸਾਵਰਕਰ, ਲਾਲਾ ਲਾਜਪਤ ਰਾਏ, ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ, ਚੰਦੂ ਲਾਲ ਤ੍ਰਿਵੇਦੀ, ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਇੰਦਰਾ ਗਾਂਧੀ, ਰਾਜੀਵ ਗਾਂਧੀ, ਦਰਬਾਰਾ ਸਿੰਘ, ਮੈਕਲਿਓਡ, ਬੇਅੰਤ ਸਿੰਘ, ਕੇ.ਪੀ.ਐਸ.ਗਿੱਲ, ਸੁਮੇਧ ਸੈਣੀ, ਸਿਧਾਰਥ ਸ਼ੰਕਰ ਰੇਅ, ਜਗਦੀਸ਼ ਟਾਈਟਲਰ, ਪ੍ਰਕਾਸ਼ ਬਾਦਲ, ਸੁਰਜੀਤ ਬਰਨਾਲਾ, ਜਰਨਲ ਵੈਦਿਆ, ਬਲਰਾਮ ਜਾਖੜ, ਨਰਿੰਦਰ ਮੋਦੀ, ਅਮਿਤ ਸ਼ਾਹ, ਡੀ.ਜੀ. ਵਨਜਾਰਾ ਆਦਿ ਤੇ ਸਿੱਖਾਂ ਨੂੰ ਝੂਠੇ ਬਦਨਾਮ ਕਰਨ ਲਈ ਅਖ਼ੀਰ ਵਿਚ ਮਨਮੋਹਨ ਸਿੰਘ ਦਾ ਨਾਮ ਸ਼ਾਮਲ ਕਰਨਾ ਚਾਹੀਦਾ ਹੈ।
ਭਾਰਤ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਖ਼ਾਲਸਾ ਪੰਥ ਨੂੰ ਬ੍ਰਾਹਮਣਵਾਦੀ ਨੀਤੀ ਅਨੁਸਾਰ ਢਾਲ ਕੇ ਜਿਊਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਭਾਰਤ ਦੇ ਹਾਕਮਾਂ ਨੂੰ ਆਪਣੀ ਹਜ਼ਾਰ ਸਾਲ ਦੀ ਗ਼ੁਲਾਮੀ ਕਦੇ ਨਹੀਂ ਭੁੱਲਣੀ ਚਾਹੀਦੀ ਤੇ ਉਸਤੋਂ ਸਬਕ ਸਿੱਖਦਿਆਂ ਕਿਸੇ ਵੀ ਦੂਜੀ ਕੌਮ ਨੂੰ ਗ਼ੁਲਾਮ ਬਣਾਉਣ ਦੇ ਦਰਿੰਦਗੀ ਭਰੇ ਕਾਰੇ ਤੋਂ ਬਾਜ ਆਉਣਾ ਚਾਹੀਦਾ ਹੈ ਤੇ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਪਰਦੇਸੀਂ ਵੱਸਦੇ ਖਾਲਸਾ ਪੰਥ ਨੂੰ ਅਖੌਤੀ ਕਾਲੀਆਂ ਸੂਚੀਆਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਤੇ ਮੋਹ ਮਾਇਆ ਦੇ ਵਕਤੀ ਵਰਤਾਰੇ ਤੋਂ ਉਪਰ ਉਠਦਿਆਂ ਆਪਣੀ ਖ਼ਾਲਸਾ ਕੌਮ ਲਈ ਰੋਲ ਮਾਡਲ ਬਣਕੇ ਇਤਿਹਾਸ ਸਿਰਜਣਾ ਚਾਹੀਦਾ ਹੈ।
ਆਪਣੀ ਧਰਤੀ ਪੰਜਾਬ ਵੱਲ ਮੁੜ ਜਾਣ ਦਾ ਮੋਹ ਬੜਾ ਡੂੰਘਾ ਹੈ ਪਰ ਇਸ ਨੂੰ ਅਜ਼ਾਦ ਕਰਾਉਣ ਲਈ ਕੁਰਬਾਨੀ ਦਾ ਜਜ਼ਬਾ ਉਸ ਤੋਂ ਕਿਤੇ ਜ਼ਿਆਦਾ ਮਹਾਨ ਤੇ ਵਿਸ਼ਾਲ ਹੈ। ਅਕਾਲ ਪੁਰਖ ਦੇ ਹੁਕਮ ਅਨੁਸਾਰ ਗੁਰੂ ਸਾਹਿਬ ਦੁਆਰਾ ਸਾਜੇ ਖਾਲਸਾ ਪੰਥ ਦੀ ਬੇਹਤਰੀ ਤੇ ਉਜਵਲ ਭਵਿੱਖ ਲਈ ਜਲਾਵਤਨੀ ਭੋਗਣੀ ਬੜੀ ਉਚੀ ਸੁੱਚੀ ਸੋਚ ਤੇ ਕੌਮ ਲਈ ਤਿਆਗ ਕਰਨ ਦੀ ਦਰਦੀਲੀ ਗਾਥਾ ਦਾ ਨਾਮ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,