ਆਮ ਖਬਰਾਂ » ਕੌਮਾਂਤਰੀ ਖਬਰਾਂ

ਬਰਾਜ਼ੀਲ ਵਿੱਚ ਵਟਸਐਪ ਤੇ ਲੱਗੀ ਪਬੰਦੀ; ਇੱਕ ਕੇਸ ਦੀ ਸੁਣਵਾਈ ਦੌਰਾਨ ਕੋਰਟ ਨੇ ਦਿੱਤੇ ਹੁਕਮ

December 17, 2015 | By

ਚੰਡੀਗੜ੍ਹ: ਬਰਾਜ਼ੀਲ ਦੀ ਇੱਕ ਅਦਾਲਤ ਵੱਲੋਂ ਦੂਰ ਸੰਚਾਰ ਕੰਪਨੀਆਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਅਗਲੇ 48 ਘੰਟਿਆਂ ਲਈ ਵਟਸਐਪ ਦੀਆਂ ਸਮੁੱਚੀਆਂ ਸੇਵਾਵਾਂ ਨੂੰ ਬੰਦ ਕੀਤਾ ਜਾਵੇ।ਇੱਕ ਕੇਸ ਦੀ ਸੁਣਵਾਈ ਦੌਰਾਨ ਕੋਰਟ ਵੱਲੋਂ ਇਹ ਹੁਕਮ ਸੁਣਾਏ ਗਏ।

ਬਰਾਜ਼ੀਲ ਵਿੱਚ ਵਟਸਐਪ ਤੇ ਲੱਗੀ ਪਬੰਦੀ; ਇੱਕ ਕੇਸ ਦੀ ਸੁਣਵਾਈ ਦੌਰਾਨ ਕੋਰਟ ਨੇ ਦਿੱਤੇ ਹੁਕਮ

ਬਰਾਜ਼ੀਲ ਵਿੱਚ ਵਟਸਐਪ ਤੇ ਲੱਗੀ ਪਬੰਦੀ; ਇੱਕ ਕੇਸ ਦੀ ਸੁਣਵਾਈ ਦੌਰਾਨ ਕੋਰਟ ਨੇ ਦਿੱਤੇ ਹੁਕਮ

ਬਰਾਜ਼ੀਲੀਅਨ ਅਖਬਾਰਾਂ ਅਨੁਸਾਰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਦਿੱਤੀ ਗਈ ਅਰਜੀ ਤੇ ਸੁਣਵਾਈ ਕਰਦਿਆਂ ਇਹ ਹੁਕਮ ਸੁਣਾਏ।ਅਦਾਲਤ ਨੇ ਹੁਕਮਾਂ ਵਿੱਚ ਕਿਹਾ ਹੈ ਕਿ “23 ਜੁਲਾਈ,2015 ਨੂੰ ਅਦਾਲਤ ਵੱਲੋਂ ਸੁਣਾਏ ਹੁਕਮਾਂ ਤੇ ਵਟਸਐਪ ਕੰਪਨੀ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਜਿਸ ਤੋਂ ਬਾਅਦ 7 ਅਗਸਤ, 2015 ਨੂੰ ਦੁਬਾਰਾ ਹੁਕਮ ਜਾਰੀ ਕੀਤੇ ਗਏ ਜਵਾਬ ਦਾਇਰ ਕਰਨ ਦੇ ਤੇ ਕਿਹਾ ਗਿਆ ਕਿ ਜਵਾਬ ਦਾਇਰ ਨਾ ਕਰਨ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਕੰਪਨੀ ਵੱਲੋਂ ਅਦਾਲਤ ਦੇ ਹੁਕਮਾਂ ਦਾ ਜਵਾਬ ਨਹੀਂ ਦਿੱਤਾ ਗਿਆ, ਜਿਸ ਕਾਰਨ ਕਨੂੰਨ ਅਨੁਸਾਰ ਕੰਪਨੀ ਦੀਆਂ ਸੇਵਾਵਾਂ ਤੇ 48 ਘੰਟਿਆਂ ਲਈ ਰੋਕ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ”।

ਹਲਾਂਕਿ ਇੰਟਰਨੈਟ ਦੀ ਵਰਤੋਂ ਕਰਨ ਵਾਲੇ 93% ਬਰਾਜੀਲੀ ਵਟਸਐਪ ਦੀ ਵਰਤੋ ਕਰਦੇ ਹਨ ਤੇ ਕੋਰਟ ਦੇ ਹੁਕਮਾਂ ਤੋਂ ਬਾਅਦ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,