ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਭਾਰਤ ਨੂੰ ਕਿਸੇ ਕੀਮਤ ‘ਤੇ ਵੀ ਹਿੰਦੂ ਰਾਸ਼ਟਰ ਨਹੀਂ ਬਨਣ ਦੇਵਾਂਗੇ; ਬਹੁਜਨ ਸਮਾਜ ਪਾਰਟੀ

December 28, 2015 | By

ਫ਼ਤਹਿਗੜ੍ਹ ਸਾਹਿਬ (27 ਦਸੰਬਰ, 2015): ਸ਼ਹੀਦੀ ਜੋੜ ਮੇਲੇ ਦੌਰਾਨ ਬੁਹਜਨ ਸਮਾਜ ਪਾਰਟੀ ਵੱਲੋਂ ਕੀਤੀ ਕਾਨਫਰੰਸ ਦੌਰਾਨ ਭਾਰਤ ਦੀ ਭਾਜਪਾ ਸਰਕਾਰ ਵੱਲੋਂ ਭਾਰਤ ਨੂੰ ਹਿੰਦੂ ਬਣਾਉਣ ਦੀ ਵਿੱਢੀ ਮੁਹਿੰਮ ਦੀ ਕਰੜੀ ਆਲੋਚਨਾ ਕਰਦਿਆਂ ਨਰਿੰਦਰ ਕਸ਼ਯਪ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਕੇਂਦਰ ਸਰਕਾਰ ਆਰ.ਐਸ.ਐਸ ਦੇ ਇਸ਼ਾਰੇ ‘ਤੇ ਘੱਟ ਗਿਣਤੀਆਂ ‘ਤੇ ਦਬਾਅ ਪਾ ਕੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ, ਪਰ ਉਨ੍ਹਾਂ ਦੀ ਪਾਰਟੀ ਕਿਸੇ ਕੀਮਤ ‘ਤੇ ਵੀ ਭਾਰਤ ਨੂੰ ਹਿੰਦੂ ਰਾਸ਼ਟਰ ਨਹੀਂ ਬਣਨ ਦੇਵੇਗੀ।

ਬਹੁਜਨ ਪਾਰਟੀ ਦੀ ਕਾਨਫਰੰਸ ਮੌਕੇ ਸਟੇਜ 'ਤੇ ਬੈਠੇ ਆਗੂ

ਬਹੁਜਨ ਪਾਰਟੀ ਦੀ ਕਾਨਫਰੰਸ ਮੌਕੇ ਸਟੇਜ ‘ਤੇ ਬੈਠੇ ਆਗੂ

ਉਨ੍ਹਾਂ ਕਿਹਾ ਕਿ ਅਬੋਹਰ ਕਾਂਡ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਤਰਸਯੋਗ ਹੈ ।ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਇਸ ਤਰਾਂ ਦੇ ਜ਼ੁਲਮ ਬਰਦਾਸ਼ਤ ਨਹੀਂ ਕਰੇਗੀ ਭਾਵੇਂ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ ।

ਅਕਾਲੀ ਭਾਜਪਾ ਸਰਕਾਰ ਨੂੰ ਹਰ ਫਰੰਟ ‘ਤੇ ਫੇਲ੍ਹ ਦੱਸਦਿਆਂ ਉਨ੍ਹਾਂ ਕਿਹਾ ਕਿ ਉਹ ਆਮ ਲੋਕਾਂ ਦੇ ਜਾਨ ਮਾਲ ਦੀ ਰਾਖੀ ਨਹੀਂ ਕਰ ਸਕੀ ।ਪੰਜਾਬ ਦਾ ਮਜ਼ਦੂਰ, ਕਿਸਾਨ, ਛੋਟਾ ਵਪਾਰੀ, ਦੁਕਾਨਦਾਰ, ਵਿਦਿਆਰਥੀ ਵਰਗ ਅਕਾਲੀ ਸਰਕਾਰ ਤੋ ਤੰਗ ਆ ਚੁੱਕੇ ਹਨ ਅਤੇ 2017 ਵਿਚ ਇਸ ਨੂੰ ਚਲਦਾ ਕਰਨ ਲਈ ਤਤਪਰ ਹਨ ।

ਇਸ ਮੌਕੇ ਜੋਗਾ ਸਿੰਘ ਪਨੋਦੀਆ ਕੋਆਰਡੀਨੇਟਰ ਪਟਿਆਲਾ ਜ਼ੋਨ, ਹਰਭਜਨ ਸਿੰਘ ਬਜਹੇੜੀ ਜਨਰਲ ਸਕੱਤਰ ਪੰਜਾਬ, ਰਾਜਿੰਦਰ ਸਿੰਘ ਰਾਜਾ ਨਨਹੇੜੀਆਂ ਜਨਰਲ ਸਕੱਤਰ ਪੰਜਾਬ, ਅਮਰਨਾਥ ਸਿੰਘ ਲੁਹਾਰੀ ਇੰਚਾਰਜ ਮੰਡਲ ਪਟਿਆਲਾ, ਗੁਰਮੀਤ ਸਿੰਘ ਚੋਬਦਾਰਾਂ, ਅਵਤਾਰ ਸਿੰਘ ਨਬੀਪੁਰ, ਗੁਰਮੇਲ ਸਿੰਘ ਮਹਿਦੂਦਾਂ ਜ਼ਿਲ੍ਹਾ ਪ੍ਰਧਾਨ ਫਤਹਿਗੜ੍ਹ ਸਾਹਿਬ ਨੇ ਵੀ ਆਪਣੇ ਵਿਚਾਰ ਰੱਖੇ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,