May 26, 2017 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ/ ਚੰਡੀਗੜ੍ਹ: ਸਾਬਕਾ ਪੰਜਾਬ ਪੁਲਿਸ ਦਾ ਮੁਖੀ, ਜਿਹੜਾ ਕਿ ਪੰਜਾਬ ਵਿਚ ਬੁੱਚੜ ਵਜੋਂ ਜਾਣਿਆ ਜਾਂਦਾ ਕੇ.ਪੀ.ਐਸ. ਗਿੱਲ 82 ਸਾਲ ਦੀ ਉਮਦ ‘ਚ ਅੱਜ ਦਿੱਲੀ ਵਿਖੇ ਮਰ ਗਿਆ।
ਕੇ.ਪੀ.ਐਸ. ਗਿੱਲ ਸਰ ਗੰਗਾ ਰਾਮ ਹਸਪਤਾਲ, ਦਿੱਲੀ ‘ਚ ਸ਼ੁੱਕਰਵਾਰ (26 ਮਈ, 2017) ਨੂੰ ਮਰਿਆ, ਉਸਨੂੰ ਦਿਲ ਦਾ ਦੌਰਾ ਪਿਆ ਸੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਸਾਬਕਾ ਡੀਜੀਪੀ ਕੇ.ਪੀ.ਐਸ.ਗਿੱਲ ਨੂੰ ਗੁਲਦਸਤਾ ਭੇਟ ਕਰਦੇ ਹੋਏ
ਉਹ ਕਿਡਨੀ ਫੇਲ੍ਹ ਹੋਣ ਦੀ ਬਿਮਾਰੀ ਦੀ ਆਖਰੀ ਸਟੇਜ ‘ਤੇ ਸੀ।
ਜ਼ਿਕਰਯੋਗ ਹੈ ਕਿ ਕੇ.ਪੀ.ਐਸ. ਗਿੱਲ ਨੇ ਪੰਜਾਬ ਪੁਲਿਸ ਦਾ ਮੁਖੀ ਬਣਨ ਤੋਂ ਬਾਅਦ ਸਿੱਖ ਆਵਾਮ ਨੂੰ ਸਰਕਾਰੀ ਅੱਤਵਾਦ ਦਾ ਸ਼ਿਕਾਰ ਬਣਾਇਆ ਸੀ। ਪੰਜਾਬ ਪੁਲਿਸ ਦੇ ਮੁਖੀ ਦੇ ਰੂਪ ‘ਚ ਕੇ.ਪੀ.ਐਸ. ਗਿੱਲ ਦਾ ਕਾਰਜਕਾਲ ਹਜ਼ਾਰਾਂ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ‘ਚ ਮਾਰਨ, ਉਨ੍ਹਾਂ ਦੀਆਂ ਲਾਸ਼ਾਂ ਨੂੰ ਲਾਵਾਰਸ ਕਰਾਰ ਦੇਣ ਲਈ ਯਾਦ ਕੀਤਾ ਜਾਂਦਾ ਹੈ।
ਸਬੰਧਤ ਖ਼ਬਰ:
ਕੈਪਟਨ ਅਮਰਿੰਦਰ ਨੇ ਕੇ.ਪੀ.ਐਸ. ਗਿੱਲ ਲਈ ਮਹਿੰਗੀ ਐਂਬੂਲੈਂਸਾਂ ਅਤੇ ਡਾਕਟਰਾਂ ਦਾ ਇੰਤਜ਼ਾਮ ਕੀਤਾ …
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
_____________________________________________
ਨਵੀਂ ਜਾਰੀ ਹੋਈ ਛੋਟੀ ਫਿਲਮ “ਭਗਤ ਸਿੰਘ” ਇੱਥੇ ਦੇਖੋ
Related Topics: Human Rights, Human Rights Violation in Punjab, Indian Satae, KPS Gill, Punjab Police