June 22, 2022
ਉੱਜੜੇ ਪਾਕ ਸਰੋਵਰ ਉੱਤੇ ਅੱਥਰੂ ਭਰੇ ਸ਼ਹੀਦਾਂ। ਕੁੱਲ ਤਬਕਾਂ ਵਿੱਚ ਰਾਖ ਉਡੰਦੀ ਬਖਸ਼ਣਹਾਰ ਨਾਂ ਦੀਦਾਂ। ਪੁਲਿ-ਸਰਾਤ ਹੈ ਚੀਕ ਗਰਕਿਆ ਸਮਾਂ ਗੁਨਾਹ ਦਾ ਜਾਮਾ, ਇੱਕ ਪੁਨੀਤ ਇੱਟ ਦੀ ਨੀਂਹ ’ਤੇ ਮੀਰ ਨੂੰ ਅਜੇ ਉਮੀਦਾਂ।
ਕੌਮ ਸ਼ਹੀਦ ਗੁਰੂ ਦੇ ਬੂਹੇ ਕਰ ਸੁੱਤੀ ਅਰਦਾਸਾਂ। ਡੈਣ ਸਰਾਲ ਚੋਰ ਜਿਉਂ ਸਰਕੀ ਲੈ ਕੇ ਘੋਰ ਪਿਆਸਾਂ।
ਖੂਨ ਲਿਬੜੀ ਪਰਕਰਮਾ ’ਤੇ ਕਹਿਰ ਰਾਤ ਦਾ ਛਾਇਆ। ਤਖਤ ਅਕਾਲ ਦੇ ਖੰਡਰ ਉੱਤੇ, ਕੋਈ ਬਾਜ਼ ਕੁਰਲਾਇਆ।
4 ਜੂਨ ਅੰਮ੍ਰਿਤ ਵੇਲੇ ਜਦੋਂ ਕਿ ਦਰਬਾਰ ਸਾਹਿਬ ਵਿੱਚ ਕੀਰਤਨ ਦੀਆਂ ਮਧੁਰ-ਧੁਨਾਂ ਸੁਣਾਈ ਦੇ ਰਹੀਆਂ ਸਨ, ਅਚਾਨਕ 4 ਵੱਜ ਕੇ 15 ਮਿੰਟ ’ਤੇ ਇੱਕ ਭਾਰੀ ਧਮਾਕਾ ਹੋਇਆ।
ਜੂਨ 1984 ਵਿਚ ਸ੍ਰੀ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਕੰਪਲੈਕਸ ਅਤੇ ਦਰਜਨਾਂ ਹੋਰ ਧਾਰਮਿਕ ਸਥਾਨਾਂ ਉੱਤੇ ਕੀਤਾ ਗਿਆ ਫੌਜੀ ਹਮਲਾ ਸਿੱਖ ਮਾਨਸਿਕਤਾ ਵਿਚ ਡੂੰਘੇ ਅਤੇ ਅਮਿੱਟ ਜ਼ਖਮ ਛੱਡ ਗਿਆ ਹੈ।
ਸੰਮਤ 535 ਨਾਨਕਸ਼ਾਹੀ, ਮਹੀਨਾ ਜੇਠ, ਉਪਰ ਅੱਗ ਦੇ ਗੋਲੇ ਵਾਂਗ ਦੱਗਦਾ ਸੂਰਜ ਹੇਠਾਂ ਤੱਪਦੀ ਭੱਠੀ ਵਾਂਗ ਲਾਲ ਧਰਤੀ ਪਰ ਅੱਜ 20 ਸਾਲ ਬਾਅਦ, ਬਹੁਤ ਕੁਝ ਬਦਲ ਗਿਆ ਹੈ।
ਭਾਰਤ ਅੰਦਰ ਸਿੱਖ ਕੌਮ ਦੀ ਸਥਿਤੀ ਬਾਰੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਮਝ (Perception) ਰਵਾਇਤੀ ਸਿੱਖ ਸੋਚਣੀ ਨਾਲੋਂ ਅਹਿਮ ਰੂਪ ਵਿਚ ਅਲੱਗ ਸੀ।
ਦਰਬਾਰ ਸਾਹਿਬ ਉੱਤੇ ਭਾਰਤੀ ਫੌਜ ਦੇ ਹਮਲੇ ਦਾ ਸਾਕਾ 32 ਸਾਲ ਪਹਿਲਾਂ ਵਾਪਰਿਆ ਸੀ ਪਰ ਸਾਨੂੰ ਇਹ ਕੱਲ੍ਹ ਵਾਪਰਿਆ ਘਟਨਾਕ੍ਰਮ ਹੀ ਜਾਪਦਾ ਹੈ। ਦਿਲ, ਦਿਮਾਗ ਤੇ ਜਿਸਮ ਉਹੀ ਪੀੜਾ, ਉਹੀ ਲਰਜ਼ਸ਼ ਹੁਣ ਵੀ ਮਹਿਸੂਸ ਕਰਦਾ ਹੈ ਜੋ ਇਸ ਜਜ਼ਬਾਤੀ ਭੂਚਾਲ ਕਾਰਨ ਉਸ ਸਮੇਂ ਮਹਿਸੂਸ ਕੀਤੀ ਗਈ ਸੀ।
ਘੱਲੂਘਾਰਾ ਜੂਨ 1984 ਤੋਂ ਬਾਅਦ ਪਿੰਗਲਵਾੜੇ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਵੱਲੋਂ ਭਾਰਤ ਸਰਕਾਰ ਵੱਲੋਂ ਦਿੱਤਾ ਗਿਆ ਪਦਮ ਸ਼੍ਰੀ ਦਾ ਸਨਮਾਨ ਵਾਪਸ ਕਰ ਦਿੱਤਾ ਗਿਆ।
ਖੁਸ਼ਵੰਤ ਸਿੰਘ ਹੁਣੇ ਅੰਮ੍ਰਿਤਸਰ ਤੋਂ ਵਾਪਸ ਆਇਆ ਹੈ। ਉਹਦੇ ਸਾਹਾਂ ਵਿੱਚ ਗੁੱਸੇ ਦੀਆਂ ਲਪਟਾਂ ਉੱਠ ਰਹੀਆਂ ਨੇ। “ਤਿੰਨ ਸੌ ਗੋਲੀਆਂ ਲੱਗੀਆਂ ਨੇ ਦਰਬਾਰ ਸਾਹਿਬ ’ਤੇ। ਇਕ ਅੰਨ੍ਹਾ ਰਾਗੀ ਅਮਰੀਕ ਸਿੰਘ ਅੰਦਰ ਬੈਠਾ ਸੀ, ਉਹਨੂੰ ਉਥੇ ਹੀ ਗੋਲੀ ਲੱਗੀ।
Next Page »