December 25, 2018
ਆਮ ਆਦਮੀ ਪਾਰਟੀ ਤੋਂ ਬਾਘੀ ਹੋ ਕੇ ਪਹਿਲਾਂ ਖਹਿਰਾ ਧੜੇ ਵਿਚ ਸ਼ਾਮਲ ਹੋਏ ਗੜਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਰੋੜੀ ਬੀਤੇ ਕਲ੍ਹ ਫੇਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਰਗਾੜੀ ਗੋਲੀਕਾਂਡ ਦੀ ਜਾਂਚ ਲਈ ਬਾਦਲ ਸਰਕਾਰ ਵਲੋਂ ਬਣਾਏ ਗਏ ਜਸਟਿਸ ਜ਼ੋਰਾ ਸਿੰਘ ਕਮੀਸ਼ਨ ਦੇ ਮੁਖੀ ਜਸਟਿਸ ਜ਼ੋਰਾ ਸਿੰਘ ਵੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ।
ਪੰਜਾਬ ਸੂਬੇ ਵਿਚ 30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਵਿਚ ਇਸ ਵਾਰ 1863 ਸਰਪੰਚ ਅਤੇ 22203 ਪੰਚ ਸਰਬਸੰਮਤੀ ਨਾਲ ਬਿਨਾਂ ਕਿਸੇ ਮੁਕਾਬਲੇ ਦੇ ਚੁਣੇ ਗਏ ਹਨ।
ਮੌਸਮ ਵਿਗਿਆਨੀਆਂ ਦਾ ਕਹਿਣੈ ਕਿ ਗੜ੍ਹੇਮਾਰੀ ਸਿਰਫ ਗਰਮੀਆਂ ਵਿੱਚ ਹੁੰਦੀ ਹੈ।ਸਰਦੀਆਂ ਦੇ ਮੌਸਮ ਵਿੱਚ ਪੈਣ ਵਾਲੀ ਬਰਫ ਨੂੰ ਗੜ੍ਹੇਮਾਰੀ ਨਹੀਂ ਕਿਹਾ ਜਾ ਸਕਦਾ। ਬਰਫ ਜਮੀਨ 'ਤੇ ਡਿੱਗਣ ਤੋਂ ਪਹਿਲਾਂ ਦੋ ਪਰਤਾਂ ਵਿੱਚੋਂ ਦੀ ਹੋ ਕੇ ਲੰਘਦੀ ਹੈ, ਪਹਿਲੀ ਪਰਤ ਗਰਮ ਹੋਣ ਕਰਕੇ ਬਰਫ ਪਿੰਘਰ ਕੇ ਪਾਣੀ ਬਣ ਜਾਂਦੀ ਹੈ, ਤੇ ਜਦੋਂ ਦੂਜੀ 'ਤੇ ਅਖੀਰਲੀ ਪਰਤ ਵਿਚ ਆਉਂਦੀ ਹੈ ਤਾਂ ਠੰਡ ਹੋਣ ਕਰਕੇ ਬਰਫ ਬਣ ਜਾਂਦੀ ਹੈ।
ਵਿਚਾਰ ਮੰਚ ਸੰਵਾਦ ਵੱਲੋਂ "ਡਾ. ਅੰਬੇਦਕਰ - ਦਲਿਤ ਚੇਤਨਾ ਅਤੇ ਬਿਪਰਵਾਦ" ਵਿਸ਼ੇ ਉੱਤੇ ਵੱਖ-ਵੱਖ ਵਿਚਾਰਕਾਂ ਦੇ ਵਖਿਆਨ ਕਰਵਾਏ ਜਾ ਰਹੇ ਹਨ।
ਪ੍ਰਸਿੱਧ ਭੌਤਿਕ ਵਿਿਗਆਨੀ ਸਟੀਫਨ ਹਾਕਿੰਗ ਦੇ ਜਹਾਨੋਂ ਕੂਚ ਕਰ ਜਾਣ ਤੋਂ ਬਾਅਦ ਹਾਲ ਵਿਚ ਹੀ ਛਪੀ ਕਿਤਾਬ ‘ਵੱਡੇ ਸਵਾਲਾਂ ਦੇ ਸੰਖੇਪ ਜਵਾਬ’ (ਬਰੀਫ ਆਨਸਰਸ ਟੂ ਬਿਗ ਕੁਅਸ਼ਚਨਸ) ਵਿਚ ਇਹ ਸਾਹਮਣੇ ਆਇਆ ਕਿ ਉਸਨੇ ਪੇਸ਼ੀਨਗੋਈ ਕੀਤੀ ਗਈ ਸੀ ਕਿ ਵਿਿਗਆਨੀ ਤੇ ਅਮੀਰ ਲੋਕ ਮਿਲ ਕੇ ਆਉਂਦੇ ਸਮੇਂ ਵਿੱਚ ‘ਮਹਾਂ-ਮਨੁੱਖਾਂ’ (ਸੂਪਰ ਹਿਊਮਨ) ਦੀ ਇਕ ਨਸਲ ਬਣਾਉਣ ਦੀ ਕੋਸ਼ਿਸ਼ ਕਰਨਗੇ।
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੱਡੀ ਨੂੰ ਘੇਰਨ ਦੇ ਦੋਸ਼ਾਂ ਵਿਚ ਗਿ੍ਫ਼ਤਾਰ ਕੀਤ ਗਏੇ ਛੇ ਸਿੱਖ ਕਾਰਕੁੰਨ, ਜੋ ਕਿ ਜ਼ਿਲ੍ਹਾ ਜੇਲ੍ਹ ਸੰਗਰੂਰ ਵਿਚ ਬੰਦ ਹਨ, ਦੀ ਜ਼ਮਾਨਤ ਦੀ ਅਪੀਲ ਨੂੰ ਅੱਜ ਫਿਰ ਸੰਗਰੂਰ ਅਦਾਲਤ ਨੇ ਰੱਦ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਜਗਤਾਰ ਸਿੰਘ ਜੱਗੀ ਨੂੰ ਲੰਘੇ ਸਾਲ 4 ਨਵੰਬਰ ਨੂੰ ਜਲੰਧਰੋਂ ਗ੍ਰਿਫਤਾਰ ਕੀਤਾ ਸੀ। ਬਾਅਦ ਵਿੱਚ ਉਸ ਉੱਤੇ ਕਈ ਮਾਮਲੇ ਦਰਜ਼ ਕੀਤੇ ਗਏ ਤੇ ਇਹਨਾਂ ਮਾਮਲਿਆਂ ਦੀ ਜਾਂਚ ਐਨ.ਆਈ.ਏ. ਨੂੰ ਸੌਂਪ ਦਿੱਤੀ ਗਈ । ਇੱਕ ਸਾਲ ਲੰਘ ਜਾਣ ਉੱਤੇ ਵੀ ਇਹਨਾਂ ਮਾਮਲਿਆਂ ਦੀ ਸੁਣਵਾਈ ਵਿੱਚ ਕੋਈ ਜ਼ਿਕਰਯੋਗ ਕਾਰਵਾਈ ਨਹੀਂ ਹੋ ਸਕੀ ਤੇ ਮੌਜੂਦਾ ਹਾਲਾਤ ਇਹ ਹੈ ਕਿ ਐਨ.ਆਈ.ਏ. ਨੇ ਭਾਰਤੀ ਸੁਪਰੀਮ ਕੋਰਟ ਕੋਲ ਪਹੁੰਚ ਕਰਕੇ ਹੇਠਲੀ ਅਦਾਲਤ ਵਿੱਚ ਚੱਲ ਰਹੀ ਸੁਣਵਾਈ ਉੱਤੇ ਰੋਕ ਲਵਾ ਲਈ ਹੈ। ਅਸਲ ਵਿੱਚ ਐਨ.ਆਈ.ਏ. ਇਹਨਾਂ ਮੁਕਦਮਿਆਂ ਦੀ ਸੁਣਵਾਈ ਪੰਜਾਬ ਤੋਂ ਬਾਹਰ ਤਬਦੀਲ ਕਰਵਾਉਣੀ ਚਾਹੁੰਦੀ ਹੈ ਤੇ ਗ੍ਰਿਫਤਾਰ ਨੌਜਵਾਨਾਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਰੱਖਣਾ ਚਾਹੁੰਦੀ ਹੈ।
ਇਸ ਸਮਾਗਮ ਵਿੱਚ ੳੱਘੇ ਸਿੱਖ ਵਿਦਵਾਨ ਅਤੇ ਰਾਜਨੀਤਕ ਵਿਸ਼ਲੇਸ਼ਕ ਸ.ਅਜਮੇਰ ਸਿੰਘ ਵਖਿਆਨ ਕਰਨਗੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਕਾਰਜਕਾਰਨੀ ਜਥੇਦਾਰ ਬਣਾਏ ਜਾਣ ਤੋਂ ਬਾਅਦ ਬੀਤੇ ਦਿਨੀਂ ਸੱਦੀ ਗਈ ਪੰਜ ਸਿੰਘ ਸਾਹਿਬਾਨ ਦੀ ਪਹਿਲੀ ਬੈਠਕ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਦਿੱਤਾ ਹੈ ਕਿ ਭਾਰਤ ਦੇ ਰਾਸ਼ਟਰਪਤੀ ਤੀਕ ਉਸਾਰੂ ਪਹੁੰਚ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰਖਦਿਆਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਅਪੀਲ ਦਾ ਫੈਸਲਾ ਕਰਵਾ ਕੇ ਰਿਹਾਈ ਦੇ ਹਰ ਸੰਭਵ ਯਤਨ ਕੀਤੇ ਜਾਣ।
ਅੰਮ੍ਰਿਤਸਰ ਦੇ ਨੇੜੇ ਪੈਂਦੇ ਨਗਰ ਰਾਜਾਸਾਂਸੀ ਦੇ ਪਿੰਡ ਅਦੀਵਾਲਾ ਦੇ ਨਿਰੰਕਾਰੀ ਭਵਨ ਵਿਚ ਬੰਬ ਧਮਾਕਾ ਹੋਇਆ ਹੈ ਜਿਸ ਵਿੱਚ 3 ਜਣਿਆਂ ਦੀ ਮੌਤ ਹੋ ਗਈ ਅਤੇ ਤਕਰੀਬਨ ਦਸ ਜਣਿਆਂ ਨੂੰ ਸੱਟਾਂ ਲੱਗੀਆਂ ਹਨ।
« Previous Page — Next Page »