ਖਾਸ ਖਬਰਾਂ

84 ਦੇ ਸਿੱਖ ਕਤਲੇਆਮ ਦੇ ਮਾਮਲੇ ਚ ਸੱਜਣ ਕੁਮਾਰ ਤੇ 5 ਹੋਰਾਂ ਨੂੰ ਦੋਸ਼ ਪੱਤਰ ਜਾਰੀ

May 15, 2010 | By

ਨਵੀਂ ਦਿੱਲੀ (15 ਮਈ, 2010 – ਗੁਰਭੇਜ ਸਿੰਘ ਚੌਹਾਨ): 1984 ਵਿਚ ਇੰਦਰਾਂ ਗਾਂਧੀ ਦੇ ਹੋਏ ਕਤਲ ਤੋਂ ਬਾਅਦ ਦਿੱਲੀ ਵਿਚ ਸਿੱਖਾਂ ਦੇ ਸੋਚੀ ਸਮਝੀ ਸਾਜਿਸ਼ ਨਾਲ ਹੋਏ ਕਤਲੇਆਮ ਦੇ ਮਾਮਲੇ ਚ ਸਿੱਖਾਂ ਦੀ ਨਜ਼ਰ ਚ ਮੁੱਖ ਦੋਸ਼ੀ ਵਜੋਂ ਪਛਾਣੇ ਜਾਂਦੇ  ਸੱਜਣ ਕੁਮਾਰ ਜੋ ਪਿਛਲੇ 25 ਸਾਲਾਂ ਤੋਂ ਰਾਜਸੀ ਥਾਪੜੇ ਕਾਰਨ ਕਾਨੂੰਨ ਦੀਆਂ ਨਜ਼ਰਾਂ ਤੋਂ ਬਚਦਾ ਆ ਰਿਹਾ ਹੈ,ਨੂੰ ਅੱਜ ਕੁੜਕੁੜਡੂਮਾਂ ਦੀ ਅਦਾਲਤ ਨੇ ਇਸ ਮਾਮਲੇ ਵਿਚ ਸੱਜਣ ਕੁਮਾਰ ਅਤੇ ਉਸਦੇ 5 ਹੋਰ ਸਾਥੀਆਂ ਨੂੰ ਦੋਸ਼ ਪੱਤਰ ਜਾਰੀ ਕਰ ਦਿੱਤਾ ਹੈ।
ਇਹ ਦੋਸ਼ ਪੱਤਰ ਦਿੱਲੀ ਕੈਂਟ ਵਿਖੇ ਹੋਏ ਸਿੱਖਾਂ ਦੇ ਕਤਲੇਆਮ ਦੇ ਸੰਬੰਧ ਵਿਚ ਜਾਰੀ ਕੀਤਾ ਗਿਆ ਹੈ ਜਿੱਥੇ ਉਸਨੇ ਸਿੱਖਾਂ ਨੂੰ ਕਤਲ ਕਰਨ ਵਾਲੇ ਕਾਤਲ ਗਿਰੋਹ ਦੀ ਅਗਵਾਈ ਕੀਤੀ ਸੀ। ਇਸ ਨਾਲ ਸੱਜਣ ਕੁਮਾਰ ਦੀਆਂ ਮੁਸ਼ਕਿਲਾਂ ਵਿਚ ਹੋਰ ਵਾਧਾ ਹੋ ਗਿਆ ਹੈ। ਸੱਜਣ ਕੁਮਾਰ ਵਿਰੁੱਧ ਇਸ ਕੇਸ ਦੀ ਸੁਣਵਾਈ ਲਈ 18 ਮਈ ਅਗਲੀ ਤਾਰੀਖ ਐਲਾਨੀ ਗਈ ਹੈ। ਇਹ ਦੋਸ਼ ਪੱਤਰ ਜਾਰੀ ਹੋਣ ਵਿੱਚ 25 ਸਾਲ ਤੋਂ ਵੱਧ ਸਮਾਂ ਲੱਗਾ ਹੈ। ਪਾਠਕਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਕਾਨੂੰਨੀ ਨੁਕਤੇ ਤੋਂ ਦੋਸ਼ ਪੱਤਰ ਉਹ ਹੁੰਦਾ ਹੈ,ਜਿਸ ਅਨੁਸਾਰ ਅਦਾਲਤ ਸੰਬੰਧਤ ਦੋਸ਼ੀ ਤੇ ਲਗਾਏ ਗਹੇ ਦੋਸ਼ਾਂ ਨੂੰ ਤਸਲੀਮ ਕਰਦੀ ਹੈ ਅਤੇ ਸੰਬੰਧਤ ਦੋਸ਼ੀ ਨੂੰ ਖਿਲਾਫ ਦੋਸ਼ ਲਾਉਣ ਦਾ ਪੁਖਤਾ ਅਧਾਰ ਹੈ। ਅਦਾਲਤ ਵੱਲੋਂ ਮੁਲਜ਼ਮ ਤੋਂ ਪੁੱਛਿਆ ਜਾਂਦਾ ਹੈ ਕਿ ਉਹ ਇਸ ਮਾਮਲੇ ਵਿਚ ਆਪਣੇ ਆਪ ਨੂੰ ਦੋਸ਼ੀ ਮੰਨਦਾ ਹੈ ਕਿ ਨਹੀਂ। ਜਦੋਂ ਮੁਲਜ਼ਮ ਨਾਹ ਦੇ ਵਿਚ ਜਵਾਬ ਦਿੰਦਾ ਹੈ ਤਾਂ ਉਸਨੂੰ ਆਪਣਾ ਵਕੀਲ ਕਰਨ ਦਾ ਅਧਿਕਾਰ ਦਿੱਤਾ ਜਾਂਦਾ ਹੈ ਅਤੇ ਉਸ ਵਿਰੁੱਧ ਲੱਗੇ ਦੋਸ਼ਾਂ ਦੀ ਅਦਾਲਤੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,