ਸਿੱਖ ਖਬਰਾਂ

ਸਿੱਖ ਨਸਲਕੁਸ਼ੀ 1984 ਦੇ ਸਜਾਯਾਫਤਾ ਦੋਸ਼ੀ ਮਹਿੰਦਰ ਯਾਦਵ ਤੇ ਕ੍ਰਿਸ਼ਨ ਖੋਖਰ ਨੇ ਆਤਮ ਸਮਰਪਣ ਕੀਤਾ

December 31, 2018 | By

ਨਵੀਂ ਦਿੱਲੀ: 1984 ਦੀ ਸਿੱਖ ਨਸਲਕੁਸ਼ੀ ਦੇ ਸਜਾਯਾਫਤਾ ਦੋਸ਼ੀ ਮਹਿੰਦਰ ਯਾਦਵ ਅਤੇ ਕ੍ਰਿਸ਼ਨ ਖੋਖਰ ਨੇ ਅੱਜ ਦਿੱਲੀ ਦੀ ਇਕ ਅਦਾਲਤ ਅੱਗੇ ਆਤਮ ਸਮਰਪਣ ਕਰ ਦਿੱਤਾ। ਇਹਨਾਂ ਦੋਵਾਂ ਤੇ ਸੱਜਣ ਕੁਮਾਰ ਸਮੇਤ ਤਿੰਨ ਹੋਰਨਾਂ ਨੂੰ ਨਵੰਬਰ 1984 ਦੀ ਨਸਲਕੁਸ਼ੀ ਦੌਰਾਨ ਵਾਪਰੇ ਕਤਲੇਆਮ ਦੇ ਇਕ ਮਾਮਲੇ ਚ ਸਜਾ ਦਾ ਫੈਸਲਾ ਦਿੱਲੀ ਦੀ ਉੱਚ ਅਦਾਲਤ ਵਲੋਂ ਬੀਤੇ ਦਿਨੀਂ ਸੁਣਾਇਆ ਗਿਆ ਸੀ।

ਸਿੱਖ ਨਸਲਕੁਸ਼ੀ 1984 ਦੌਰਾਨ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲਾ ਭਾਰਤੀ ਸਿਆਸਤਦਾਨ ਸੱਜਣ ਕੁਮਾਰ (ਪੁਰਾਣੀ ਤਸਵੀਰ)

ਅਦਾਲਤ ਨੇ ਮਹਿੰਦਰ ਯਾਦਵ ਅਤੇ ਕ੍ਰਿਸ਼ਨ ਖੋਖਰ ਸਮਤੇ ਪੰਜ ਮੁਜ਼ਰਮਾਂ ਨੂੰ ਹੇਠਲੀ ਅਦਾਲਤ ਵਲੋਂ ਦਿੱਲੀ ਉਮਰ ਕੈਦ ਦੀ ਸਜਾ ਬਹਾਲ ਰੱਖੀ ਸੀ ਤੇ ਸੱਜਣ ਕੁਮਾਰ ਨੂੰ ਬਰੀ ਕਰਨ ਬਾਰੇ ਹੇਠਲੀ ਅਦਾਲਤ ਵਲੋਂ ਦਿੱਤੇ ਗਏ ਫੈਸਲੇ ਨੂੰ ਪਲਟਦਿਆਂ ਉਸ ਨੂੰ ਦੋਸ਼ੀ ਕਰਾਰ ਦੇ ਕੇ ਉਮਰ ਕੈਦ ਦੀ ਸਜਾ ਸੁਣਾਈ ਸੀ।

ਜ਼ਿਕਰਯੋਗ ਹੈ ਕਿ ਅਦਾਲਤ ਨੇ ਸੱਜਣ ਕੁਮਾਰ ਤੇ ਹਰੋਨਾਂ ਦੋਸ਼ੀਆਂ, ਜਿਹਨਾਂ ਨੂੰ ਹਾਈ ਕੋਰਟ ਦੀ ਸੁਣਵਾਈ ਦੇ ਮੱਦੇਨਜ਼ਰ ਪਹਿਲਾਂ ਜਮਾਨਤ ਮਿਲ ਹੋਈ ਸੀ, ਨੂੰ ਸਜਾ ਭੁਗਤਣ ਲਈ ਆਤਮ ਸਮਰਪਣ ਕਰਨ ਲਈ 31 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ।

ਸੱਜਣ ਕੁਮਾਰ ਵਲੋਂ ਅੱਜ ਦੁਪਹਿਰ ਬਾਅਦ ਆਤਮਸਮਰਪਣ ਕਰਨ ਦੇ ਆਸਾਰ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,