ਸੱਜਣ ਕੁਮਾਰ ਦੀ ਸਿਹਤ ਬਾਰੇ ਏਮਜ਼ ਦੀ ਮੈਡੀਕਲ ਰਿਪੋਰਟ ਨੂੰ ਸਰਬੀਮਾਲਾ ਮਾਮਲੇ ਦੀ ਸੁਣਵਾਈ ਮੁਕੰਮਲ ਹੋਣ ਤੋਂ ਬਾਅਦ ਹੀ ਵੇਖਿਆ ਜਾਵੇਗਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਦਿ.ਸਿ.ਗੁ.ਪ੍ਰ.ਕ) ਨੇ 1984 ਦੀ ਸਿੱਖ ਨਸਲਕੁਸ਼ੀ ਦੇ ਕੇਸ ਵਿਚ ਦੋਸ਼ੀ ਪਾਏ ਗਏ ਸੱਜਣ ਕੁਮਾਰ ਦੀ ਜਮਾਨਤ ਅਰਜੀ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ।
ਸਿੱਖ ਨਸਲਕੁਸ਼ੀ ਵਿਚ ਮੋਹਰੀ ਭੂਮੀਕਾ ਨਿਭਾਉਣ ਵਾਲੇ ਕਾਂਗਰਸ ਦੇ ਸਾਬਕਾ ਲੋਕਸਭਾ ਮੈਂਬਰ ਸੱਜਣ ਕੁਮਾਰ ਨੂੰ ਮੰਡੋਲੀ ਜੇਲ੍ਹ ਵਿਚਲੇ ਬੰਦੀ ਸਿੱਖਾਂ ਕੋਲੋਂ ਦੂਰ ਬਚਾ ਕੇ ਰੱਖਿਆ ਜਾਵੇਗਾ।
ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਉਸਦੇ ਕੀਤੇ ਜ਼ਰਮਾਂ ਲਈ ਜੇਲ੍ਹ ਵਿੱਚ ਭੇਜਣ ਦਾ ਸਵਾਗਤ ਕਰਦੇ ਹੋਏ ਦਲ ਖਾਲਸਾ ਨੇ ਕਿਹਾ ਕਿ ਇਨਸਾਫ ਲਈ ਲੜਾਈ ਤਦ ਤਕ ਜਾਰੀ ਰਹੇਗੀ ਜਦ ਤਕ ਸਾਰੇ ਕਾਤਲ ਜੇਲਾਂ ਪਿਛੇ ਨਹੀਂ ਸੁੱਟ ਦਿਤੇ ਜਾਂਦੇ।
ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੌਰਾਨ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲੇ ਭਾਰਤੀ ਸਿਆਸਤਦਾਨਾਂ ਵਿਚੋਂ ਇਕ- ਸੱਜਣ ਕੁਮਾਰ ਅੱਜ ਜੇਲ੍ਹ ਦੀਆਂ ਸੀਖਾਂ ਪਿੱਛੇ ਪਹੁੰਚਿਆ।
1984 ਦੀ ਸਿੱਖ ਨਸਲਕੁਸ਼ੀ ਦੇ ਸਜਾਯਾਫਤਾ ਦੋਸ਼ੀ ਮਹਿੰਦਰ ਯਾਦਵ ਅਤੇ ਕ੍ਰਿਸ਼ਨ ਖੋਖਰ ਨੇ ਅੱਜ ਦਿੱਲੀ ਦੀ ਇਕ ਅਦਾਲਤ ਅੱਗੇ ਆਤਮ ਸਮਰਪਣ ਕਰ ਦਿੱਤਾ। ਇਹਨਾਂ ਦੋਵਾਂ ਤੇ ਸੱਜਣ ਕੁਮਾਰ ਸਮੇਤ ਤਿੰਨ ਹੋਰਨਾਂ ਨੂੰ ਨਵੰਬਰ 1984 ਦੀ ਨਸਲਕੁਸ਼ੀ ਦੌਰਾਨ ਵਾਪਰੇ ਕਤਲੇਆਮ ਦੇ ਇਕ ਮਾਮਲੇ ਚ ਸਜਾ ਦਾ ਫੈਸਲਾ ਦਿੱਲੀ ਦੀ ਉੱਚ ਅਦਾਲਤ ਵਲੋਂ ਬੀਤੇ ਦਿਨੀਂ ਸੁਣਾਇਆ ਗਿਆ ਸੀ।
ਬੀਤੇ ਦਿਨੀਂ ਦਿੱਲੀ ਹਾਈ ਕੋਰਨ ਵਲੋਂ ਰਾਜੀਵ ਗਾਂਧੀ ਦੇ ਕਰੀਬੀ ਅਤੇ ਸਿੱਖ ਨਸਲਕੁਸ਼ੀ ਦੌਰਾਨ ਹਿੰਦੁਤਵੀ ਭੀੜ ਦੀ ਅਗਵਾਈ ਕਰਨ ਵਾਲੇ ਹਜਾਰਾਂ ਬੇਦੋਸ਼ੇ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ ਜਿੱਥੇ 35 ਸਾਲਾਂ ਮਗਰੋਂ ਜਾ ਕੇ ਕੇਵਲ ਉਮਰ ਕੈਦ ਦੀ ਸਜਾ ਦਿੱਤੀ ਜਾ ਰਹੀ ਸੀ ੳਥੇ ਹੀ ਸਿੱਖ ਨਸਲਕੁਸ਼ੀ ਵਿਚ ਸ਼ਾਮਲ ਇੱਕ ਹੋਰ ਕਾਂਗਰਸੀ ਆਗੂ ਭਾਰਤੀ ਖਿੱਤੇ ਦੇ ਦੂਜੇ ਸਭ ਤੋਂ ਵੱਡੇ ਸੂਬੇ ਦੇ ਮੁੱਖ ਮੰਤਰੀ ਵਜੋਂ ਸੌਂਹ ਚੁੱਕ ਰਿਹਾ ਸੀ।ਅਦਾਲਤ ਵਲੋਂ ਸੱਜਣ ਕੁਮਾਰ ਨੂੰ 31 ਦਸੰਬਰ ਤੀਕ ਆਤਮ-ਸਮਰਪਣ ਦਾ ਸਮਾਂ ਦਿੱਤਾ ਜਾਣਾ ਹੋਰ ਵੀ ਹੈਰਾਨੀ ਪੈਦਾ ਕਰਦਾ ਸੀ।
"ਅਸੀਂ ਇਸ ਅਤਿ ਜਰੂਰੀ ਤੱਥ ਨੂੰ ਅੱਖੋਂ ਪਰੋਖਿਆਂ ਨਹੀਂ ਕਰ ਸਕਦੇ ਕਿ ਅਦਾਲਤ ਨੇ ਦੋਸ਼ੀ ਤੈਅ ਹੋ ਚੁੱਕੇ ਬੰਦੇ ਨੂੰ ਆਤਮ ਸਮਰਪਣ ਲਈ 2 ਹਫਤਿਆਂ ਦਾ ਸਮਾਂ ਦਿੱਤਾ ਹੈ ਜੋ ਕਿ ਜਮਾਨਤ ਲਈ ਸੁਪਰੀਮ ਕੋਰਟ ਤੀਕ ਪਹੁੰਚਣ ਅਤੇ ਹੋਰਨਾਂ ਆਰਜੀ ਰਾਹਤਾਂ ਲਈ ਵਾਧੂ ਹੈ"
ਦਿੱਲੀ ਹਾਈਕੋਰਟ ਨੇ ਸਿੱਖ ਨਸਲਕੁਸ਼ੀ ਦੇ ਦੋਸ਼ੀ ਅਤੇ ਸਾਬਕਾ ਪਾਰਲੀਮੈਂਟ ਮੈਂਬਰ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ। ਅਦਾਲਤ ਨੇ 2013 ਦੇ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਫੈਸਲੇ ਨੂੰ ਪਲਟਾਉਂਦਿਆ ਇਹ ਫੈਸਲਾ ਸੁਣਾਇਆ ਹੈ।
ਨਵੀਂ ਦਿੱਲੀ: ਭਾਰਤ ਦੀ ਰਾਜਧਾਨੀ ਦਿੱਲੀ ਵਿਚ ਨਵੰਬਰ 1984 ‘ਚ ਹੋਏ ਸਿੱਖ ਕਤਲੇਆਮ ਦੇ ਇਕ ਕੇਸ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ 91 ਸਾਲਾ ...
Next Page »