ਸਿਆਸੀ ਖਬਰਾਂ » ਸਿੱਖ ਖਬਰਾਂ

ਸੱਜਣ ਕੁਮਾਰ ਨੂੰ ਜੇਲ੍ਹ ਵਿਚ ਕਿਸ ਕੋਲੋਂ ਖਤਰਾ? ਕੀ ਕਰ ਰਿਹਾ ਹੈ ਜੇਲ੍ਹ ਪ੍ਰਸ਼ਾਸਨ?

January 2, 2019 | By

 

ਦਿੱਲੀ : ਸਿੱਖ ਨਸਲਕੁਸ਼ੀ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਕਾਂਗਰਸ ਦੇ ਸਾਬਕਾ ਲੋਕਸਭਾ ਮੈਂਬਰ ਸੱਜਣ ਕੁਮਾਰ ਨੂੰ ਮੰਡੋਲੀ ਜੇਲ੍ਹ ਵਿਚਲੇ ਬੰਦੀ ਸਿੱਖਾਂ ਕੋਲੋਂ ਦੂਰ ਬਚਾ ਕੇ ਰੱਖਿਆ ਜਾਵੇਗਾ। ਜੇਲ੍ਹ ਪ੍ਰਸ਼ਾਸਨ ਦਾ ਕਹਿਣੈ ਕਿ ਸਿੱਖ ਨਸਲਕੁਸ਼ੀ 1984 ਵਿਚ ਹੋਏ ਸਿੱਖ ਕਤਲੇਆਮ ਵਿਚ ਸ਼ਾਮਲ ਸੱਜਣ ਕੁਮਾਰ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ ਕਿ ਸੱਜਣ ਨੂੰ ਜੇਲ੍ਹ ਵਿਚਲੇ ਸਿੱਖਾਂ ਕੋਲੋਂ ਦੂਰ ਰੱਖਿਆ ਜਾਵੇਗਾ।

ਨਵੰਬਰ 1984 ਤੋਂ ਬਾਅਦ ਸਿੱਖ ਨਸਲਕੁਸ਼ੀ ਦੇ ਦੋਸ਼ੀ ਸੱਜਣ ਕੁਮਾਰ ਨੇ ਤਿੰਨ ਦਹਾਕਿਆਂ ਤੋਂ ਵੀ ਵੱਧ ਸਮਾਂ ਵੱਡੇ-ਵੱਡੇ ਅਹੁਦੇ ਅਤੇ ਰਾਜਸੀ ਸ਼ਹਿ ਹਾਸਲ ਕੀਤੀ। 17 ਦਸੰਬਰ 2018 ਨੂੰ ਦਿੱਲੀ ਹਾਈਕੋਰਟ ਵਲੋਂ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟਾਉਂਦਿਆਂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ।

ਨਵੰਬਰ 1984 ਤੋਂ ਬਾਅਦ ਸਿੱਖ ਨਸਲਕੁਸ਼ੀ ਦੇ ਦੋਸ਼ੀ ਸੱਜਣ ਕੁਮਾਰ ਨੇ ਤਿੰਨ ਦਹਾਕਿਆਂ ਤੋਂ ਵੀ ਵੱਧ ਸਮਾਂ ਵੱਡੇ-ਵੱਡੇ ਅਹੁਦੇ ਅਤੇ ਰਾਜਸੀ ਸ਼ਹਿ ਹਾਸਲ ਕੀਤੀ।

ਜੁੜਦੀ ਖਬਰ : Sajjan Kumar to be kept Away from sikh inmates in Mandoli Jail

31 ਦਸੰਬਰ ਦਿਨ ਸੋਮਵਾਰ ਨੂੰ ਕੜਕੜਡੂਮਾ ਅਦਾਲਤ ਸੱਜਣ ਕੁਮਾਰ ਦੇ ਆਤਮ ਸਮਰਪਣ ਤੋਂ ਬਾਅਦ ਉਸ ਨੂੰ ਮੰਡੋਲੀ ਜੇਲ੍ਹ ਵਿਖੇ ਲਿਆਂਦਾ ਗਿਆ। ਖਬਰਖਾਨੇ ਮੁਤਾਬਕ ਸਿੱਖ ਕਤਲੇਆਮ ਦਾ ਦੋਸ਼ੀ ਸੱਜਣ ਕੁਮਾਰ ਹੁਣ ਜੇਲ੍ਹ ਦੀ ਕੋਠੜੀ ਨੰਬਰ 14 ਵਿਚ ਬੰਦ ਰਹੇਗਾ।

ਸੱਜਣ ਕੁਮਾਰ ਨੂੰ 1-2 ਨਵੰਬਰ 1984 ਨੂੰ ਦੱਖਣ-ਪੱਛਮੀ ਦਿੱਲੀ ਵਿਚਲੇ ਰਾਜ ਨਗਰ ਵਿਚ ਪੰਜ ਸਿੱਖਾਂ ਨੂੰ ਮਾਰਨ ਅਤੇ ਗੁਰਦੁਆਰਾ ਸਾਹਿਬ ਸਾੜਨ ਦੇ ਜੁਰਮ ਵਜੋਂ ਸਜਾ ਹੋਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,