ਕੌਮਾਂਤਰੀ ਖਬਰਾਂ

ਚੀਨ ਦਾ ਕਹਿਣਾ ਹੈ; ਸਾਡੇ ਫੌਜੀ ਸਬਰ ਨਾਲ ਇੰਤਜ਼ਾਰ ਕਰ ਰਹੇ ਹਨ, ਪਰ ਇਹ ਸਬਰ ਅਣਮਿੱਥੇ ਸਮੇਂ ਲਈ ਨਹੀਂ ਰਹੇਗਾ

July 18, 2017 | By

ਚੰਡੀਗੜ੍ਹ: ਭਾਰਤ ਪ੍ਰਤੀ ਸਖਤ ਸੁਨੇਹੇ ਵਿਚ ਚੀਨ ਨੇ ਕਿਹਾ ਕਿ ਪੀਪਲਸ ਲਿਬਰੇਸ਼ਨ ਆਰਮੀ (PLA) ਡੋਕਲਾਮ ‘ਚ ਸਬਰ ਨਾਲ ਇੰਤਜ਼ਾਰ ਕਰ ਰਹੀ ਹੈ ਪਰ ਇਹ ਅਣਮਿੱਥੇ ਸਮੇਂ ਲਈ ਨਹੀਂ ਰਹੇਗਾ। ਇੰਡੀਅਨ ਐਕਸਪ੍ਰੈਸ ਦੀ ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਬੀਜਿੰਗ ਨੇ ਇਹ ਸੰਦੇਸ਼ ਵਿਦੇਸ਼ੀ ਰਾਜਦੂਤਾਂ ਨੂੰ ਦੱਸਿਆ ਹੈ।

ਰਿਪੋਰਟ ‘ਚ ਦੱਸਿਆ ਗਿਆ ਕਿ ਕੁਝ ਰਾਜਦੂਤਾਂ ਨੇ ਚੀਨ ਦੇ ਇਸ ਸੰਦੇਸ਼ ਨੂੰ ਭਾਰਤ ਅਤੇ ਭੂਟਾਨ ਦੇ ਹਮਅਹੁਦਾ ਆਗੂਆਂ ਨਾਲ ਸਾਂਝਾ ਕੀਤਾ ਹੈ। ਇਹ ਵੀ ਪਤਾ ਚੱਲਿਆ ਹੈ ਕਿ ਵਿਦੇਸ਼ੀ ਰਾਜਦੂਤਾਂ ਨੂੰ ਪਿਛਲੇ ਹਫਤੇ ਇਕ ਬੰਦ ਦਰਵਾਜ਼ਾ ਸੰਖੇਪ ਜਾਣਕਾਰੀ ਦੌਰਾਨ ਚੀਨ-ਭਾਰਤ ਤਣਾਅ ਬਾਰੇ ਦੱਸਿਆ ਗਿਆ ਸੀ। ਰਿਪੋਰਟ ਮੁਤਾਬਕ ਚੀਨ ਨੇ ਹਾਲਾਤਾਂ ਬਾਰੇ ਕੁਝ ਜੀ-20 ਦੇਸ਼ਾਂ ਨੂੰ ਵੀ ਜਾਣਕਾਰੀ ਦਿੱਤੀ ਹੈ।

cctv

ਪੀਐਲਏ ਵਲੋਂ ਲਾਈਵ ਫਾਇਰ ਡ੍ਰਿਲ ਬਾਰੇ ‘ਚ ਖ਼ਬਰਾਂ ਦੀ ਵੀਡੀਓ ਦਾ ਸਕਰੀਨਸ਼ਾਟ

ਪਿਛਲੇ ਮਹੀਨੇ ਭਾਰਤੀ ਫੌਜ ਨੇ ਡੋਕਲਾਮ ‘ਚ ਚੀਨ ਵਲੋਂ ਬਣਾਈ ਜਾ ਰਹੀ ਸੜਕ ਦੇ ਕੰਮ ਨੂੰ ਰੋਕ ਦਿੱਤਾ ਸੀ ਉਦੋਂ ਤੋਂ ਹੀ ਭਾਰਤ ਅਤੇ ਚੀਨ ਟਕਰਾਅ ਦੀ ਸਥਿਤੀ ‘ਚ ਹਨ। ਬੀਜਿੰਗ ਚਾਹੁੰਦਾ ਹੈ ਕਿ ਭਾਰਤੀ ਫੌਜੀ ਵਾਪਸ ਜਾਣੇ ਚਾਹੀਦੇ ਹਨ। ਇਹ ਸਪੱਸ਼ਟ ਰੂਪ ‘ਚ ਕਿਹਾ ਗਿਆ ਕਿ ਵਿਵਾਦ ਚੀਨ ਅਤੇ ਭੂਟਾਨ ਦੇ ਦਰਮਿਆਨ ਸੀ, ਪਰ ਭਾਰਤੀ ਫੌਜੀ ਇਸ ਵਿਚ ਕੁੱਦ ਪਏ।

ਚੀਨ ਵਾਰ-ਵਾਰ ਕਹਿ ਰਿਹਾ ਹੈ ਕਿ ਡੋਕਲਾਮ ‘ਚ ਭਾਰਤੀ ਫੌਜ ਦੀ ਵਾਪਸੀ ਤੋਂ ਬਿਨਾਂ ਕੋਈ ਵੀ ਅਰਥਪੂਰਨ ਗੱਲਬਾਤ ਨਹੀਂ ਹੋ ਸਕਦੀ।

ਸੰਯੁਕਤ ਰਾਸ਼ਟਰ ਦੇ ਸਥਾਈ ਮੈਂਬਰਾਂ ਵਿਚੋਂ ਇਕ ਦੇ ਇਕ ਰਾਜਦੂਤ ਨੇ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ ਬੀਜਿੰਗ ‘ਚ ਉਨ੍ਹਾਂ ਦੇ ਸਹਿਯੋਗੀਆਂ ਵਿਚੋਂ ਇਕ ਨੇ ਬ੍ਰੀਫਿੰਗ ‘ਚ ਹਿੱਸਾ ਲਿਆ, ਅਤੇ ਉਨ੍ਹਾਂ ਦਾ ਸਮਝ ਮੁਤਾਬਕ ਚੀਨ ਅਣਮਿੱਥੇ ਸਮੇਂ ਲਈ ਇੰਤਜ਼ਾਰ ਨਹੀਂ ਕਰੇਗਾ। ਰਾਜਦੂਤ ਨੇ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ, “ਇਹ ਬਹੁਤ ਚਿੰਤਾਜਨਕ ਹੈ, ਅਸੀਂ ਬੀਜਿੰਗ ‘ਚ ਭਾਰਤੀ ਸਹਿਯੋਗੀਆਂ ਅਤੇ ਦਿੱਲੀ ‘ਚ ਭੂਟਾਨੀ ਸਹਿਯੋਗੀਆਂ ਨੂੰ ਜਾਣੂ ਕਰਵਾ ਦਿੱਤਾ ਹੈ।”

ਦੂਜੇ ਪਾਸੇ, ਭਾਰਤ ਮੁਤਾਬਕ ਦੋਵੇਂ ਸਰਕਾਰਾਂ 2012 ਦੇ ਸਮਝੌਤੇ ‘ਤੇ ਪਹੁੰਚ ਗਈਆਂ ਹਨ ਕਿ ਭਾਰਤ, ਚੀਨ ਅਤੇ ਤੀਜੇ ਦੇਸ਼ ਵਿਚਕਾਰ ਤਿਹਰੀ ਸਰਹੱਦ ਨੂੰ ਸਬੰਧਤ ਦੇਸ਼ ਨਾਲ ਸਲਾਹ ਕਰਕੇ ਅੰਤਮ ਰੂਪ ਦਿੱਤਾ ਜਾਏਗਾ। ਵਿਦਸ਼ੇ ਮੰਤਰਾਲੇ ਨੇ ਆਪਣੇ ਬਿਆਨ ‘ਚ ਕਿਹਾ ਕਿ ਇਕਪਾਸੜ ਕਿਸੇ ਵੀ ਕੋਸ਼ਿਸ਼ ਨਾਲ ਇਸ ਦੀ ਉਲੰਘਣਾ ਹੋ ਰਹੀ ਹੈ।”

ਚੀਨ ਨੇ ਰਾਜਦੂਤਾਂ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਕੋਲ ਇਹ ਸਾਬਤ ਕਰਨ ਲਈ ਸਬੂਤ ਹਨ ਕਿ ਡੋਕਲਾਮ ਚੀਨ ਨਾਲ ਸਬੰਧਤ ਹੈ।

ਇਸ ਦੌਰਾਨ ਚੀਨ ਦੀ ਪੀਪਲਸ ਲਿਬਰੇਸ਼ਨ ਆਰਮੀ (PLA) ਨੇ ਤਿੱਬਤ ‘ਚ “ਲਾਈਵ ਫਾਇਰ ਡ੍ਰਿਲਸ” ਦਾ ਪ੍ਰਬੰਧ ਕੀਤਾ, ਜੋ ਕਿ ਅਰੁਣਾਚਲ ‘ਚ ਭਾਰਤ ਦੀ ਸਰਹੱਦ ਦੇ ਬਹੁਤ ਨੇੜੇ ਹੈ। ਚੀਨ ਸਰਕਾਰ ਦੇ ਮੀਡੀਆ ਨੇ ਕਿਹਾ ਕਿ ਡ੍ਰਿਲ ਦਾ ਮਕਸਦ ਫੌਜੀਆਂ ਨੂੰ ਤੇਜ਼ੀ ਨਾਲ ਜੰਗ ‘ਚ ਵਿਚਰਨ ਅਤੇ ਦੁਸ਼ਮਣ ਦੇ ਲੜਾਕੂ ਜਹਾਜ਼ਾਂ ਨੂੰ ਨਸ਼ਟ ਕਰਨ ਦਾ ਅਭਿਆਸ ਸੀ।

ਭਾਰਤ ਨੇ ਹਾਲ ਹੀ ‘ਚ ਚੀਨ ਨਾਲ ਚੱਲ ਰਹੀ ਕਸ਼ਮਕਸ਼ ‘ਤੇ ਚਰਚਾ ਲਈ ਵਿਰੋਧੀ ਸਿਆਸੀ ਜਮਾਤਾਂ ਦੇ ਆਗੂਆਂ ਨਾਲ ਇਕੱਠਿਆ ਮੀਟਿੰਗ ਕੀਤੀ। ਤਿੰਨ ਘੰਟੇ ਦੀ ਮੀਟਿੰਗ ਤੋਂ ਬਾਅਦ ਜਾਰੀ ਬਿਆਨ ‘ਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਸਾਰਿਆਂ ਨੇ ਗੱਲਬਾਤ ਰਾਹੀਂ ਮਸਲਾ ਸੁਲਝਾਉਣ ‘ਤੇ ਜ਼ੋਰ ਦਿੱਤਾ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

China says PLA troops waiting patiently, but won’t wait indefinitely; PLA Conducts Live Fire Drill …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,