ਸਿੱਖ ਖਬਰਾਂ

ਸ਼੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਹੋਈ ਝੜਪ ਵਿੱਚ ਸੱਤ ਜ਼ਖਮੀ, ਪੱਚੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

June 6, 2015 | By

ਅੰਮ੍ਰਿਤਸਰ ( 6 ਜੂਨ, 2015): ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਅਤੇ ਘੱਲ਼ੂਘਾਰੇ ਨਾਲ ਸਬੰਧਿਤ ਹੋਰ ਸ਼ਹੀਦ ਸਿੰਘਾਂ ਦੇ ਮਾਨਏ ਜਾ ਰਹੇ ਸ਼ਹੀਦੀ ਸਮਾਗਮ ਮੌਕੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਮੈਂਬਰਾਂ ਅਤੇ ਪ੍ਰਕਰਮਾ ਵਿੱਚ ਨਾਅਰੇ ਲਾ ਰਹੇ ਸਿੱਖ ਨੌਜਵਾਨਾਂ ਵਿੱਚਕਾਰ ਝੜਪ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਘਟਨਾਂ ਦੁਪਹਿਰ ਇੱਕ ਵਜੇ ਤੋਂ ਬਾਅਦ ਵਾਪਰੀ ਜਿਸ ਵਿੱਚ ਸੱਤ ਵਿਅਕਤੀ ਜ਼ਖਮੀ ਹੋ ਗਏ ਹਨ।

ਇਹ ਵਰਨਣਯੋਗ ਹੈ ਕਿ ਜੱਥੇਦਾਰ ਸ਼੍ਰੀ ਆਕਲ ਤਖਤ ਸਾਹਿਬ ਨੇ ਜਿਊਂ ਹੀ ਸਿੱਖ ਕੌਮ ਦੇ ਨਾਅ ਦਿੱਤੇ ਜਾ ਰਹੇ ਸੰਦੇਸ਼ ਨੂੰ ਖਤਮ ਕੀਤਾ ਤਾਂ ਨਾਅਰੇਬਾਜ਼ੀ ਸ਼ੁਰੂ ਹੋ ਗਈ ਸੀ।

ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਉਦੇ ਨੌਜਵਾਨ

ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਉਦੇ ਨੌਜਵਾਨ

ਸਿੱਖ ਨੌਜਵਾਨਾਂ ਦੇ ਜੱਥਿਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਕੋਈ ਅੱਧਾ ਘੰਟਾ “ਖਾਲਿਸਤਾਨ ਜਿੰਦਾਬਾਦ” ਦੇ ਨਾਅਰੇ ਲਾਏ।

ਸਿੱਖ ਸਿਆਸਤ ਨੂੰ ਸੂਤਰਾਂ ਨੇ ਦੱਸਿਆ ਕਿ ਸਿੱਖ ਨੌਜਵਾਨ ਪ੍ਰਕਰਮਾ ਵਿੱਚ ਨਾਅਰੇ ਲਾ ਰਹੇ ਸਨ, ਜਿਸ ਕਰਕੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਉਨਾਂ ਦਰਮਿਆਨ ਝੜਪ ਹੋ ਗਈ।ਇਸ ਘਟਨਾ ਪਿੱਛੋਂ ਪੁਲਿਸ ਵੱਲੋਂ ਦੋ ਦਰਜਨ ਦੇ ਕਰੀਬ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲ਼ਿਆ ਗਿਆ।

ਸੂਤਰਾਂ ਮੁਤਾਬਿਕ ਗ੍ਰਿਫਤਾਰ ਨੌਜਵਾਨਾਂ ਖਿਲਾਫ ਅਜੇ ਤੱਕ ਕੋਈ ਮੁਕੱਦਮਾ ਦਰਜ਼ ਨਹੀਂ ਕੀਤਾ ਗਿਆ ਅਤੇ ਪੁਲਿਸ ਇਸ ਝੜਪ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਦੀ ਜਾਂਚ ਕਰ ਰਹੀ ਹੈ।

ਚਿੰਤਕ ਸਿੱਖ ਹਲਕਿਆਂ ਨੇ ਇਨ੍ਹਾਂ ਘਟਨਾਵਾਂ ‘ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,