ਵਿਦੇਸ਼

ਪੰਜਾਬ ਪੁਲੀਸ ਵਿਦੇਸ਼ੀ ਸਿੱਖਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਰਹੀ ਹੈ: ਡੱਲੇਵਾਲ

May 26, 2012 | By

Sirdar Loveshinder Singh Dallewal

ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ

ਲੰਡਨ (26 ਮਈ, 2012): “ਪੰਜਾਬ ਪੁਲੀਸ ਵਲੋਂ ਆਏ ਦਿਨ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ। ਪੰਜਾਬ ਵਿੱਚ ਆਰ.ਡੀ.ਐਕਸ ਦੀ ਧੜਾ ਧੜ ਬਰਾਮਦੀ ਦਿਖਾਈ ਜਾ ਰਹੀ ਹੈ ਪਰ ਇਹ ਆਰ.ਡੀ.ਐਕਸ ਇੰਨਾ ਸਿਆਣਾ ਹੈ ਕਿ ਇਹ ਕਿਤੇ ਚੱਲਦਾ ਤਾਂ ਨਹੀਂ ਹੈ ਪਰ ਪੁਲੀਸ ਦੇ ਹੱਥ ਜਰੂਰ ਆ ਜਾਂਦਾ ਹੈ,ਕਾਰਨ ਸਪੱਸ਼ਟ ਹੈ ਕਿ ਪੁਲੀਸ ਆਪਣੇ ਮਾਲ ਖਾਨਿਆਂ ਚੋਂ ਕੱਢ ਕੇ ਸਰਕਾਰ ਦੇ ਵਿਰੋਧੀਆਂ ਅਤੇ ਸਿੱਖੀ ਨੂੰ ਪ੍ਰਫੁੱਲਤ ਕਰਨ ਵਾਲਿਆਂ ਨੂੰ ਫਸਾਉਣ ਲਈ ਇਸ ਦੀ ਵਰਤੋਂ ਕਰਦੀ ਹੈ। ਹੁਣ ਪੰਜਾਬ ਪੁਲੀਸ ਨੇ ਪੰਥਕ ਸੋਚ ਦੇ ਧਾਰਨੀ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣਾ ਸ਼ੁਰੂ ਕਰ ਲਿਆ ਹੈ।” ਇਸ ਸਬੰਧੀ ਪੰਜਾਬ ਦੇ ਚੀਫ ਜਸਟਿਸ ਦੇ ਧਿਾਅਨ ਵਿੱਚ ਦਿਵਾਉਂਦਿਆਂ ਯੂਨਾਈਟਿਡ ਖਾਲਸਾ ਦਲ ਯੂ.ਕੇ ਦੇ ਜਨਰਲ ਸਕੱਤਰ ਸ੍ਰ.ਲਵਸਿ਼ੰਦਰ ਸਿੰਘ ਡੱਲੇਵਾਲ ਨੇ ਵਿਸ਼ੇਸ਼ ਰਿਪੋਰਟ ਵਿੱਚ ਆਖਿਆ ਕਿ ਇਹੋ ਜਿਹੀਆਂ ਸਿੱਖ ਮਾਰੂ ਕਾਰਵਾਈਆਂ ਕਰਨ ਵਾਲੇ ਪੁਲੀਸ ਅਫਸਰਾਂ ਦੇ ਹੌਂਸਲੇ ਅਨੇਕਾਂ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਪੁਲੀਸ ਮੁਖੀ ਬਣਾਉਣ ਨਾਲ ਵਧ ਗਏ ਹਨ। ਠਾਣ ਗੁਰਾਇਆਂ ਅਧੀਨ ਆਉਂਦੇ ਬੜਾ ਪਿੰਡ ਨਿਵਾਸੀ ਸ੍ਰ, ਗੁਰਨੇਕ ਸਿੰਘ ਨੇਕਾ ਲੰਬੇ ਅਰਸੇ ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ ਅਤੇ ਪੰਜਾਬ ਧਾਰਮਿਕ ਸਮਾਗਮ ਕਰਵਾਕੇ ਸਿੱਖੀ ਦੇ ਪ੍ਰਚਾਰ ਲਈ ਯਤਨ ਕਰਦਾ ਰਹਿੰਦਾ ਹੈ। ਇਸ ਮਕਸਦ ਲਈ ਕਦੀ ਕਦਾਈਂ ਪੰਜਾਬ ਵਿੱਚ ਜਾ ਕੇ ਖੁਦ ਅਜਿਹੇ ਧਾਰਮਿਕ ਸਮਾਗਮ ਕਰਵਾਉਣ ਲਈ ਤੱਤਪਰ ਰਹਿੰਦਾ ਹੈ ।ਸਿੱਖ ਵਿਰੋਧੀ ਲਾਬੀ ਨੂੰ ਅਜਿਹਾ ਚੰਗਾ ਨਹੀਂ ਲੱਗਦਾ।ਇਸੇ ਕੜੀ ਤਹਿਤ ਉਸ ਨੂੰ ਬੀਤੇ ਦਿਨੀਂ ਸ਼ਹੀਦ ਭਗਤ ਸਿੰਘ ਨਗਰ ਦੀ ਪੁਲੀਸ ਨੇ ਗ੍ਰਿਫਤਾਰ ਕੀਤੇ ਗਏ ਦੋ ਖਾੜਕੂਆਂ ਦਾ ਸਰਗਨਾ ਗਰਦਾਨ ਕੇ ਉਸ ਦਾ ਪੰਜਾਬ ਜਾਣਾ ਬੰਦ ਕਰ ਦਿੱਤਾ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਦੇ ਸਮਾਨ ਹੈ ।ਅਸਲੀਅਤ ਵਿੱਚ ਉਸਦੀ ਅਪਾਣੀ ਕਾਰ ਕੁੱਝ ਦਿਨ ਪਹਿਲਾਂ ਉਸ ਦੇ ਘਰੋਂ ਪੁਲੀਸ ਵਾਲੇ ਪਿੰਡ ਦੇ ਮੋਹਤਬਾਰ ਬੰਦਿਆਂ ਦੀ ਮੌਜੂਦਗੀ ਵਿੱਚ ਲੈ ਕੇ ਗਏ ਸਨ ਅਤੇ ਮਗਰੋਂ ਇਸੇ ਕਾਰ ਨੂੰ ਨਾਕੇ ਤੋਂ ਫੜੀ ਗਈ ਦਿਖਾ ਕੇ ਸਾਰਾ ਭਾਂਡਾ ਉਸ ਦੇ ਸਿਰ ਭੰਨ ਦਿੱਤਾ ਹੈ । ਅਜਿਹਾ ਪੰਜਾਬ ਪੁਲੀਸ ਵਿਦੇਸ਼ਾਂ ਵਿੱਚ ਵਸਦੇ ਪੰਥਕ ਸੋਚ ਵਾਲੇ ਸਿੱਖਾਂ ਨੂੰ ਪੰਜਾਬ ਜਾਣ ਤੋਂ ਰੋਕਣ ਲਈ ਕਰ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,