ਸਿਆਸੀ ਖਬਰਾਂ » ਸਿੱਖ ਖਬਰਾਂ

ਦਿੱਲੀ ਦੀ ਇਕ ਅਦਾਲਤ ਵਲੋਂ ਸਿੱਖ ਧਰਮ ਖਿਲਾਫ ਪਾਈਆਂ ਗਈਆਂ ਵੀਡੀਓ ਗੂਗਲ ਨੂੰ ਹਟਾਉਣ ਦਾ ਹੁਕਮ

November 3, 2017 | By

ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ ਨੇ ਕੱਲ੍ਹ (2 ਨਵੰਬਰ, 2017) ਗੂਗਲ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਉਨ੍ਹਾਂ ਵੀਡੀਓਜ਼ ਅਤੇ ਲੇਖਾਂ ਨੂੰ ਹਟਾਉਣ ਦੀ ਹਦਾਇਤ ਕੀਤੀ ਹੈ ਜਿਨ੍ਹਾਂ ਵਿਚ ਯੂ ਟਿਊਬ, ਫੇਸਬੁੱਕ ਅਤੇ ਦੂਸਰੀਆਂ ਵੈੱਬਸਾਈਟਾਂ ‘ਤੇ ਸਿੱਖ ਧਰਮ ਅਤੇ ਸਿੱਖ ਗੁਰੂਆਂ ਖਿਲਾਫ਼ ਨਫਰਤ ਵਾਲੇ ਭਾਸ਼ਣ ਅਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਹੋਈਆਂ ਹਨ।

ਸਾਕਸ਼ੀ ਭਾਰਦਵਾਜ

ਸਿੱਖ ਧਰਮ ਅਤੇ ਗੁਰੂ ਸਾਹਿਬਾਨ ਪ੍ਰਤੀ ਅਪਮਾਨਜਨਕ ਭਾਸ਼ਾ ਵਰਤਣ ਵਾਲੀ ਸਾਕਸ਼ੀ ਭਾਰਦਵਾਜ

ਸਿਵਲ ਜੱਜ ਜਸਜੀਤ ਕੌਰ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਮੁਢਲੇ ਤੌਰ ‘ਤੇ ਇਹ ਲਗਦਾ ਹੈ ਕਿ ਸਾਕਸ਼ੀ ਭਾਰਦਵਾਜ ਜਿਸ ਨੇ ਇਹ ਵੀਡੀਓਜ਼ ਅਪਲੋਡ ਕੀਤੀਆਂ ਹਨ ਨੇ ਸਿੱਖ ਗੁਰੂਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਖਿਲਾਫ ਅਪਮਾਨਜਨਕ ਟਿੱਪਣੀਆਂ ਕੀਤੀਆਂ ਹਨ। ਵਕੀਲ ਗੁਰਮੀਤ ਸਿੰਘ, ਜਿਨ੍ਹਾਂ ਜੀ.ਐਸ. ਵਾਲੀ ਵਲੋਂ ਪਟੀਸ਼ਨ ਦਾਇਰ ਕਰਕੇ ਯਕਤਰਫਾ ਹੁਕਮ ਦੀ ਮੰਗ ਕੀਤੀ ਸੀ ਅਨੁਸਾਰ, ਅਦਾਲਤ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਇਸ ਤਰ੍ਹਾਂ ਦੇ ਵੀਡੀਓਜ਼ ਘੁੰਮਦੇ ਰਹਿਣ ਕਾਰਨ ਸਿੱਖ ਧਰਮ ਦੇ ਪੈਰੋਕਾਰ ਆਪਣੀਆਂ ਧਾਰਮਿਕ ਭਾਵਨਾਵਾਂ ਦਾ ਗੰਭੀਰ ਅਪਮਾਨ ਮਹਿਸੂਸ ਕਰਨ ਦੀ ਸੰਭਾਵਨਾ ਹੈ।

ਅਦਾਲਤ ਨੇ ਗੂਗਲ ਅਤੇ ਇਸ ਦੇ ਅਧਿਕਾਰੀਆਂ ਨੂੰ ਕਿਸੇ ਧਰਮ ਖਾਸਕਰ ਸਿੱਖ ਗੁਰੂਆਂ ਅਤੇ ਧਰਮ ਦੇ ਖਿਲਾਫ ਕੋਈ ਵੀ ਨਫਰਤ ਭਰੇ ਭਾਸ਼ਣ ਅਤੇ ਅਪਮਾਨਜਨਕ ਟਿੱਪਣੀਆਂ ਵਾਲੇ ਵੀਡੀਓਜ਼ ਅਤੇ ਲੇਖ ਅਪਲੋਡ ਕਰਨ ਤੋਂ ਵਰਜ ਦਿੱਤਾ ਹੈ। ਇਸ ਮਾਮਲੇ ‘ਚ ਅਗਲੀ ਸੁਣਵਾਈ 22 ਨਵੰਬਰ ਨੂੰ ਹੋਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,