
ਖਬਰ ਏਜੰਸੀ ਯੂ.ਐਨ.ਆਈ. ਵਿਚੋਂ ਬਤੌਰ ਸੀਨੀਅਰ ਪੱਤਰਕਾਰ ਰਿਟਾਇਰ ਹੋਏ ਸ. ਜਸਪਾਲ ਸਿੰਘ ਸਿੱਧੂ ਦੱਸਦੇ ਹਨ ਕਿ ਕਿਵੇਂ ਖਾਸ ਘਟਨਾਵਾਂ ਉੱਤੇ ਖਬਰਾਂ ਭੇਜਣ ਲਈ ਚੁਣ ਕੇ ਪੱਤਰਕਾਰਾਂ ਦੀ ਜ਼ਿੰਮੇਵਾਰੀ ਲਾਈ ਜਾਂਦੀ ਹੈ ਤਾਂ ਕਿ ਇਕ ਖਾਸ ਨਜ਼ਰੀਏ ਤੋਂ ਖਬਰਾਂ ਲਵਾਈਆਂ ਜਾ ਸਕਣ। ਆਪਣੇ ਨਿੱਜੀ ਤਜ਼ਰਬੇ ਵਿਚੋਂ ਉਹਨਾਂ ਦੱਸਿਆ ਕਿ ਧਰਮ ਯੂੱਧ ਮੋਰਚੇ ਵੇਲੇ ਉਹਨਾਂ ਨੂੰ ਬਠਿੰਡਿਓਂ ਬਦਲ ਕੇ ਅੰਮ੍ਰਿਤਸਰ ਸਾਹਿਬ ਭੇਜਿਆ ਹੀ ਇਸ ਲਈ ਗਿਆ ਸੀ ਕਿ ਉਹ ਖੱਬੇ ਪੱਖੀ ਵਿਚਾਰਾਂ ਵਾਲੇ ਸਨ।
ਦਿੱਲੀ ਦੀ ਇਕ ਅਦਾਲਤ ਨੇ ਕੱਲ੍ਹ (2 ਨਵੰਬਰ, 2017) ਗੂਗਲ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਉਨ੍ਹਾਂ ਵੀਡੀਓਜ਼ ਅਤੇ ਲੇਖਾਂ ਨੂੰ ਹਟਾਉਣ ਦੀ ਹਦਾਇਤ ਕੀਤੀ ਹੈ ਜਿਨ੍ਹਾਂ ਵਿਚ ਯੂ ਟਿਊਬ, ਫੇਸਬੁੱਕ ਅਤੇ ਦੂਸਰੀਆਂ ਵੈੱਬਸਾਈਟਾਂ 'ਤੇ ਸਿੱਖ ਧਰਮ ਅਤੇ ਸਿੱਖ ਗੁਰੂਆਂ ਖਿਲਾਫ਼ ਨਫਰਤ ਵਾਲੇ ਭਾਸ਼ਣ ਅਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਹੋਈਆਂ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੱਤਰਕਾਰ ਕੁਲਦੀਪ ਨਈਅਰ ਤੋਂ ਸ਼੍ਰੋਮਣੀ ਸਾਹਿਤ ਸਨਮਾਨ ਵਾਪਸ ਲੈ ਲਿਆ ਹੈ। ਕੁਲਦੀਪ ਨਈਅਰ ਦੀਆਂ ਲਿਖਤਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ 1980-90 ਦਹਾਕੇ ਦੌਰਾਨ ਸਿੱਖ ਸੰਘਰਸ਼ ਦੀ ਸ਼ਹੀਦਾਂ ਬਾਰੇ ਗਲਤ ਜਾਣਕਾਰੀ ਫੈਲਾਉਣ ਵਾਲੀਆਂ ਪਾਇਆ ਗਿਆ।
ਦਲ ਖਾਲਸਾ ਕਿਸਾਨ ਵਿੰਗ ਆਗੂ ਬਲਦੇਵ ਸਿੰਘ ਸਿਰਸਾ ਅਤੇ ਦਲ ਖਾਲਸਾ ਧਾਰਮਿਕ ਵਿੰਗ ਦੇ ਆਗੂ ਅਜੀਤ ਸਿੰਘ ਬਾਠ ਨੇ ਸ਼੍ਰੋਮਣੀ ਕਮੇਟੀ ਵਲੋਂ ਛਪਵਾਈ ਲਿਖਤ ''ਗੁਰੁ ਬਿਲਾਸ ਪਾਤਸ਼ਾਹੀ ਛੇਵੀ'' ਵਿੱਚ ਦਰਜ 'ਇਤਰਾਜ਼ਯੋਗ' ਇਤਿਹਾਸ ਕਾਰਨ ਅਪਣੇ ਵਕੀਲ ਮਨਵਿੰਦਰ ਸਿੰਘ ਰੰਧਾਵਾ ਰਾਹੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ, ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ,
ਪਿਛਲੇ ਦਿਨੀਂ ਕੁਲਦੀਪ ਨਈਅਰ ਨੇ ਆਪਣੇ ਇਕ ਲੇਖ 'ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤੁਲਨਾ ਬਲਾਤਕਾਰੀ ਅਸਾਧ ਰਾਮ ਰਹੀਮ ਸਿਰਸੇ ਵਾਲੇ ਨਾਲ ਕੀਤੀ, ਜਿਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗੲੇ ਹਨ।
ਆਪਣੇ ਆਪ ਨੂੰ ਸਥਾਪਤ ਕਰਨ, ਪੈਸੇ ਕਮਾਉਣ, ਸੱਤਾ ਦੇ ਹੱਕ ਵਿੱਚ ਅਤੇ ਇਤਿਹਾਸ ਨੂੰ ਉਲਟਾ ਗੇੜਾ ਦੇਣ ਲਈ ਲਿਖਣਾ ਅਤੇ ਫਿਰ ਲਿਖਣਾ ਬੰਦ ਕਰਨ ਦੇ ਬਿਆਨ ਦੇਣਾ ਕਿਸੇ ਸਿਰ ਕੋਈ ਅਹਿਸਾਨ ਨਹੀਂ ਹੈ। ਇਸ ਦਾ ਪ੍ਰਗਟਾਵਾ ਅੱਜ ਦਲ ਖ਼ਾਲਸਾ ਨੇ ਬਲਦੇਵ ਸੜਕਨਾਮਾ ਨਾਮੀ ਲੇਖਕ ਦੇ ਹੱਕ ਵਿੱਚ ਇੱਕ ਸਭਾ ਵੱਲੋਂ ਆਏ ਬਿਆਨ ਦੇ ਪ੍ਰਤੀਕਰਮ ਵਜੋਂ ਕੀਤਾ।
ਸਿੱਖਾਂ ’ਤੇ ਹੋ ਰਹੇ ਚੌਤਰਫੇ ਹਮਲਿਆਂ ਨੂੰ ਲੈ ਕੇ ਦਲ ਖ਼ਾਲਸਾ ਨੇ ਅੱਜ (5 ਅਗਸਤ) ਸ਼੍ਰੋਮਣੀ ਕਮੇਟੀ ਵਲੋਂ ਥਾਪੇ ਦਮਦਮਾ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕੀਤੀ। ਬਲਦੇਵ ਸਿੰਘ ਸੜਕਨਾਮਾ ਨਾਮੀ ਵਿਅਕਤੀ ਵੱਲੋਂ ਸਿੱਖਾਂ ’ਤੇ ਚਿੱਕੜ ਸੁੱਟਣ ਅਤੇ ਇਸ ਦਾ ਵਿਰੋਧ ਕਰਨ ਵਾਲੇ ਨੌਜਵਾਨਾਂ ਨੂੰ ਧਮਕਾਉਣ ਅਤੇ ਮੁਕੱਦਮੇ ਦਰਜ ਕਰਵਾਉਣ ਦੀਆਂ ਕੋਸ਼ਿਸ਼ਾਂ ਨੂੰ ਕਰੜੇ ਹੱਥੀਂ ਲਿਆ।
ਬੰਬੇ ਹਾਈ ਕੋਰਟ ਨੇ ਮਹਾਰਾਸ਼ਟਰ ਸਰਕਾਰ ਦੇ ਸਕੂਲਾਂ 'ਚ ਇਤਿਹਾਸ ਦੀ ਪੁਸਤਕ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ "ਅੱਤਵਾਦੀ" ਦੱਸਣ ਵਾਲੇ ਪਾਠ ਨੂੰ ਹਟਾਉਣ ਦੀ ਮੰਗ ਕਰਨ ਵਾਲੀ ਇਕ ਪਟੀਸ਼ਨ 'ਤੇ ਸਕੂਲ ਪਾਠ ਪੁਸਤਕਾਂ ਦੇ ਪ੍ਰਕਾਸ਼ਕ ਬਾਲਭਾਰਤੀ ਤੋਂ ਜਵਾਬ ਮੰਗਿਆ ਹੈ।
ਸਿੱਖ ਇਤਿਹਾਸ ਅਤੇ ਖ਼ਾਲਸਾ ਰਾਜ ਬਾਰੇ ਮਨਘੜ੍ਹਤ ਤੱਥਾਂ ਨਾਲ ਸਿੱਖਾਂ ਦੇ ਕਿਰਦਾਰਕੁਸ਼ੀ ਕਰਨ ਵਾਲੇ ਬਲਦੇਵ ਸਿੰਘ ਨਾਮੀ ਲੇਖਕ ਵਿਰੁੱਧ ਪੰਜਾਬ ਵਿੱਚ ਗੁੱਸੇ ਦੀ ਲਹਿਰ ਦਿਨੋ ਦਿਨ ਤੇਜ਼ ਹੁੰਦੀ ਜਾ ਰਹੀ ਹੈ। ਸਿੱਖ ਇਤਿਹਾਸ ’ਤੇ ਇੱਕ ਸਾਜ਼ਿਸ਼ਮਈ ਢੰਗ ਨਾਲ ਚਿੱਕੜ ਸੁੱਟਣ ਦਾ ਬਠਿੰਡਾ ਵਿੱਚ ਸਿੱਖ ਜਥੇਬੰਦੀਆਂ ਨੇ ਕਰੜਾ ਨੋਟਿਸ ਲਿਆ ਹੈ। ਦਲ ਖ਼ਾਲਸਾ ਤੇ ਹੋਰ ਜਥੇਬੰਦੀਆਂ ਨੇ ਅੱਜ (30 ਜੁਲਾਈ) ਤਿੱਖੇ ਸ਼ਬਦਾਂ ਵਿੱਚ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਸਿੱਖ ਰਾਜ ’ਤੇ ਚਿੱਕੜ ਉਛਾਲੀ ਕਰਨ ਵਾਲੀ ‘ਸੂਰਜ ਦੀ ਅੱਖ਼’ ਰੂਪੀ ਨਾਵਲ ਜੇ ਵਾਪਸ ਨਾ ਲਿਆ ਅਤੇ ਲੇਖਕ ਨੇ ਮਾਫ਼ੀ ਨਾ ਮੰਗੀ ਤਾਂ ਇੱਕ ਸੰਘਰਸ਼ ਵਿੱਢਿਆ ਜਾਵੇਗਾ ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰ ਸਰਕਾਰ ਅਤੇ ਇਹ ਲੇਖਕ ਅਤੇ ਇਸ ਦੇ ਹਮਾਇਤੀ ਹੋਣਗੇ।
ਮਹਾਰਾਸ਼ਟਰ ਦੇ ਸਕੂਲਾਂ ਵਿੱਚ ਨੌਵੀਂ ਜਮਾਤ ਦੀ 'ਇਤਿਹਾਸ ਤੇ ਰਾਜਨੀਤੀ ਸ਼ਾਸਤਰ' ਦੀ ਕਿਤਾਬ ਦੇ ਸਫ਼ਾ ਨੰਬਰ ਛੇ ਅਤੇ ਦਸ ’ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ "ਅਤਿਵਾਦੀ" ਦੱਸੇ ਜਾਣ ’ਤੇ ਦਮਦਮੀ ਟਕਸਾਲ ਨੇ ਇਤਰਾਜ਼ ਪ੍ਰਗਟਾਉਂਦਿਆਂ ਮਹਾਰਾਸ਼ਟਰ ਦੇ ਮੁੱਖ ਮੰਤਰੀ, ਸਿੱਖਿਆ ਮੰਤਰੀ ਤੇ ਹੋਰ ਸਬੰਧਤ ਧਿਰਾਂ ਨੂੰ ਚਿੱਠੀਆਂ ਭੇਜ ਕੇ ਕਿਤਾਬ ਵਿੱਚੋਂ ਉਪਰੋਕਤ ਗੱਲ ਹਟਾਉਣ ਦੀ ਅਪੀਲ ਕੀਤੀ ਹੈ। ਟਕਸਾਲ ਨੇ ਚਿਤਾਵਨੀ ਦਿੱਤੀ ਹੈ ਕਿ ਜੇ 15 ਦਿਨਾਂ ਵਿੱਚ ਪਾਠਕ੍ਰਮ ਵਿੱਚ ਸੋਧ ਨਾ ਕੀਤੀ ਗਈ ਤਾਂ ਕਾਨੂੰਨੀ ਕਾਰਵਾਈ ਲਈ ਅਦਾਲਤ 'ਚ ਪਹੁੰਚ ਕੀਤੀ ਜਾਏਗੀ।
Next Page »