April 17, 2015 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਅੱਜ ਨਾਨਕ ਸ਼ਾਹ ਫਕੀਰ ਨਾਮੀ ਵਿਵਾਦਤ ਫਿਲਮ ਸਰਕਾਰੀ ਸਹਿ ਤਹਿਤ ਦਿੱਲੀ ਸਮੇਤ ਕਈ ਥਾਈਂ ਸਿਨੇਮਾ ਘਰਾਂ ਵਿਚ ਜਾਰੀ ਕਰ ਦਿੱਤੀ ਗਈ, ਜਦਕਿ ਪੰਜਾਬ ਤੋਂ ਬਾਅਦ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਇਸ ਫਿਲਮ ਦੇ ਪ੍ਰਦਰਸ਼ਨ ਉੱਤੇ ਰੋਕ ਲਗਾ ਦਿੱਤੀ ਹੈ।
Read this news in English:
Delhi Sikh youth leader taken into custody by police as Nanak Shah Fakir movie releases today
ਉਧਰ ਦਿੱਲੀ ਪੁਲਿਸ ਨੇ ਅੱਜ ਸਵੇਰੇ ਦੋ ਸਿੱਖ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ। ਪੁਲਿਸ ਦਾ ਕਹਿਣਾ ਹੈ ਕਿ ਅਜਿਹਾ ਉੱਪਰ ਹੁਕਮ ਆਉਣ ਉੱਤੇ ਨਾਨਕ ਸ਼ਾਹ ਫਕੀਰ ਫਿਲਮ ਦੇ ਪ੍ਰਦਰਸ਼ਨ ਦੇ ਮੱਦੇ-ਨਜ਼ਰ ਕੀਤਾ ਗਿਆ ਹੈ।

ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੈਮੋਰੰਡਮ ਦਿੰਦੇ ਹੋਏ ਜੱਥੇਬੰਦੀ ਦੇ ਆਗੂ
ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦਾ ਨਾਂ ਹਰਮਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ। ਹਰਮਿੰਦਰ ਸਿੰਘ ਨੂੰ ਸਵੇਰੇ 9 ਵਜੇ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ। ਸ਼ਵਿੰਦਰ ਸਿੰਘ ਜੋ ਹਰਮਿੰਦਰ ਸਿੰਘ ਨੂੰ ਮਿਲਣ ਆਇਆ ਹੋਇਆ ਸੀ ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ।
ਸ਼ਾਮ 6 ਵਜੇ (ਖਬਰ ਲਿਖੇ ਜਾਣ ਤੱਕ) ਦੋਵੇਂ ਨੌਜਵਾਨ ਹਰੀ ਨਗਰ ਪੁਲਿਸ ਠਾਣੇ ਵਿਚ ਬੰਦ ਸਨ।
ਜ਼ਿਕਰਯੋਗ ਹੈ ਕਿ ਹਰਮਿੰਦਰ ਸਿੰਘ ਵਲੋਂ ਹੋਰਨਾ ਨੌਜਵਾਨਾਂ ਨਾਲ ਮਿਲ ਕੇ ਇਸ ਵਿਵਾਦਤ ਫਿਲਮ ਉੱਤੇ ਪਾਬੰਦੀ ਲਗਾਉਣ ਲਈ ਸਿੱਖ ਅਦਾਰਿਆਂ (ਦਿੱਲੀ ਕਮੇਟੀ) ਤੇ ਦਿੱਲੀ ਸਰਕਾਰ ਨਾਲ ਤਾਲਮੇਲ ਕੀਤਾ ਜਾ ਰਿਹਾ ਸੀ। ਹਰਮਿੰਦਰ ਸਿੰਘ ਦੀ ਅਗਵਾਈ ਵਿਚ ਸਿੱਖ ਨੌਜਵਾਨਾਂ ਵਲੋਂ ਬੀਤੇ ਦਿਨੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵਿਚ ਇਸ ਬਾਰੇ ਇਕ ਯਾਦਪੱਤਰ ਦਿੱਤਾ ਗਿਆ ਸੀ।
ਭਾਵੇਂ ਕਿ ਦਿੱਲੀ ਸਰਕਾਰ ਨੇ ਉੱਪ-ਰਾਜਪਾਲ ਨੂੰ ਦਿੱਲੀ ਵਿਚ ਨਾਨਕ ਸ਼ਾਹ ਫਿਲਮ ਦੇ ਪ੍ਰਦਰਸ਼ਨ ਉੱਤੇ ਰੋਕ ਲਗੁaਣ ਸੰਬੰਧੀ ਸਿੱਖ ਸੰਗਤ ਵਲੋਂ ਕੀਤੀ ਜਾ ਰਹੀ ਮੰਗ ਬਾਰੇ ਜਾਣੂੰ ਕਰਵਾ ਦਿੱਤਾ ਸੀ, ਪਰ ਰਾਜਪਾਲ ਵਲੋਂ ਇਸ ਬਾਰੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ।
ਤਿਲਕਨਜ਼ਰ ਸਮੇਤ ਦਿੱਲੀ ਦੇ ਕੁਝ ਸਿਨੇਮਾਘਰਾਂ ਵਲੋਂੇ ਇਸ ਫਿਲਮ ਨੂੰ ਲੈ ਕੇ ਉੱਠੇ ਵਿਵਾਦ ਦੇ ਚੱਲਦਿਆਂ ਇਹ ਫਿਲਮ ਨਹੀਂ ਵਿਖਾਈ ਜਾ ਰਹੀ; ਜਦਕਿ ਜਮੁਨਾ ਪਾਰ ਦੇ ਕੁਝ ਇਲਾਕਿਆਂ ਵਿਚ ਇਹ ਫਿਲਮ ਚੱਲ ਰਹੀ ਹੈ।
Related Topics: Nanak Shah Fakir Film Controversy