ਸਿਆਸੀ ਖਬਰਾਂ

ਢੀਂਡਸਾ ਨੇ ਦਿੱਲੀ ਕਮੇਟੀ ਵਲੋਂ ਬਣਵਾਏ ਜਾ ਰਹੇ ਮਾਤਾ ਸਾਹਿਬ ਕੌਰ ਗਰਲਜ਼ ਹੋਸਟਲ ਦਾ ਨੀਂਹ ਪੱਥਰ ਰੱਖਿਆ

September 20, 2016 | By

ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਮਾਤਾ ਸਾਹਿਬ ਕੌਰ ਗਰਲਜ਼ ਹੋਸਟਲ ਦਾ ਨੀਂਹ ਪੱਥਰ ਰੱਖਿਆ। ਗੁਰੂ ਗੋਬਿੰਦ ਸਿੰਘ ਕਾਲਜ ਆੱਫ਼ ਕਾਮਰਸ ਪੀਤਮਪੁਰਾ ਵਿਖੇ 26 ਹਜਾਰ ਵਰਗ ਫੁੱਟ ’ਚ ਨਵੇਂ ਬਣਨ ਵਾਲੇ 6 ਮੰਜਿਲਾ ਉਕਤ ਹੋਸਟਲ ਵਿਚ 46 ਕਮਰੇ ਹੋਣਗੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ ਉਕਤ ਕਾਲਜ ਵਿਚ ਦਿੱਲੀ ਦੇ ਬਾਹਰ ਤੋਂ ਵਿੱਦਿਆ ਪ੍ਰਾਪਤ ਕਰਨ ਆਉਂਦੀਆਂ ਲੜਕੀਆਂ ਦੀ ਰਿਹਾਇਸ਼ ਲਈ ਬਣਾਏ ਜਾ ਰਹੇ ਹੋਸਟਲ ਦਾ ਨਾਂ ਖਾਲਸੇ ਦੀ ਮਾਤਾ ਸਾਹਿਬ ਕੌਰ ਦੇ ਨਾਂ ‘ਤੇ ਰੱਖਿਆ ਗਿਆ ਹੈ।

mata-sahib-kaur-girls-hostel

ਬਣਨ ਵਾਲੇ ਹੋਸਟਲ ਦੀ ਤਸਵੀਰ

ਢੀਂਡਸਾ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਬਿਨਾਂ ਸਿੱਖਿਆ ਦੇ ਕਿਸੇ ਵੀ ਖੇਤਰ ’ਚ ਕਾਮਯਾਬੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਹੈ।

ਪ੍ਰਿੰਸੀਪਲ ਡਾ. ਜਤਿੰਦਰਬੀਰ ਸਿੰਘ ਨੇ ਹੋਸਟਲ ਦੀ ਲੋੜ ‘ਤੇ ਚਾਨਣਾ ਪਾਉਂਦੇ ਹੋਏ ਆਏ ਹੋਏ ਸੱਜਣਾ ਦਾ ਧੰਨਵਾਦ ਵੀ ਕੀਤਾ।

ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਮੈਂਬਰ ਤਨਵੰਤ ਸਿੰਘ, ਕਾਲਜ ਦੇ ਚੇਅਰਮੈਨ ਭੂਪਿੰਦਰ ਸਿੰਘ ਆਨੰਦ, ਖਜ਼ਾਨਚੀ ਰਣਜੀਤ ਸਿੰਘ ਸਿੱਬਲ, ਗਵਰਨਿੰਗ ਬਾੱਡੀ ਮੈਂਬਰ ਐਚ.ਐਸ. ਨਾਗ, ਕੈਪਟਨ ਐਲ.ਐਸ. ਬਹਿਲ ਸਣੇ ਵਿੱਦਿਆਰਥੀ ਤੇ ਸਟਾਫ਼ ਮੈਂਬਰ ਮੌਜੂਦ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,