Tag Archive "sukhdev-singh-dhindsa"

ਨਹੁੰ-ਮਾਸ ਦੇ ਰਿਸ਼ਤੇ ‘ਚ ਤਰੇੜ ਜਾ ਨਵੀਂ ਸਿਆਸੀ ਚਾਲ

ਇਹ ਸਵਾਲ ਬੀਤੇ ਕਲ੍ਹ ਤੋਂ ਹੀ ਸਿਆਸੀ ਗਲਿਆਰਿਆਂ ਵਿੱਚ ਬੜੀ ਹੀ ਗੰਭੀਰਤਾ ਨਾਲ ਪੁੱਛਿਆ ਜਾ ਰਿਹਾ ਹੈ ਕਿ ਆਖਿਰ ਉਹ ਕਿਹੜੇ ਕਾਰਣ ਹਨ ਜੋ 40 ਸਾਲ ਪੁਰਾਣੇ ਦੱਸੇ ਜਾਂਦੇ ਨਹੁੰ ਮਾਸ ਅਤੇ ਪਤੀ ਪਤਨੀ ਦੇ ਰਿਸ਼ਤੇ ਨੂੰ ਚੂਰ ਚੂਰ ਕਰ ਰਹੇ ਹਨ?

ਦਸਤਾਰ ਕੇਸ ‘ਚ ਸੁਖਦੇਵ ਸਿੰਘ ਢੀਂਡਸਾ ਤੇ ਮਨਜੀਤ ਸਿੰਘ ਜੀ. ਕੇ. ਦੀ ਭੂਮੀਕਾ ਗੰਭੀਰ ਸਵਾਲਾਂ ਦੇ ਘੇਰੇ ਵਿਚ

ਅੰਮ੍ਰਿਤਸਰ: ਸਿੱਖ ਸਾਈਕਲਿਸਟ ਜਗਦੀਪ ਸਿੰਘ ਪੁਰੀ ਵਲੋਂ ਸਾਈਕਲ ਦੌੜ ਵਿੱਚ ਦਸਤਾਰ ਧਾਰਣ ਕਰਨ ਤੇ ਲਾਈ ਪਾਬੰਦੀ ਨੂੰ ਚਣੌਤੀ ਦੀ ਸੁਣਵਾਈ ਕਰਦਿਆਂ ਭਾਰਤੀ ਸੁਪਰੀਮ ਕੋਰਟ ਦੇ ...

ਸੁਖਦੇਵ ਸਿੰਘ ਢੀਂਡਸਾ ਦੇ ਕਰੀਬੀ ਮਾਸਟਰ ਹਰਕੀਰਤ ਸਿੰਘ ਦਾ ਕਤਲ, ਪਤਨੀ ਬਣੀ ਸੀ ਪਿਛਲੇ ਸਾਲ ਸਰਪੰਚ

ਬੀਤੇ ਕੱਲ੍ਹ (30 ਅਕਤੂਬਰ, 2017) ਸਵੇਰੇ ਮਲੇਰਕੋਟਲਾ ਦੇ ਨੇੜਲੇ ਪਿੰਡ ਬੁਰਜ ਵਿਖੇ ਅਧਿਆਪਕ ਦਲ ਦੇ ਆਗੂ ਅਤੇ ਸਰਪੰਚ ਮਨਪ੍ਰੀਤ ਕੌਰ ਮੁਬਾਰਕਪੁਰ ਚੂੰਘਾਂ ਦੇ ਪਤੀ ਹਰਕੀਰਤ ਸਿੰਘ ਚੂੰਘਾਂ ਦਾ ਕਾਰ ਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।

ਦਿੱਲੀ ਗੁਰਦੁਆਰਾ ਕਮੇਟੀ: ਸਰਨਾ ਦੇ 7 ਵਿਚੋਂ 2 ਮੈਂਬਰ ਬਾਦਲ ਦਲ ‘ਚ ਸ਼ਾਮਲ

ਦਿੱਲੀ ਕਮੇਟੀ ਦੇ ਜਨਰਲ ਇਜਲਾਸ ਤੋਂ ਪਹਿਲਾ ਅੱਜ ਸਰਨਾ ਦਲ ਨੂੰ ਵੱਡਾ ਝਟਕਾ ਲਗਿਆ ਜਦ ਕਮੇਟੀ ਚੋਣ ਵਿਚ ਜੇਤੂ ਹੋਏ 7 ਮੈਂਬਰਾਂ ਵਿਚੋਂ 2 ਸ਼੍ਰੋਮਣੀ ਅਕਾਲੀ ਦਲ (ਬਾਦਲ) 'ਚ ਸ਼ਾਮਲ ਹੋ ਗਏ। ਇਨ੍ਹਾਂ ਮੈਂਬਰਾਂ ਵਿਚ ਲਾਜਪਤ ਨਗਰ ਵਾਰਡ ਤੋਂ ਜਤਿੰਦਰ ਸਿੰਘ ਸਾਹਨੀ ਤੇ ਦਿਲਸ਼ਾਦ ਗਾਰਡਨ ਵਾਰਡ ਤੋਂ ਜਿੱਤੇ ਬਲਬੀਰ ਸਿੰਘ ਵਿਵੇਕ ਵਿਹਾਰ ਸ਼ਾਮਿਲ ਹੈ।

ਆਸਟ੍ਰੇਲੀਆ ‘ਚ ਕਤਲ ਹੋਏ ਮਨਮੀਤ ਅਲੀਸ਼ੇਰ ਦੇ ਸਸਕਾਰ ਮੌਕੇ ਭਗਵੰਤ ਮਾਨ ਦੀ ਅਕਾਲੀ ਆਗੂਆਂ ਨਾਲ ਹੋਈ ਬਹਿਸ

ਆਸਟਰੇਲੀਆ ਵਿੱਚ ਕਤਲ ਕੀਤੇ ਗਏ ਨੌਜਵਾਨ ਮਨਮੀਤ ਅਲੀਸ਼ੇਰ ਦੇ ਅੱਜ ਪਿੰਡ ਅਲੀਸ਼ੇਰ ਵਿੱਚ ਸਸਕਾਰ ਮੌਕੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ ਮਨਮੀਤ ਅਲੀਸ਼ੇਰ ਦੇ ਘਰ ਵਿੱਚ ਖਿੱਚ-ਧੂਹ ਦਾ ਸਾਹਮਣਾ ਕਰਨਾ ਪਿਆ। ਮ੍ਰਿਤਕ ਦੇਹ ਪਿੰਡ ਪਹੁੰਚਣ ਮਗਰੋਂ ਅਕਾਲੀ ਦਲ ਦੇ ਸਕੱਤਰ ਜਰਨਲ ਤੇ ਐਮ.ਪੀ. ਸੁਖਦੇਵ ਸਿੰਘ ਢੀਂਡਸਾ ਆਪਣੇ ਸਮਰਥਕਾਂ ਸਮੇਤ ਮਨਮੀਤ ਦੇ ਘਰ ਪਹੁੰਚੇ ਅਤੇ ਬਾਅਦ ’ਚ ਲੋਕ ਸਭਾ ਮੈਂਬਰ ਭਗਵੰਤ ਮਾਨ ਵੀ ਪੁੱਜ ਗਏ।

ਢੀਂਡਸਾ ਨੇ ਦਿੱਲੀ ਕਮੇਟੀ ਵਲੋਂ ਬਣਵਾਏ ਜਾ ਰਹੇ ਮਾਤਾ ਸਾਹਿਬ ਕੌਰ ਗਰਲਜ਼ ਹੋਸਟਲ ਦਾ ਨੀਂਹ ਪੱਥਰ ਰੱਖਿਆ

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਮਾਤਾ ਸਾਹਿਬ ਕੌਰ ਗਰਲਜ਼ ਹੋਸਟਲ ਦਾ ਨੀਂਹ ਪੱਥਰ ਰੱਖਿਆ। ਗੁਰੂ ਗੋਬਿੰਦ ਸਿੰਘ ਕਾਲਜ ਆੱਫ਼ ਕਾਮਰਸ ਪੀਤਮਪੁਰਾ ਵਿਖੇ 26 ਹਜਾਰ ਵਰਗ ਫੁੱਟ ’ਚ ਨਵੇਂ ਬਣਨ ਵਾਲੇ 6 ਮੰਜਿਲਾ ਉਕਤ ਹੋਸਟਲ ਵਿਚ 46 ਕਮਰੇ ਹੋਣਗੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ ਉਕਤ ਕਾਲਜ ਵਿਚ ਦਿੱਲੀ ਦੇ ਬਾਹਰ ਤੋਂ ਵਿੱਦਿਆ ਪ੍ਰਾਪਤ ਕਰਨ ਆਉਂਦੀਆਂ ਲੜਕੀਆਂ ਦੀ ਰਿਹਾਇਸ਼ ਲਈ ਬਣਾਏ ਜਾ ਰਹੇ ਹੋਸਟਲ ਦਾ ਨਾਂ ਖਾਲਸੇ ਦੀ ਮਾਤਾ ਸਾਹਿਬ ਕੌਰ ਦੇ ਨਾਂ 'ਤੇ ਰੱਖਿਆ ਗਿਆ ਹੈ।

ਬਾਦਲ ਦਲ ਦੇ ਹਾਈ ਪ੍ਰੋਫਾਈਲ ਵਫਦ ਨਾਲ ਯੂ.ਕੇ. ਦੀਆਂ ਸਿੱਖ ਜਥੇਬੰਦੀਆਂ ਨੇ ਗੱਲਬਾਤ ਤੋਂ ਕੀਤਾ ਇਨਕਾਰ

ਵਿਦੇਸ਼ਾਂ ’ਚ ਰਹਿ ਰਹੇ ਪੰਜਾਬੀਆਂ ਨੂੰ ਪੰਜਾਬ ਦੇ ਵਿਕਾਸ ਬਾਰੇ ਖੁਦ ਤੱਥਾਂ ਤੇ ਸੱਚਾਈ ਨੂੰ ਜਾਣਨ ਲਈ ਆਪਣੇ ਵਤਨ ਜਾਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਮੈਂਬਰ ਰਾਜਸਭਾ ਸ. ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਇੰਗਲੈਂਡ ਦੇ ਦੌਰੇ ’ਤੇ ਆਏ ਹੋਏ ਬਾਦਲ ਦਲ ਦੇ ਡੇਲੀਗੇਸ਼ਨ ਦਾ ਪਾਰਕ ਐਵੇਨਿਊ ਸਾਉਥਹਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਵਾਗਤ ਕਰਨ ਮੌਕੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਪਿਛਲੇ 9 ਸਾਲਾਂ ’ਚ ਬਾਦਲ ਦਲ ਅਤੇ ਭਾਜਪਾ ਗੱਠਜੋੜ ਸਰਕਾਰ ਨੇ ਜੋ 'ਰਿਕਾਰਡ' ਵਿਕਾਸ ਕੀਤਾ ਹੈ ਉਸ ਨਾਲ ਸੂਬਾ 'ਮੁੜ ਤਰੱਕੀ' ਦੀ ਲੀਹ ’ਤੇ ਚੱਲਣ ਲੱਗਾ ਹੈ। ਪ੍ਰਵਾਸੀ ਪੰਜਾਬੀਆਂ ਨੂੰ ਵਿਕਾਸ ਦੀ ਸੱਚਾਈ ਜਾਣਨ ਲਈ ਖੁਦ ਅੱਗੇ ਆਉਣਾ ਚਾਹੀਦਾ ਹੈ ਨਾ ਕਿ ਉਹ ਪੰਜਾਬ ਵਿਰੋਧੀ ਸ਼ਕਤੀਆਂ ਵੱਲੋਂ ਫੈਲਾਏ ਜਾ ਰਹੇ ਕੂੜ ਪ੍ਰਚਾਰ ਤੋਂ ਪ੍ਰਭਾਵਤ ਹੋਣ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਨਸ਼ਿਆਂ ਦੇ ਮੁੱਦੇ ’ਤੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਬਾਦਲ ਦਲ ਦੇ ਡੇਲੀਗੇਸ਼ਨ ਨੇ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਜਾਣਨ ਲਈ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕੀਤਾ।

ਤੁਸੀਂ ਮੇਰੀ ਸੱਜੀ ਬਾਂਹ ਨੂੰ ਇਥੋਂ ਹਰਾਇਆ, ਤਾਂ ਹੀ ਤੁਹਾਡੇ ਹਲਕੇ ਦਾ ਵਿਕਾਸ ਨਹੀਂ ਹੋਇਆ: ਬਾਦਲ

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 29 ਜੁਲਾਈ ਨੂੰ ਕੈਪਟਨ ਕਰਮ ਸਿੰਘ ਸਟੇਡੀਅਮ ਸ਼ਹਿਣਾ ਵਿੱਚ ਸੰਗਤ ਦਰਸ਼ਨ 'ਚ ਸੰਬੋਧਨ ਕਰਦਿਆਂ ਹਲਕੇ ਦੇ ਲੋਕਾਂ ਨੂੰ ਕਿਹਾ ਕਿ ਤੁਸੀਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਗੀਤ ਗਾਉਣ ਅਤੇ ਚੁਟਕਲੇ ਸੁਣਾਉਣ ਵਾਲਿਆਂ ਨੂੰ ਜਿਤਾ ਕੇ ਵੱਡੀ ਗਲਤੀ ਕੀਤੀ ਹੈ। ਅਜਿਹੀ ਗਲਤੀ ਵਿਕਾਸ ਕਾਰਜਾਂ ਨੂੰ ਪਿੱਛੇ ਲੈ ਜਾਂਦੀ ਹੈ। ਬਾਦਲ ਨੇ ਕਿਹਾ ਕਿ ਉਨ੍ਹਾਂ ਆਪਣੀ ਸੱਜੀ ਬਾਂਹ ਸੁਖਦੇਵ ਸਿੰਘ ਢੀਂਡਸਾ ਨੂੰ ਇਸ ਹਲਕੇ ਤੋਂ ਚੋਣ ਲੜਾਇਆ ਅਤੇ ਵਿਧਾਨ ਸਭਾ ਚੋਣਾਂ ਵਿੱਚ ਪ੍ਰਮੁੱਖ ਸਕੱਤਰ ਨੂੰ ਲੜਾਇਆ ਪਰ ਤੁਸੀਂ ਦੋਵੇਂ ਹਰਾ ਦਿੱਤੇ। ਨਤੀਜਾ ਇਲਾਕੇ ਦਾ ਵਿਕਾਸ ਜ਼ੀਰੋ ਹੋ ਗਿਆ।

ਐਸ.ਵਾਈ.ਐਲ. ਨੂੰ ਟੱਕ ਲਾਉਣ ਵੇਲੇ ਕੈਪਟਨ ਇੰਦਰਾ ਗਾਂਧੀ ਕੋਲ ਕੀ ਕਰਨ ਗਿਆ ਸੀ: ਢੀਂਡਸਾ

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਕਿ ਉਸ ਨੇ ਐਸਵਾਈਐਲ ਬਣਾਉਣ ਦੇ ਮੁੱਦੇ ’ਤੇ ਇੰਦਰਾ ਗਾਂਧੀ ਦਾ ਸਮੱਰਥਨ ਕਰਕੇ ਪੰਜਾਬ ਦੇ ਇਤਿਹਾਸ ਵਿਚ ਕਾਲਾ ਅਧਿਆਏ ਕਿਉਂ ਲਿਖਿਆ ਸੀ।

ਪੰਜਾਬ ਵਿਧਾਨ ਸਭਾ ਦੀਆ ਚੋਣਾਂ ਲਈ ਬਾਦਲ ਦਲ ਅਪ੍ਰੈਲ ਵਿੱਚ ਜਾਰੀ ਕਰੇਗਾ ਪਹਿਲੀ ਸੂਚੀ

ਪੰਜਾਬ ਵਿਧਾਨ ਸਭਾ ਦੀਆਂ 2017 ਵਿੱਚ ਆ ਰਹੀਆਂ ਚੋਣਾਂ ਲਈ ਬਾਦਲ ਦਲ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਅਪ੍ਰੈਲ ਜਾਂ ਮਈ ਮਹੀਂਨੇ ਵਿੱਚ ਜਾਰੀ ਕਰ ਦੇਵੇਗਾ।

Next Page »