ਪੰਜਾਬ ਦੀ ਰਾਜਨੀਤੀ » ਰੋਜਾਨਾ ਖਬਰ-ਸਾਰ » ਸਿਆਸੀ ਖਬਰਾਂ

ਖ਼ਬਰਸਾਰ • ਬਾਦਲਾਂ ਨੇ ਢੀਂਡਸੇ ਕੱਢੇ • ਕੈਪਟਨ ਸਰਕਾਰ ਦੀ ਪੈਂਤੜੇਬਾਜ਼ੀ ਤੋਂ ਅਕਾਲੀ ਦਲ ਪ੍ਰੇਸ਼ਾਨ • ਨੌਜਵਾਨੀ ਦੀ ਵਿਦੇਸ਼ਾਂ ਵੱਲ ਦੌੜ

February 4, 2020 | By

ਅੱਜ ਦੀ ਖਬਰਸਾਰ | 4 ਫਰਵਰੀ 2020 (ਦਿਨ ਮੰਗਲਵਾਰ)
ਖਬਰਾਂ ਦੇਸ ਪੰਜਾਬ ਦੀਆਂ:


ਬਾਦਲਾਂ ਨੇ ਢੀਂਡਸੇ ਕੱਢੇ:

  • ਆਖਿਰ ਬਾਦਲਾਂ ਨੇ ਢੀਂਡਸਿਆਂ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚੋਂ ਕੱਢਣ ਦੀ ਰਹਿੰਦੀ ਕਾਰਵਾਈ ਵੀ ਕੀਤੀ ਪੂਰੀ।
  • ਸੰਗਰੂਰ ਰੈਲੀ ਦੇ ਫ਼ੈਸਲੇ ਉੱਪਰ ਹੀ ਕੋਰ ਕਮੇਟੀ ਨੇ ਲਾ ਦਿੱਤੀ ਜੁਬਾਨੀ ਮੋਹਰ।
  • ਨਹੀਂ ਕੀਤੀ ਕੋਈ ਵੱਖਰੀ ਰਸਮੀ ਕਾਰਵਾਈ।
  • ਨਾ ਕੋਈ ਨੋਟਿਸ ਜਾਰੀ ਕੀਤਾ ਜਾਵੇਗਾ ਅਤੇ ਨਾ ਹੀ ਮਾਮਲਾ ਅਨੁਸ਼ਾਸਨ ਕਮੇਟੀ ਨੂੰ ਦਿੱਤਾ ਜਾਵੇਗਾ।
  • ਖਬਰਖਾਨੇ ਨੂੰ ਇਹ ਜਾਣਕਾਰੀ ਸ਼੍ਰੋ.ਅ.ਦ. (ਬ) ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਦਿੱਤੀ ਹੈ।

ਸ. ਪਰਮਿੰਦਰ ਸਿੰਘ ਢੀਂਡਸਾ ਅਤੇ ਸ. ਸੁਖਦੇਵ ਸਿੰਘ ਢੀਂਡਸਾ।


ਅਮਰਿੰਦਰ ਸਿੰਘ ਸਰਕਾਰ ਦੀ ਬਦਲੀ ਪੈਂਤੜੇਬਾਜ਼ੀ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਫਿਕਰਾਂ ਵਿਚ:

  • ਕੈਪਟਨ ਸਰਕਾਰ ਦੀ ਬਦਲੀ ਪੈਂਤੜੇਬਾਜ਼ੀ ਤੋਂ ਅਕਾਲੀ ਦਲ ਬਾਦਲ ਪ੍ਰੇਸ਼ਾਨ
  • ਮਾਮਲਾ ਹਰਿਆਣਾ ਚ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਦੇ ਮੁੱਦੇ ਦਾ 
  • ਕੀ ਇਸ ਮਾਮਲੇ ਉੱਪਰ ਨਵੇਂ ਸਿਰਿਉਂ ਘੜੀ ਜਾਵੇਗੀ ਰਣਨੀਤੀ 
  • ਕਿਹਾ ਸ਼੍ਰੋ.ਅ.ਦ. (ਬ) ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ 
  • ਡਾ ਚੀਮਾ ਨੇ ਕਿਹਾ ਪਾਰਟੀ ਦਾ ਇੱਕ ਵਫ਼ਦ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਵੀ ਮਿਲੇਗਾ 
  • ਕਿਹਾ ਪੰਜਾਬ ਦੀ ਕਾਂਗਰਸ ਸਰਕਾਰ ਸ਼੍ਰੋ.ਗੁ.ਪ੍ਰ. ਕਮੇਟੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ 
  • ਕਿਹਾ ਪੰਜਾਬ ਪੁਨਰਗਠਨ ਐਕਟ 1966 ਦੇ ਮੁਤਾਬਕ ਸ਼੍ਰੋਮਣੀ ਕਮੇਟੀ ਪਾਰਲੀਮੈਂਟ ਦੇ ਐਕਟ ਅਧੀਨ ਕੰਮ ਕਰ ਰਹੀ ਹੈ 
  • ਡਾਕਟਰ ਚੀਮਾ ਨੇ ਕਿਹਾ ਇਹ ਇਕ ਅੰਤਰਰਾਜੀ ਮਾਮਲਾ ਹੈ 
  • ਇਸ ਲਈ ਹਰਿਆਣਾ ਸਰਕਾਰ ਨੂੰ ਸੰਸਦ ਦੇ ਇਸ ਕਾਨੂੰਨ ਵਿੱਚ ਛੇੜਛਾੜ ਕਰਨ ਦਾ ਕੋਈ ਅਧਿਕਾਰ ਨਹੀਂ ਹੈ 
  • ਖ਼ਬਰਖਾਨੇ  ਮੁਤਾਬਕ ਅਕਾਲੀ ਦਲ ਬਾਦਲ ਅਤੇ ਐੱਸਜੀਪੀਸੀ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਨੂੰ ਟਾਲਣ ਲਈ ਪੂਰਾ ਜ਼ੋਰ ਲੱਗਿਆ ਹੋਇਆ ਹੈ 

ਡਾ. ਦਲਜੀਤ ਸਿੰਘ ਚੀਮਾ (ਫਾਈਲ ਫੋਟੋ)


ਨੌਜਵਾਨੀ ਦੀ ਵਿਦੇਸ਼ਾਂ ਵੱਲ ਦੌੜ ਚ ਕੌਣ ਮੋਹਰੀ ਹੈ?:

  • ਵਿਦੇਸ਼ਾਂ ਨੂੰ ਜਾਣ ਦੇ ਚਾਹਵਾਨਾਂ ਵਿੱਚ 70 ਫ਼ੀਸਦੀ ਨੌਜਵਾਨ ਪੰਜਾਬ ਦੀ ਕਿਸਾਨੀ ਪਿਛੋਕੜ ਵਾਲੇ
  • ਇਹ ਗੱਲ ਹਾਲ ਹੀ ਵਿੱਚ ਹੋਏ ਇੱਕ ਅਧਿਐਨ ਨੂੰ ਤੋਂ ਆਈ ਸਾਹਮਣੇ 
  • ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਤਰੀ ਕੇਂਦਰ ਦੇ ਪ੍ਰੋਫੈਸਰ ਕਮਲਜੀਤ ਸਿੰਘ ਅਤੇ ਡਾਕਟਰ ਰਕਸ਼ਿੰਦਰ ਕੌਰ ਵੱਲੋਂ ਕੀਤਾ ਗਿਆ ਅਧਿਐਨ 
  • ਵਿਦੇਸ਼ ਜਾਣ ਦੇ ਚਾਹਵਾਨਾਂ ਵਿੱੱਚੋਂ 79 ਫੀਸਦੀ ਪੇਂਡੂ ਪਿਛੋਕੜ ਵਾਲੇ ਹਨ 
  • ਅਧਿਐਨ ਮੁਤਾਬਕ ਵਿਦੇਸ਼ ਜਾਣ ਲਈ ਸਭ ਤੋਂ ਜ਼ਿਆਦਾ “ਸਿੱਖਿਆ ਹਾਸਲ ਕਰਨ ਦਾ ਰਾਹ” ਹੀ ਅਪਣਾਇਆ ਜਾ ਰਿਹਾ ਹੈ 
  • ਅਧਿਐਨ ਮੁਤਾਬਕ ਇਨ੍ਹਾਂ ਵਿੱਚੋਂ ਜ਼ਿਆਦਾਤਰ ਛੋਟੇ ਜਾਂ ਸੀਮਤ ਕਿਸਾਨ ਪਰਿਵਾਰਾਂ ਦੇ ਨੌਜਵਾਨ ਹਨ 
  • 56 ਫੀਸਦੀ ਅਜਿਹੇ ਪਰਿਵਾਰ ਹਨ ਜਿਨ੍ਹਾਂ ਕੋਲ ਪੰਜ ਏਕੜ ਤੋਂ ਵੀ ਘੱਟ ਜ਼ਮੀਨ ਹੈ 
  • ਸਰਕਾਰੀ ਮੁਲਾਜ਼ਮਾਂ ਦੇ 16.5 ਫ਼ੀਸਦੀ ਬੱਚੇ ਵਿਦੇਸ਼ ਜਾਣ ਤਰਜੀਹ ਦੇ ਰਹੇ ਹਨ 
  • ਅਧਿਐਨ ਮੁਤਾਬਕ ਵਿਦੇਸ਼ ਜਾਣ ਦੇ ਚਾਹਵਾਨਾਂ ਵਿੱਚ ਕੁੜੀਆਂ ਦੀ ਗਿਣਤੀ ਮੁੰਡਿਆਂ ਦੇ ਮੁਕਾਬਲੇ ਲਗਾਤਾਰ ਵਧ ਰਹੀ ਹੈ
  • ਅਧਿਐਨ ਮੁਤਾਬਕ 17 ਫ਼ੀਸਦੀ ਨੌਜਵਾਨ ਜ਼ਮੀਨ ਜਾਇਦਾਦ ਵੇਚ ਕੇ ਜਾ ਰਹੇ ਹਨ 
  • ਜਦ ਕਿ 37 ਫ਼ੀਸਦੀ ਨੌਜਵਾਨ ਕਰਜ਼ਾ ਚੁੱਕ ਕੇ ਵਿਦੇਸ਼ ਜਾਣ ਦੇ ਚਾਹਵਾਨ ਹਨ 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,