ਵਿਦੇਸ਼ » ਸਿੱਖ ਖਬਰਾਂ

ਪੀ.ਟੀ.ਸੀ. ਵਿਰੁੱਧ ਸਖਤ ਮਤੇ • ਲੰਡਨ ’ਚ ਰੋਹ ਵਿਖਾਵਾ • ਵੱਖਰੀ ਪ੍ਰਬੰਧਕ ਕਮੇਟੀ • ਗਿਆਨ ਗੋਦੜੀ ਮਾਮਲਾ (ਸਿੱਖ ਖਬਰਸਾਰ)

January 30, 2020 | By

ਅੱਜ ਦੀ ਖਬਰਸਾਰ | 30 ਜਨਵਰੀ 2020 (ਦਿਨ ਵੀਰਵਾਰ)
ਖਬਰਾਂ ਸਿੱਖ ਜਗਤ ਦੀਆਂ:


ਪੀ.ਟੀ.ਸੀ. ਵਿਰੁੱਧ ਸਖਤ ਮਤੇ ਪ੍ਰਵਾਣ ਕੀਤੇ:

 • ਪੀ.ਟੀ.ਸੀ. ਮਾਮਲੇ ਵਿਚ ਸਿੱਖ ਜਗਤ ਵਿਚ ਰੋਹ ਦੀ ਲਹਿਰ।
 • ਅਮਰੀਕਾ ਦੇ ਇਕ ਹੋਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਪੀ.ਟੀ.ਸੀ. ਵਿਰੁੱਧ ਮਤੇ ਪ੍ਰਵਾਣ ਕੀਤੇ।
 • ਸ੍ਰੀ ਗੁਰੂ ਸਿੰਘ ਸਭਾ, ਗਲੈਨ ਰੌਕ (ਨਿਊ ਜਰਸੀ) ਨੇ ਚਾਰ ਮਤੇ ਪ੍ਰਵਾਣ ਕੀਤੇ।
 • ਕਿਹਾ ਗੁਰਬਾਣੀ ਨੂੰ ਆਪਣੀ ਬੌਧਿਕ ਜਗੀਰ ਦੱਸਣ ਦੇ ਮਾਮਲੇ ਚ ਪੀ.ਟੀ.ਸੀ. ਬੇਅਦਬੀ ਦਾ ਦੋਸ਼ੀ।
 • ਕਿਹਾ ਪੀ.ਟੀ.ਸੀ. ਉੱਤੇ ਬਾਅਦ ਵਿਚ ਪੰਜ ਵਿਕਾਰਾਂ ਨੂੰ ਭੜਕਾਉਣ ਵਾਲਾ ਨਾਚ-ਗਾਣਾ ਚੱਲਦਾ ਹੈ।
 • ਇਸ ਲਈ ਸ਼੍ਰੋ.ਗੁ.ਪ੍ਰ.ਕ. ਅਜਿਹੇ ਮੰਚ ਤੋਂ ਗੁਰਬਾਣੀ ਪ੍ਰਸਾਰਣ ਬੰਦ ਕਰੇ।
 • ਇਕ ਹੋਰ ਮਤੇ ਵਿਚ ਸ਼੍ਰੋ.ਗੁ.ਪ੍ਰ.ਕ. ਨੂੰ ਗੁਰਬਾਣੀ ਪ੍ਰਸਾਰਣ ਦੀ ਸਰਬ-ਸਾਂਝਾ ਪ੍ਰਬੰਧ ਬਣਾਉਣ ਲਈ ਕਿਹਾ।

ਬੁੱਤ ਮਾਮਲਾ:

 • ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਾਹ ‘ਤੇ ਲੱਗੇ ਨਚਾਰਾਂ ਦੇ ਬੁੱਤਾਂ ਦਾ ਮਾਮਲਾ।
 • ਬੁੱਤਾਂ ਦਾ ਥੜਾ ਭੰਨਣ ਦੇ ਮਾਮਲੇ ‘ਚ ਗ੍ਰਿਫਤਾਰ ਨੌਜਵਾਨਾਂ ਤੋਂ ਧਾਰਾ 307 ਹਟਾਈ।
 • ਇਹ ਧਾਰਾ ਮੁੱਖ ਮੰਤਰੀ ਵੱਲੋਂ ਦਿੱਤੀਆਂ ਹਿਦਾਇਤਾਂ ‘ਤੇ ਹਟਾਈ ਗਈ।
 • ਪਹਿਲਾਂ ਨੌਜਵਾਨਾਂ ਤੇ ਧਾਰਾ 307 ਤਹਿਤ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਸੀ।
 • ਮੁੱਖ ਮੰਤਰੀ ਨੇ ਬੁੱਤ ਸ੍ਰੀ ਦਰਬਾਰ ਸਾਹਿਬ ਦੇ ਰਾਹ ਤੋਂ ਹਟਾਉਣ ਲਈ ਪ੍ਰਸ਼ਾਸਨ ਨੂੰ ਕਹਿ ਦਿੱਤਾ ਹੈ।
 • ਬਿਜਲ ਸੱਥ ‘ਤੇ ਕਈ ਸਿੱਖਾਂ ਨੇ “ਮੋਰਚਾ ਫਤਿਹ” ਹੋਣ ਦਾ ਐਲਾਨ ਕੀਤਾ।


ਦਿੱਲੀ ਦਰਬਾਰ ਨੇ ਭਾਈ ਗਜਿੰਦਰ ਸਿੰਘ ਦੀ ਫੇਸਬੁੱਕ ‘ਤੇ ਰੋਕ ਲਈ:

 • ਭਾਈ ਗਜਿੰਦਰ ਸਿੰਘ ਦਲ ਖਾਲਸਾ ਦੇ ਜਲਾਵਤਨ ਆਗੂ ਹਨ।
 • ਬੀਤੇ ਕੁਝ ਦਿਨਾਂ ਤੋਂ ਉਹਨਾਂ ਦਾ ਖਾਤਾ ਭਾਰਤੀ ਉਪ-ਮਹਾਂਦੀਪ ਵਿਚ ਨਹੀਂ ਖੁੱਲ੍ਹ ਰਿਹਾ।
 • ਵਿਦੇਸ਼ਾਂ ਵਿਚ ਭਾਈ ਗਜਿੰਦਰ ਸਿੰਘ ਫੇਸਬੁੱਕ ਅਜੇ ਵੀ ਵੇਖਿਆ ਜਾ ਸਕਦਾ ਹੈ।
 • ਰੋਕ ਲਵਾਉਣ ਪਿੱਛੇ ਦਿੱਲੀ ਦਰਬਾਰ ਦਾ ਹੱਥ ਹੋਣ ਦਾ ਸ਼ੱਕ ਹੈ।
 • ਭਾਈ ਗਜਿੰਦਰ ਸਿੰਘ ਦੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚ ਤੋਂ ਰੋਕਣਾ ਰੋਕ ਦਾ ਮਕਸਦ ਹੋ ਸਕਦਾ ਹੈ।
 • ਦਲ ਖਾਲਸਾ ਦੇ ਸ੍ਰੀ ਅੰਮ੍ਰਿਤਸਰ ਸਥਿਤ ਮੁੱਖ ਦਫਤਰ ਨੇ ਰੋਕ ਦੇ ਤੱਥ ਦੀ ਪੁਸ਼ਟੀ ਕੀਤੀ ਹੈ।

ਗਜਿੰਦਰ ਸਿੰਘ, ਦਲ ਖਾਲਸਾ


ਲੰਡਨ ਵਿਚ ਦਿੱਲੀ ਦਰਬਾਰ ਵਿਰੁੱਧ ਮੁਜਾਹਿਰਾ:

 • 26 ਜਨਵਰੀ ਵਾਲੇ ਦਿਨ ਲੰਡਨ ਵਿਚ ਦਿੱਲੀ ਦਰਬਾਰ ਵਿਰੁੱਧ ਮੁਜਾਹਿਰਾ ਹੋਇਆ।
 • ਮੁਜਾਹਿਰੇ ਵਿਚ ਸਿੱਖ ਅਤੇ ਕਸ਼ਮੀਰੀ ਇਕੱਠੇ ਹੋਏ।
 • ਇਹ ਮੁਜਾਹਿਰਾ ਦਿੱਲੀ ਦਰਬਾਰ ਦੇ ਲੰਡਨ ਵਿਚਲੇ ਦੂਤਘਰ ਦੇ ਸਾਹਮਣੇ ਹੋਇਆ।
 • ਕਸ਼ਮੀਰੀਆਂ, ਸਿੱਖਾਂ, ਸੰਘਰਸ਼ਸ਼ੀਲ ਕੌਮਾਂ, ਬਹੁਜਨਾਂ ਅਤੇ ਧਾਰਮਿਕ ਘੱਟਗਿਣਤੀਆਂ ‘ਤੇ ਜੁਲਮਾਂ ਦਾ ਵਿਰੋਧ ਕੀਤਾ।

ਮਾਮਲਾ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ:

 • ਅਮਰਿੰਦਰ ਸਿੰਘ ਦੀ ਸਰਕਾਰ ਨੇ ਪੈਂਤੜਾ ਬਦਲਿਆ। 
 • ਬਾਦਲਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮੁਸ਼ਕਿਲਾਂ ਵਧਣ ਦੇ ਆਸਾਰ  
 • ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੱਖ ਪੂਰਨ ਦਾ ਫੈਸਲਾ ਕੀਤਾ। 
 • ਗ੍ਰਹਿ ਵਿਭਾਗ ਵੱਲੋਂ ਐਡਵੋਕੇਟ ਜਨਰਲ ਰਾਹੀਂ ਸੁਪਰੀਮ ਕੋਰਟ ਵਿੱਚ ਹਲਫਨਾਮਾ ਦਾਇਰ ਕੀਤਾ ਜਾ ਰਿਹਾ ਹੈ। 

ਕੈਪਟਨ ਅਮਰਿੰਦਰ ਸਿੰਘ


ਮਾਮਲਾ ਗੁਰਦੁਆਰਾ ਗਿਆਨ ਗੋਦੜੀ ਦਾ:

 • ਹਰਿਦੁਆਰ ਤੋਂ ਆਏ ਵਫਦ ਨੇ ਗਿਆਨੀ  ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। 
 • ਮੁਲਾਕਾਤ ਦੌਰਾਨ ਗੁਰਦੁਆਰਾ ਸਾਹਿਬ ਦੇ ਮੂਲ ਅਸਥਾਨ ਦੇ ਬਾਰੇ ਗੱਲਬਾਤ ਹੋਈ। 
 • ਵਫਦ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਮਾਮਲੇ ਨੂੰ ਛੇਤੀ ਹੱਲ ਕਰਨ ਲਈ ਕਿਹਾ। 
 • ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਬਾਰੇ ਛੇਤੀ ਹੀ ਇਕ ਕਮੇਟੀ ਬਣਾਈ ਜਾਵੇਗੀ

ਗਿਆਨੀ ਹਰਪ੍ਰੀਤ ਸਿੰਘ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,