ਬਰਗਾੜੀ ਕਾਂਡ ਨੂੰ ਸੁਖਬੀਰ ਬਾਦਲ ਨੇ ਹੰਕਾਰ ਵਿੱਚ ਦਬਾਇਆ ਸੀ – ਢੀਂਡਸਾ • ਸ਼੍ਰੋ.ਅ.ਦ. (ਟਕਸਾਲੀ) ਨੂੰ ਛੱਡਣ ਦਾ ਕੋਈ ਇਰਾਦਾ ਨਹੀ – ਬੋਨੀ ਅਜਨਾਲਾ
February 10, 2020 | By ਸਿੱਖ ਸਿਆਸਤ ਬਿਊਰੋ
ਅੱਜ ਦਾ ਖਬਰਸਾਰ | 10 ਫਰਵਰੀ 2020 (ਦਿਨ ਸੋਮਵਾਰ)
ਖਬਰਾਂ ਦੇਸ ਪੰਜਾਬ ਦੀਆਂ:
ਬਰਗਾੜੀ ਕਾਂਡ ਨੂੰ ਸੁਖਬੀਰ ਬਾਦਲ ਨੇ ਹੰਕਾਰ ਵਿੱਚ ਦਬਾਇਆ ਸੀ
- ਬਰਗਾੜੀ ਕਾਂਡ ਨੂੰ ਸੁਖਬੀਰ ਬਾਦਲ ਨੇ ਹੰਕਾਰ ਵਿੱਚ ਦਬਾਇਆ ਸੀ
- ਇਹ ਗੱਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਕਿਨਾਰਾ ਕਰ ਚੁੱਕੇ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਕਹੀ ਹੈ।
- ਕਿਹਾ ਉਸ ਸਮੇਂ ਸੁਖਬੀਰ ਨੇ ਸੀਨੀਅਰ ਆਗੂਆਂ ਦੀਆਂ ਸਲਾਹਾਂ ਨੂੰ ਵੀ ਦਰਕਿਨਾਰ ਕਰ ਦਿੱਤਾ ਸੀ
- ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਇਵੇਂ ਹੀ ਡੇਰਾ ਸਿਰਸਾ ਮੁਖੀ ਦੀ ਮੁਆਫ਼ੀ ਦੇ ਮਾਮਲੇ ਨੂੰ ਸਿਧਾਂਤਾਂ ਅਨੁਸਾਰ ਹੱਲ ਕਰਨ ਦੀ ਬਜਾਏ ਤਾਕਤ ਦੇ ਜ਼ੋਰ ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ
- ਕਿਹਾ ਕਿ ਅਸਲ ਵਿੱਚ ਸੁਖਬੀਰ ਨੇ ਬਗੈਰ ਕੋਈ ਸੰਘਰਸ਼ ਕੀਤੇ ਸਿਰਫ ਅਹੁਦਿਆਂ ਦਾ ਅਨੰਦ ਮਾਣਿਆ ਹੈ
- ਇਸੇ ਲਈ ਹੀ ਸੁਖਬੀਰ ਸਿੰਘ ਬਾਦਲ ਹਰ ਮਸਲੇ ਨੂੰ ਹੰਕਾਰ ਦੇ ਲਹਿਜੇ ਵਿੱਚ ਦਬਾਉਣ ਦੀ ਕੋਸ਼ਿਸ਼ ਕਰਦਾ ਹੈ
- ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਕਬਜ਼ੇ ਤੋਂ ਜ਼ਰੂਰ ਮੁਕਤ ਕਰਵਾਇਆ ਜਾਵੇਗਾ
- ਇਸ ਲਈ ਨਿਰੋਲ ਧਾਰਮਿਕ ਅਤੇ ਚੰਗੇ ਅਕਸ ਵਾਲੇ ਲੋਕਾਂ ਨੂੰ ਅੱਗੇ ਲਿਆਂਦਾ ਜਾਵੇਗਾ
ਸੁਖਦੇਵ ਸਿੰਘ ਢੀਂਡਸਾ
ਸ਼੍ਰੋ.ਅ.ਦ. (ਟਕਸਾਲੀ) ਨੂੰ ਛੱਡਣ ਦਾ ਕੋਈ ਇਰਾਦਾ ਨਹੀ:
- ਮੇਰਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ (ਬ੍ਰਹਮਪੁਰਾ ਧੜਾ) ਨੂੰ ਛੱਡਣ ਦਾ ਕੋਈ ਇਰਾਦਾ ਨਹੀਂ: ਬੋਨੀ ਅਜਨਾਲਾ
- ਸ਼੍ਰੋਮਣੀ ਅਕਾਲੀ ਦਲ ਦੇ ਬ੍ਰਹਮਪੁਰਾ ਧੜੇ ਨੂੰ ਛੱਡ ਕੇ ਬਾਦਲਾਂ ਨਾਲ ਸਮਝੌਤਾ ਹੋਣ ਦੀਆਂ ਖਬਰਾਂ ਬਾਰੇ ਦਿੱਤਾ ਪ੍ਰਤੀਕਰਮ।
ਅਮਰਪਾਲ ਸਿੰਘ ਬੋਨੀ
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: Amarpal Singh Ajnala, Shiromani Akali Dal, Shiromani Akali Dal (Taksali), sukhbir singh badal, Sukhdev Singh Dhindsa