April 7, 2015 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ(6 ਅਪ੍ਰੈਲ, 2015): ਸਿੱਖ ਨੌਜਵਾਨੀ ਨੂੰ ਪੰਜਾਬ ਪੁਲਿਸ ਰਾਹੀਂ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕਰਵਾਉਣ ਵਾਲੇ ਪੰਜਾਬ ਦੇ ਸਬਾਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਚੰਡੀਗੜ੍ਹ ਸੈਕਟਰੀਏਟ ਵਿੱਚ ਪਾਰ ਬੁਲਾਉਣ ਵਾਲੇ ਅਤੇ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਪੁਲਿਸ ਫੋਰਸ ਦੀ ਸਖ਼ਤ ਸੁਰੱਖਿਆ ਹੇਠ ਐਫ. ਆਈ. ਆਰ. ਨੰ. 229/05 ਅਲੀਪੁਰ ਥਾਣਾ ਧਾਰਾ 120 ਬੀ, 121 ਤੇ 307 ਅਧੀਨ ਸਮੇਂ ਨਾਲ ਅੱਜ ਫਿਰ ਬੇੜੀਆਂ ‘ਚ ਜਕੜ ਕੇ ਜੱਜ ਰੀਤਿਸ਼ ਸਿੰਘ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ।

ਪੇਸ਼ੀ ਦੌਰਾਨ ਭਾਈ ਜਗਤਾਰ ਸਿੰਘ ਹਵਾਰਾ (ਫਾਈਲ ਫੋਟੋ)
ਭਾਈ ਹਵਾਰਾ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਮਨਿੰਦਰ ਸਿੰਘ ਵੱਲੋਂ ਕੀਤੀ ਗਈ ਬਹਿਸ ਉਪਰੰਤ ਜੱਜ ਸਾਹਿਬ ਨੇ ਆਦੇਸ਼ ਦਿੱਤਾ ਕਿ ਦਿੱਲੀ ‘ਚ ਪੇਸ਼ੀ ਸਮੇਂ ਭਾਈ ਹਵਾਰਾ ਨੂੰ ਬੇੜੀਆਂ ਨਹੀਂ ਪਾਈਆਂ ਜਾਣਗੀਆਂ, ਬਲਕਿ ਸਿਰਫ ਹਥਕੜੀ ਲਗਾ ਕੇ ਪੇਸ਼ ਕੀਤਾ ਜਾਵੇਗਾ ਪ੍ਰੰਤੂ ਦਿੱਲੀ ਤੋਂ ਬਾਹਰ ਕਿਸੇ ਵੀ ਪੇਸ਼ੀ ਲਈ ਭਾਈ ਹਵਾਰਾ ਨੂੰ ਬੇੜੀਆਂ ਲੱਗੀਆਂ ਰਹਿਣਗੀਆਂ। ਕੇਸ ਦੀ ਸੁਣਵਾਈ 7 ਅਪ੍ਰੈਲ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ ਭਾਈ ਹਵਾਰਾ ਨੂੰ ਪਿੱਛਲੇ ਕੁਝ ਸਮੇਂ ਤੋਂ ਬੇੜੀਆਂ ਵਿੱਚ ਜਕੜ ਕੇ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਸੀ, ਜੋ ਕਿ ਇੱਕ ਕੈਦੀ/ਵਿਚਾਰਧੀਨ ਬੰਦੀ ਦੇ ਮੁੱਢਲੇ ਮਨੁੱਖੀ ਅਧਿਕਾਰਾਂ ਦੀ ਸਰਾਸਰ ਉਲੰਘਣਾ ਹੈ।
Related Topics: Bhai Jagtar Singh Hawara, Sikh Political Prisoners, Sikhs in Jails