ਸਿਆਸੀ ਖਬਰਾਂ

ਪੰਜ ਸੂਬਿਆਂ ਦੇ ਚੋਣ ਨਤੀਜੇ: 3 ‘ਚ ਕਾਂਗਰਸ ਮੋਹਰੀ 2 ‘ਚ ਖੇਤਰੀ ਪਾਰਟੀਆਂ ਦੀ ਝੰਡੀ

December 11, 2018 | By

ਚੰਡੀਗੜ੍ਹ: ਅੱਜ ਭਾਰਤੀ ਉਪ-ਮਹਾਦੀਪ ਦੇ ਪੰਜ ਸੂਬਿਆਂ ਰਾਜਸਥਾਨ, ਮੱਧ-ਪ੍ਰਦੇਸ਼, ਛੱਤੀਸਗੜ੍ਹ, ਮਿਜ਼ੋਰਮ ਅਤੇ ਤੇਲੰਗਾਨਾ ਵਿੱਚ ਹੋਈਆਂ ਚੋਣਾਂ ਦੇ ਨਤੀਜੇ ਲਗਭਗ ਸਾਹਮਣੇ ਆ ਚੁੱਕੇ ਹਨ।

ਤੇਲੰਗਾਨਾ ਅਲੱਗ ਸੂਬੇ ਦੇ ਅਧਾਰ ‘ਤੇ ਬਣੀ ਤੇਲੰਗਾਨਾ ਦੀ ਮੁੱਖ ਖੇਤਰੀ ਜਥੇਬੰਦੀ ਤੇਲੰਗਾਨਾ ਰਾਸ਼ਟਰ ਸਮਿਤੀ ਨੇ ਸੂਬੇ ਦੇ 119 ਹਲਕਿਆਂ ਵਿਚੋਂ 87 ਉੱਤੇ ਜਿੱਤ ਹਾਸਲ ਕੀਤੀ ਹੈ। ਕਾਂਗਰਸ ਨੂੰ 19, ਟੀਡੀਪੀ ਨੂੰ 2 ਅਤੇ ਬੀਜੇਪੀ ਨੂੰ 1 ਹਲਕੇ ਵਿੱਚੋਂ ਜਿੱਤ ਹਾਸਲ ਹੋਈ ਹੈ।

ਮਿਜ਼ੋਰਮ ਵਿੱਚਲੇ ਚਾਲ੍ਹੀ ਹਲਕਿਆਂ ਵਿੱਚੋਂ ਮੀਜ਼ੋ ਨੈਸ਼ਨਲ ਫਰੰਟ ਨੇ 26 ਹਲਕਿਆਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਕਾਂਗਰਸ- 5 ਭਾਜਪਾ -1 ਅਤੇ ਹੋਰ ਜਥੇਬੰਦੀਆਂ 8 ਸੀਟਾਂ ਉੱਤੇ ਜੇਤੂ ਰਹੀਆਂ।

ਛੱਤੀਸਗੜ੍ਹ ਵਿੱਚ ਕਾਂਗਰਸ ਨੇ 66, ਭਾਜਪਾ ਨੇ 17, ਬਸਪਾ ਨੇ 3, ਜੇਸੀਸੀ 4 ਨੇ  ਹਲਕਿਆਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ।

ਕਾਂਗਰਸ ਦੇ ਵੱਡੇ ਸੂਬਿਆਂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਵੀ ਕਾਂਗਰਸ ਨੇ ਸਭ ਤੋਂ ਵੱਧ ਹਲਕਿਆਂ ਵਿੱਚ ਚੋਣਾਂ ਜਿੱਤੀਆਂ ਹਨ।
ਮੱਧ ਪ੍ਰਦੇਸ਼ ਵਿੱਚਲੇ 230 ਹਲਕਿਆਂ ਵਿੱਚੋਂ ਕਾਂਗਰਸ ਨੇ-114, ਭਾਜਪਾ ਨੇ- 108, ਬਸਪਾ ਨੇ 2 ਹਲਕਿਆਂ ਵਿੱਚ ਜਿੱਤ ਹਾਸਲ ਕੀਤੀ ਹੈ।

ਰਾਜਸਥਾਨ ਵਿਚਲੇ 200 ਹਲਕਿਆਂ ਵਿੱਚੋਂ ਕਾਂਗਰਸ ਨੇ-99 ਭਾਜਪਾ ਨੇ- 74 ਅਤੇ ਬਸਪਾ ਨੇ 6,ਹੋਰ ਜਥੇਬੰਦੀਆਂ  ਨੇ 20 ਹਲਕਿਆਂ ਵਿੱਚ ਜਿੱਤ ਹਾਸਲ ਕੀਤੀ ਹੈ।

ਖਬਰ ਲਿਖਣ ਵੇਲੇ ਹੋਰ ਵੇਰਵਿਆਂ ਦੀ ਉਡੀਕ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,