ਆਮ ਖਬਰਾਂ » ਸਿਆਸੀ ਖਬਰਾਂ

ਸਰਕਾਰ ਦੀਆਂ ਕਿਸਾਨੀ ਮਾਰੂ ਨੀਤੀਆਂ ਖਿਲਾਫ ਤਿੰਂਨ ਦਿਨਾਂ  ਦਿਨ-ਰਾਤ ਦਾ ਧਰਨਾ ਸ਼ੁਰੂ

November 5, 2015 | By

ਮੋਗਾ (4 ਨਵੰਬਰ , 2015): ਪੰਜਾਬ ਸਰਕਾਰ ਦੇ ਕਿਸਾਨੀ ਪ੍ਰਤੀ ਬੇਰੁਖ ਵਤੀਰੇ ਖਿਲਾਫ ਅੱਜ ਪੰਜਾਬ ਦੀਆਂ ਅੱਠ ਕਿਸਾਨ ਅਤੇ ਚਾਰ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਕਿਸਾਨੀ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਮਾਲਵਾ ਜ਼ੋਨ ਦਾ ਤਿੰਨ ਰੋਜ਼ਾ ਦਿਨ ਰਾਤ ਦਾ ਧਰਨਾ ਅੱਜ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਰੋਹ ਭਰਪੂਰ ਧਰਨਾ ਅੱਜ ਸ਼ੁਰੂ ਕੀਤਾ ਗਿਆ ।ਇਸ ਰੋਸ ਧਰਨੇ ਵਿਚ ਮਾਲਵਾ ਜ਼ੋਨ ਦੇ ਵੱਖ ਵੱਖ ਜ਼ਿਲਿ੍ਹਆਂ ਤੋਂ ਔਰਤਾਂ ਸਮੇਤ ਵੱਡੀ ਗਿਣਤੀ ਵਿਚ ਕਿਸਾਨਾਂ, ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ ।

ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੁਖਦੇਵ ਸਿੰਘ ਕੋਕਰੀ, ਬੀ.ਕੇ.ਯੂ. ਦੇ ਹਰਨੇਕ ਸਿੰਘ ਸੰਧੂ, ਸੁਰਜੀਤ ਸਿੰਘ ਫੂਲ ਕ੍ਰਾਂਤੀਕਾਰੀ ਆਗੂ ਨੇ ਦੱਸਿਆ ਕਿ ਜਿਥੇ ਅੱਜ ਮਾਲਵਾ ਜ਼ੋਨ ਦਾ ਧਰਨਾ ਕਿਸਾਨੀ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਮੋਗਾ ਵਿਖੇ ਸ਼ੁਰੂ ਕੀਤਾ ਗਿਆ ਹੈ ਉਥੇ ਅੱਜ ਮਾਝਾ ਅਤੇ ਦੁਆਬਾ ਜ਼ੋਨ ਦਾ ਧਰਨਾ ਅੰਮਿ੍ਤਸਰ ਵਿਖੇ ਸ਼ੁਰੂ ਹੋ ਚੁੱਕਾ ਹੈ ।

ਸਰਕਾਰ ਦੀਆਂ ਕਿਸਾਨੀ ਮਾਰੂ ਨੀਤੀਆਂ ਖਿਲਾਫ ਤਿੰਨ ਦਿਨਾਂ  ਦਿਨ-ਰਾਤ ਦਾ ਧਰਨਾ ਸ਼ੁਰੂ

ਸਰਕਾਰ ਦੀਆਂ ਕਿਸਾਨੀ ਮਾਰੂ ਨੀਤੀਆਂ ਖਿਲਾਫ ਤਿੰਨ ਦਿਨਾਂ  ਦਿਨ-ਰਾਤ ਦਾ ਧਰਨਾ ਸ਼ੁਰੂ

ਉਨ੍ਹਾਂ ਕਿਹਾ ਕਿ ਖੇਤੀ ਕਿੱਤੇ ਨੂੰ ਘਾਟੇਵੰਦ ਬਨਾਉਣ ਲਈ ਅਕਾਲੀ ਭਾਜਪਾ ਸਰਕਾਰ ਦੀਆਂ ਕਿਸਾਨ ਖੇਤ ਮਜ਼ਦੂਰ ਮਾਰੂ ਨੀਤੀਆਂ ਜ਼ਿੰਮੇਵਾਰ ਹਨ ।ਆਗੂਆਂ ਨੇ ਕਿਸਾਨਾਂ ਦੀ 1121 ਬਾਸਮਤੀ ਦੀ ਲੁੱਟ ਸਬੰਧੀ ਜ਼ੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ 1121 ਬਾਸਮਤੀ ਦਾ ਭਾਅ 5 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤਹਿ ਕਰੇ ।

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਕਲੀ ਕੀੜੇਮਾਰ ਦਵਾਈਆਂ ਵੇਚ ਕੇ ਖੇਤੀਬਾੜੀ ਮੰਤਰੀ ਨੂੰ ਕਲੀਨ ਚਿੱਟ ਦੇਣਾ ਇਹ ਸਰਕਾਰ ਦਾ ਕਿਸਾਨ ਵਿਰੋਧੀ ਵਤੀਰਾ ਹੈ ।ਨਰਮੇ ਫਸਲ ਦੀ ਹੋਈ ਤਬਾਹੀ ਦੀ ਜ਼ਿੰਮੇਵਾਰ ਸਰਕਾਰ ਵੱਲੋਂ ਮੁਆਵਜ਼ਾ ਦੇਣ ਵੇਲੇ ਇਸ ਨੂੰ ਕੁਦਰਤੀ ਤਬਾਹੀ ਦੱਸ ਕੇ ਲਾਗਤ 40 ਹਜ਼ਾਰ ਏਕੜ ਦੇਣ ਦੀ ਬਜਾਏ 8 ਹਜ਼ਾਰ ਪ੍ਰਤੀ ਏਕੜ ਦਿੱਤੇ ਜਾ ਰਹੇ ਹਨ ਅਤੇ ਉਹ ਵੀ ਬਹੁਤੇ ਕਿਸਾਨਾਂ ਨੂੰ ਨਹੀਂ ਮਿਲ ਰਹੇ ।ਉਨ੍ਹਾਂ ਮੰਗ ਕੀਤੀ ਕਿ ਖੇਤ ਮਜ਼ਦੂਰਾਂ ਦੇ ਰੁਜ਼ਗਾਰ ਉਜਾੜੇ ਲਈ ਬਣਦਾ 20 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਦਿੱਤਾ ਜਾਵੇ ।

ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਜ਼ਮੀਨਾਂ ਦੇ ਮਾਲਕੀ ਹੱਕ ਤੁਰੰਤ ਦੇਣ, ਕਰਜੇ ਮੋੜਨ ਤੋਂ ਅਸਮਰਥ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਸਰਕਾਰੀ ਅਤੇ ਸੂਦਖੋਰੀ ਸਾਰੇ ਕਰਜਿਆਂ ‘ਤੇ ਲਕੀਰ ਮਾਰੀ ਜਾਵੇ ।ਕਿਸਾਨ ਅੰਦੋਲਨ ਦੌਰਾਨ ਗੰਭੀਰ ਜ਼ਖਮੀ ਹੋਏ ਕਿਸਾਨਾਂ ਨੂੰ 50-50 ਹਜ਼ਾਰ ਰੁਪਏ ਅਤੇ ਹੋਰ ਜ਼ਖਮੀਆਂ ਨੂੰ ਵੀ ਏਨੇ ਹੀ ਮੁਆਵਜ਼ੇ ਸਮੇਤ ਇਲਾਜ ਸਾਰਾ ਖਰਚਾ ਦਿੱਤਾ ਜਾਵੇ ।ਇਸ ਮੌਕੇ ਰੁਲਦੂ ਸਿੰਘ ਮਾਨਸਾ, ਜੋਰਾ ਸਿੰਘ ਨਸਰਾਲੀ, ਨਿਰਭੈ ਸਿੰਘ ਢੁੱਡੀਕੇ, ਹਰਿੰਦਰ ਕੌਰ ਬਿੰਦੂ, ਛਿੰਦਰ ਸਿੰਘ ਨੱਥੂਵਾਲਾ, ਮੇਜਰ ਸਿੰਘ ਕਾਲੇਕੇ ਆਦਿ ਨੇ ਵੀ ਸੰਬੋਧਨ ਕੀਤਾ ਙ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,