ਕੌਮਾਂਤਰੀ ਖਬਰਾਂ » ਖਾਸ ਖਬਰਾਂ

ਮਾਨਵਵਾਦੀ ਦ੍ਰਿਸ਼ਟੀ ਤੋਂ ਸਖਣੀ ਤਾਲਾਬੰਦੀ ਕੋਰੋਨਾ ਮਹਾਂਮਾਰੀ ਦੀ ਲੜੀ ਤੋੜਨ ਵਿੱਚ ਅਸਫਲ

May 7, 2020 | By

ਮਾਨਵਵਾਦੀ ਦ੍ਰਿਸ਼ਟੀ ਤੋਂ ਸਖਣੀ ਤਾਲਾਬੰਦੀ ਨੇ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਪ੍ਰਸਾਰ ਦੀ ਰੋਕ-ਥਾਮ ਹਿੱਤ ਦਿੱਲੀ ਦਰਬਾਰ ਦੇ ਉਪਰਾਲੇ ਕੋਰੋਨਾ-ਸੰਚਾਰ ਲੜੀ (ਲਾਗ) ਨੂੰ ਤੋੜਨ ਵਿਚ ਅਸਫਲ ਰਹੇ ਹਨ। ਸਕਾਰਾਤਮਕ ਕੇਸ 47,000 ਨੂੰ ਛੂਹ ਗਏ ਅਤੇ ਮੌਤਾਂ 1688 ਤੱਕ ਪਹੁੰਚ ਗਈ ਹੈ ਤੇ ਮੰਗਲਵਾਰ ਨੂੰ ਤਕਰੀਬਨ 3900 ਮਾਮਲੇ ਅਤੇ 199 ਮੌਤਾਂ ਹੋਈਆਂ ਹਨ। 

20 ਮਾਰਚ ਨੂੰ ਇਕ ਰੋਜ਼ਾ ‘ਜਨਤਾ ਕਰਫਿਊ ’ ਕੋਰੋਨਾ ਬਿਮਾਰੀ ਦੀ ਲੜੀ ਤੋੜਨ ਲਈ ਤੇ ਲੋਕਾਂ ਵਿਚ ਉਤਸ਼ਾਹ ਪੈਦਾ ਕਰਨ ਲਈ ਲਗਾਇਆ ਗਿਆ ਸੀ। 24 ਮਾਰਚ ਵਾਲੇ ਦਿਨ  236 ਮਾਮਲੇ ਅਤੇ ਕੁਲ ਕੇਸ 538 ਦੇ ਹੋ ਗਏ ਸਨ, ਜਦੋਂ ਪ੍ਰਧਾਨ ਮੰਤਰੀ ਨੇ ਅਚਾਨਕ 21 ਦਿਨਾਂ ਦੇ ਬੰਦ ਦਾ ਐਲਾਨ ਕੀਤਾ। ਪੰਜਾਬ ਵਿਚ ਕਰਫਿਊ ਪੰਜਾਬ ਪੁਲਿਸ ਦੇ ਡੰਡਾ ਦੀ ਸਹਾਇਤਾ ਨਾਲ ਲਾਗੂ ਕੀਤਾ ਗਿਆ ਜੋ ਕੋਰੋਨਾ ਬਿਮਾਰੀ ਦੇ ਪਸਾਰ ਅਤੇ ਲਾਗ ਨੂੰ ਤੋੜਨ ਵਿਚ ਫੇਲ ਸਾਬਤ ਹੋਇਆ।  

ਤਾਲਾਬੰਦੀ ਦੀ ਵਰਤੋਂ ਸਰਕਾਰੀ ਹਸਪਤਾਲਾਂ ਵਿੱਚ ਡਾਕਟਰੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੀਤੀ ਜਾਣੀ ਸੀ। ਸਿਹਤ ਵਿਭਾਗ ਦੇ ਡਾਕਟਰ ਅਤੇ ਨਰਸਾਂ ਨੇ ਲਾਲ ਰੰਗ ਦੀ ਪੱਟੀਆਂ ਬੰਨਕੇ ਮੈਡੀਕਲ ਸਾਜੋ-ਸਮਾਨ ਘਾਟ ਵਾਸਤੇ ਵਿਰੋਧ ਪ੍ਰਦਰਸ਼ਨ ਕੀਤੇ। ਡਾਕਟਰਾਂ ਤੇ ਮੈਡੀਕਲ ਸਟਾਫ ਲਈ ਟੈਸਟਿੰਗ ਕਿੱਟਾਂ ਅਤੇ ਸੁਰੱਖਿਅਤ ਪਹਿਰਾਵੇ ਦੀ ਮੰਗ ਕੀਤੀ ਜਿਸ ਦੇ ਕਰਕੇ ਸੈਂਕੜੇ ਮੈਡੀਕਲ ਕਰਮਚਾਰੀ ਸੰਕਰਮਿਤ ਹੋਣ ਕਾਰਨ ਇਕਾਂਤਵਾਸ ਲਈ ਭੇਜੇ ਗਏ। ਕੋਰੋਨਾ ਦੀ ਦਹਿਸ਼ਤ ਨਾਲ ਪਬਿਲਕ ਹਸਪਤਾਲਾਂ ਦੇ 300 ਤੋਂ ਵੱਧ ਡਾਕਟਰ ਡਿਉਟੀਆਂ ਤੋਂ ਭੱਜ ਗਏ ਹਨ।  ਸਿਆਸਤਦਾਨਾਂ ਦੇ ਸਮਰਥਨ ਨਾਲ ਪਬਲਿਕ ਹਸਪਤਾਲਾਂ ਦੀ ਤਬਾਹੀ ‘ਕਰਕੇ ਬਣੇ ਮਹਿੰਗੇ ਨਿੱਜੀ ਹਸਪਤਾਲਾਂ ਨੂੰ ਕੋਰੋਨਾ ਮਰੀਜ਼ਾਂ ਦਾ ਇਲਾਜ ਕਰਨ ਲਈ ਨਹੀਂ ਵਰਤਿਆ ਗਿਆ ।

ਕੇਂਦਰ ਸਰਕਾਰ ਦੀ ਸੌੜੀ ਨਜ਼ਰ ਦੇ ਨਤੀਜੇ ਵਜੋਂ  12 ਕਰੋੜ ਪ੍ਰਵਾਸੀ ਮਜ਼ਦੂਰ  ਬੇਲੋੜੀ ਪ੍ਰੇਸ਼ਾਨੀ ਦਾ ਸ਼ਿਕਾਰ ਹੋਏ (ੳ) ਪਹਿਲਾਂ ਉਨ੍ਹਾਂ ਨੂੰ ਘਰ ਵਿਚ ਜਾਣ ਦਾ ਮੌਕਾ ਨਹੀਂ ਦਿੱਤਾ ਗਿਆ।  (ਅ) 40 ਦਿਨਾਂ ਦੇ ਮਾੜੇ ਪ੍ਰਚਾਰ ਤੋਂ ਬਾਅਦ ਮਜਦੂਰਾਂ ਨੂੰ ਕਈ ਸਵਾਰੀਆਂ ਨਾਲ ਕੁਝ ਗੱਡੀਆਂ ਦੀ ਯਾਤਰਾ ਕਰਨ ਦੀ ਆਗਿਆ ਦਿੱਤੀ ਗਈ।  (ਇ) ਕਾਰੋਬਾਰੀ  ਉਦਯੋਗਪਤੀ ਨੇ ‘ਮਜ਼ਦੂਰਾਂ ਦੇ ਪ੍ਰਵਾਸ ਦਾ ਵਿਰੋਧ ਕਰਕੇ ਆਪਣੇ ਪ੍ਰਭਾਵ ਦੀ ਵਰਤੋਂ ਨਾਲ ਕਰਨਾਟਕ, ਗੋਆ ਅਤੇ ਹੋਰ ਥਾਵਾਂ ਤੋਂ ਗੱਡੀਆਂ ਰੱਦ ਕਰਨ ਲਈ ਸਰਕਾਰ ਨੂੰ ਮਜਬੂਰ ਕੀਤਾ। ਅੱਜ ਤੱਕ ਅਨਿਸ਼ਚਿਤਤਾ ਕਾਇਮ ਹੈ  ਕਿ ਕਰਮਚਾਰੀ ਆਪਣੇ ਘਰਾਂ ਤੱਕ ਕਿਵੇਂ ਪਹੁੰਚ ਸਕਦੇ ਹਨ’।  ‘ਉਦਯੋਗ ਅਤੇ ਕਾਰੋਬਾਰ ਮੁੜ ਕਿਵੇਂ ਸ਼ੁਰੂ ਹੋਣਗੇ । ਪਰਵਾਸੀ ਮਜ਼ਦੂਰਾਂ ਨੂੰ ਅਧਿਕਾਰੀਆਂ ‘ਤੇ ਕੋਈ ਭਰੋਸਾ ਨਹੀਂ ਰਿਹਾ ਕੀ ਉਹ ਬਤੌਰ ‘ਬੰਧੂਆ ਮਜ਼ਦੂਰ ਵਾਂਗ ਕੰਮ ਕਰ ਸਕਦੇ ਹਨ?

ਤਾਲਾਬੰਦੀ ਤੇ ਕਰਫਿਊ ਦਾ ਲਾਭ ਬਹੁਤ ਸੀਮਤ ਹੈ ਪਰ ਗਰੀਬ ਪ੍ਰਵਾਸੀ ਮਜ਼ਦੂਰਾਂ ਨੂੰ ਬੇਲੋੜੀ ਪਰੇਸ਼ਾਨੀ ਭੁੱਖਮਰੀ ਦੇ ਨਾਲ-ਨਾਲ ਆਮ ਲੋਕਾਂ ਨੂੰ ਅਪਮਾਨ ਅਤੇ ਮਾਨਸਿਕ ਪ੍ਰੇਸ਼ਾਨੀ ਵਧੇਰੇ ਹੋਈ ਹੈ। ਇਸ ਨਾਲ ਆਰਥਿਕਤਾ ਨੂੰ ਵੱਡੀ ਢਾਹ ਲਗੀ ਹੈ।  ਸਰਕਾਰ ਦੀ ਗਰੀਬਾਂ ਜਨਤਾ ਪ੍ਰਤੀ ਅਸੰਵੇਦਨਸ਼ੀਲਤਾ ਦਾ ਪ੍ਰਦਰਸ਼ਨ ਹੋਇਆ ਹੈ ਜੋ ਭਾਰਤ ਦੀ ਆਬਾਦੀ ਦਾ ਅੱਧਾ ਹਿੱਸਾ ਹਨ।  ਪਹਿਲਾਂ ਹੀ 7 ਤਿਮਾਹੀਆਂ ਵਿਚ ਵਿਕਾਸ ਦਰ ਸਭ ਤੋਂ ਘੱਟ ਹੈ ਅਤੇ ਸਾਲ ਦੇ ਅੰਤ ਤੀਕ ਜੀਰੋ ਹੋਣ ਦਾ ਅਨੁਮਾਨ ਹੈ। 

ਕੋਰੋਨਾ ਦੇ ਵਿਰੁੱਧ ਲੜਾਈ ਨੇ ਪ੍ਰਚਾਰ ਪ੍ਰਸਾਰ ਨੇ ਇੱਕ ਸਰਬਸ਼ਕਤੀਮਾਨ ਮਾਂਹਨਾਇਕ ਦੀ ਸਿਰਜਨ ਵਾਸਤੇ ਅਸੀਮਿਤ ਸ਼ਕਤੀਆਂ ਨੂੰ ਇਕ ਕਾਰਜਕਾਰੀ ਮੁਖੀ ਦੇ ਹੱਥ ਵਿੱਚ ਕੇਂਦਰਿਤ ਕਰ ਦਿੱਤਾ ਹੈ। ਦੇਸ਼ ਦੀ ਜਮੂਰੀਅਤ ਖਲਾਅ ਵਿਚ ਲਟਕ ਰਹੀ ਹੈ। 

– ਜਸਪਾਲ ਸਿੰਘ ਸਿੱਧੂ ਤੇ ਖੁਸ਼ਹਾਲ ਸਿੰਘ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,