ਵਿਦੇਸ਼ » ਸਿੱਖ ਖਬਰਾਂ

ਲੰਡਨ ਵਿੱਚ ਜੂਨ 84 ਦੇ ਘੱਲੂਘਾਰੇ ਦੀ ਯਾਦ ਵਿੱਚ ਹੋਣ ਵਾਲੇ ਰੋਸ ਮੁਜਾਹਰੇ ਦੀ ਤਿਆਰੀ ਲਈ ਇਕੱਤਰਤਾ

April 18, 2016 | By

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਵਲੋਂ ਗੁਰਦਵਾਰਾ ਸਾਹਿਬ ਤੇ ਬੰਬ ਸੁੱਟਣ ਦੀ ਨਿਖੇਧੀ

ਲੰਡਨ: ਭਾਰਤ ਸਰਕਾਰ ਵਲੋਂ ਟੈਂਕਾਂ ਅਤੇ ਤੋਪਾਂ ਨਾਲ ਫੌਜ ਦੁਆਰਾ ਸੱਚ ਖੰਡ ਸ੍ਰੀ ਦਰਬਾਰ ਸਾਹਿਬ ਤੇ ਕੀਤੇ ਗਏ ਖੂਨੀ ਘੱਲੂਘਾਰੇ ਦੀ ਯਾਦ ਅੰਦਰ ਲੰਡਨ ਵਿਖੇ ਬਰਤਾਨੀਆਂ ਦੀਆਂ ਸਮੂਹ ਸਿੱਖ ਜਥੇਬੰਦੀਆਂ ਵਲੋਂ 5 ਜੂਨ ਐਤਵਾਰ ਵਾਲੇ ਦਿਨ ਭਾਰੀ ਰੋਸ ਮਜਾਹਰਾ ਕੀਤਾ ਜਾ ਰਿਹਾ ਹੈ । ਇਸ ਸਬੰਧੀ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੀ ਵਿਸ਼ੇਸ਼ ਇਕੱਤਰਤਾ 16 ਐੱਪਰੈਲ ਸ਼ਨੀਚਰਵਾਰ ਨੂੰ ਗੁਰਦਵਾਰਾ ਗੁਰੂ ਨਾਨਕ ਪ੍ਰਕਾਸ਼ ਕਾਵੈਂਟਰੀ ਵਿਖੇ ਕੀਤੀ ਗਈ ।

ਭਾਈ ਜੋਗਾ ਸਿੰਘ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਕੁਲਦੀਪ ਸਿੰਘ ਚਹੇੜੂ

ਭਾਈ ਜੋਗਾ ਸਿੰਘ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਕੁਲਦੀਪ ਸਿੰਘ ਚਹੇੜੂ

ਇਸ ਵਿੱਚ ਰੋਸ ਮੁਜਾਹਰੇ ਸਬੰਧੀ ਰਣਨੀਤੀ ਉਲੀਕੀ ਗਈ , ਉੱਥੇ ਸਿੱਖ ਕੌਮ ਨੂੰ ਦਰਪੇਸ਼ ਭਖਦੇ ਮਸਲੇ ਵਿਚਾਰੇ ਵਿਚਾਰੇ ਗਏ । 5 ਜੂਨ ਨੂੰ ਸਵੇਰੇ ਗਿਆਰਾਂ ਵਜੇ ਸਿੱਖ ਸੰਗਤਾਂ ਵੱਖ ਸ਼ਹਿਰਾਂ ਤੋਂ ਹਾਈਡ ਪਾਰਕ ਲੰਡਨ ਵਿਖੇ ਕਾਰਾਂ ਅਤੇ ਕੋਚਾਂ ਦੇ ਕਾਫਲਿਆਂ ਰਾਹੀਂ ਪੁੱਜਣਗੀਆਂ ਜਿੱਥੇ ਦੋ ਘੰਟੇ ਸਟੇਜ ਦੀ ਕਾਰਵਾਈ ਚਲਾਈ ਜਾਵੇਗੀ ਉਪਰੰਤ ਵਿਸ਼ਾਲ ਮਾਰਚ ਲੰਡਨ ਦੀਆਂ ਸੜਕਾਂ ਤੇ ਚਾਲੇ ਪਾਵੇਗਾ । ਇਹ ਰੋਸ ਮੁਜਾਹਰਾ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਬੈਨਰ ਹੇਠ ਹੋਵੇਗਾ ।

ਮੀਟਿੰਗ ਵਿੱਚ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ,ਭਾਈ ਲਵਸਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਸਮੇਤ ਭਾਈ ਅਮਰੀਕ ਸਿੰਘ ਗਿੱਲ ,ਭਾਈ ਦਵਿੰਦਰਜੀਤ ਸਿੰਘ ,ਭਾਈ ਤਰਸੇਮ ਸਿੰਘ ਦਿਉਲ,ਭਾਈ ਅਵਤਾਰ ਸਿੰਘ ਸੰਘੇੜਾ ,ਭਾਈ ਗੁਰਦੇਵ ਸਿੰਘ ਚੌਹਾਨ ,ਭਾਈ ਚਰਨ ਸਿੰਘ ਅਤੇ ਭਾਈ ਬਲਵਿੰਦਰ ਸਿੰਘ ਵੁਲਵਰਹੈਪਟਨ ਨੇ ਸ਼ਮੂਲੀਅਤ ਕੀਤੀ ।

ਮੀਟਿੰਗ ਵਿੱਚ ਜਰਮਨੀ ਦੇ ਸ਼ਹਿਰ ਐਸਨ ਵਿਖੇ ਗੁਰਦਵਾਰਾ ਨਾਨਕਸਰ ਸਤਸੰਗ ਦਰਬਾਰ ਤੇ ਹੋਏ ਹਮਲੇ ਦੀ ਸਖਤ ਨਿਖੇਧੀ ਕੀਤੀ ਗਈ । ਜਰਮਨ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਇਸ ਘਿਨਾਉਣੀ ਕਰਤੂਤ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਸਜ਼ਾ ਦਿੱਤੀ ਜਾਵੇ ਅਤੇ ਜਰਮਨੀ ਦੇ ਸਮੂਹ ਗੁਰਦਵਾਰਆਂ ਨੂੰ ਸੁਰੱਖਿਆ ਮਹੱਈਆ ਕੀਤੀ ਜਾਵੇ । ਮੀਟਿੰਗ ਵਿੱਚ ਸਿੱਖ ਕੌਮ ਵਿੱਚ ਏਕਤਾ ਬਣਾਈ ਰੱਖਣ ਲਈ ਉਸਾਰੂ ਵਿਚਾਰਾਂ ਕੀਤੀਆਂ ਗਈਆਂ ਤਾਂ ਕਿ ਸਿੱਖ ਕੌਮ ਅਜ਼ਾਦੀ ਦੀ ਮੰਜਿ਼ਲ ਵਲ ਵਧ ਸਕੇ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,