ਸਿੱਖ ਖਬਰਾਂ

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਲੋਂ ਪ੍ਰੋ: ਭੁੱਲਰ ਅਤੇ ਖਹਿਰਾ ਦੀ ਰਿਹਾਈ ਦਾ ਸਵਾਗਤ

April 26, 2016 | By

ਲੰਡਨ: ਪ੍ਰਫੈਸਰ ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਗੁਰਦੀਪ ਸਿੰਘ ਖਹਿਰਾ ਦੀ ਪੈਰੋਲ ਤੇ ਹੋਈ ਰਿਹਾਈ ਦਾ ਬਰਤਾਨੀਆ ਵਿੱਚ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਹਾਰਦਿਕ ਸਵਾਗਤ ਕੀਤਾ ਗਿਆ । ਪ੍ਰਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਅਤੇ ਸਿੱਖ ਜਥੇਬੰਦੀਆਂ ਵਲੋਂ ਲੰਬੇ ਸਮੇਂ ਤੋਂ ਮੁਜਾਹਰੇ ,ਪਟੀਸ਼ਨਾਂ ਅਤੇ ਲਾਬੀਆਂ ਕੀਤੀਆਂ ਜਾ ਰਹੀਆਂ ਸਨ ।ਜਿਹਨਾਂ ਦੀ ਅਣਥੱਕ ਮਿਹਨਤ ਦਾ ਸਦਕਾ ਪ੍ਰਫੈਸਰ ਭੁੱਲਰ ਅਤੇ ਭਾਈ ਗੁਰਦੀਪ ਸਿੰਘ ਖੇੜਾ ਦੀ ਪੈਰੋਲ ਤੇ ਰਿਹਾਈ ਹੋਈ ਹੈ ।

ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ

ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ,ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਇਸ ਨੂੰ ਸਿੱਖ ਕੌਮ ਦੀ ਏਕਤਾ ਅਤੇ ਸਾਂਝੇ ਯਤਨਾਂ ਦੀ ਸਫਲਤਾ ਕਰਾਰ ਦਿੱਤਾ ਉੱਥੇ ਭਾਰਤ ਦੇ ਪੱਖਪਾਤੀ ਕਨੂੰਨ ਦੀ ਸਖਤ ਨਿੇਧੀ ਕੀਤੀ ਜਿਸ ਦੀ ਫਿਰਕੂ ਅਤੇ ਭਗਵੀਂ ਪਹੁੰਚ ਕਾਰਨ ਸਿੱਖ ਕੌਮ ਦੇ ਇਹਨਾਂ ਯੋਧਿਆਂ ਨੂੰ ਢਾਈ ਢਾਈ ਦਹਾਕੇ ਬਿਨਾਂ ਕਸੂਰ ਜੇਹਲਾਂ ਵਿੱਚ ਗੁਜ਼ਾਰਨੇ ਪਏ ।

ਇੱਕ ਪਾਸੇ ਪ੍ਰਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਕਿਸੇ ਗਵਾਹ ਦੀ ਗਵਾਹੀ ਤੋਂ ਬਗੈਰ ਹੀ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਉੱਥੇ ਦੂਜੇ ਪਾਸੇ ਸਮਝੌਤਾ ਐਕਸਪਰੈੱਸ ਅਤੇ ਮਾਲੇਗਾਉਂ ਦੇ ਬੰਬ ਧਮਾਕਿਆਂ ਦੇ ਕਥਿਤ ਦੋਸ਼ੀ ਕਰਨਲ ਪ੍ਰਹਿਤ ਵਰਗਿਆਂ ਨੂੰ ਕਲੀਨ ਚਿੱਟ ਦਿੱਤੀ ਜਾ ਰਹੀ ਜਿਹਨਾਂ ਹੱਥ ਸੈਂਕੜੇ ਨਿਰਦੋਸ਼ ਵਿਆਕਤੀਆਂ ਦੇ ਖੁਨ ਨਾਲ ਰੰਗੇ ਹੋਏ ਹਨ ॥ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਵਲੋਂ ਪਾਕਿਸਤਾਨ ਵਿੱਚ ਤਾਲਿਬਾਨ ਹੱਥੋਂ ਕਤਲ ਕੀਤੇ ਗਏ ਸਿਆਸਤ ਦਾ ਸਿੱਖ ਡਾਕਟਰ ਸੂਰਨ ਸਿੰਘ ( ਸਵਰਨ ਸਿੰਘ ) ਦੀ ਮੌਤ ਤੇ ਡੂੰਘੇ ਦੱੁਖ ਦਾ ਪ੍ਰਗਟਾਵਾ ਕੀਤਾ ਗਿਆ ।

ਡਾਕਟਰ ਸੂਰਨ ਸਿੰਘ ( ਸਵਰਨ ਸਿੰਘ ) ਬਹੁਤ ਹੀ ਮਿਲਣਸਾਰ ਸੁਭਾਅ ਦੇ ਮਾਲਕ ਸਨ ਅਤੇ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ ਯਤਨਸ਼ੀਲ ਰਹੇ ਹਨ । ਪਾਕਿਸਤਾਨ ਵਿੱਚ ਸਿੱਖਾਂ ਸਮੇਤ ਘੱਟ ਗਿਣਤੀਆਂ ਨੂੰ ਮਾਨ ਸਨਮਾਨ ਦਿਵਾਉਣ ਲਈ ਉਹਨਾਂ ਸਦਾ ਹੀ ਯਤਨ ਕੀਤੇ । ਪਾਕਿਸਤਾਨ ਦੀ ਸਰਕਾਰ ਨੂੰ ਉੱਥੇ ਵਸਦੇ ਸਿੱਖਾਂ ਦੀ ਸੁਰੱਖਿਆ ਵਲ ਵਿਸ਼ੇਸ਼ ਧਿਆਨ ਦੇਣ ਦੀ ਜਰੂਰਤ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,