ਆਮ ਖਬਰਾਂ » ਸਾਹਿਤਕ ਕੋਨਾ

ਲਾਹੌਰ ਵਿਮੈੱਨ ਯੂਨੀਵਰਸਿਟੀ ਵਿੱਚ ਬਣੇਗੀ ਗੁਰੂ ਨਾਨਕ ਚੇਅਰ

January 1, 2018 | By

ਚੰਡੀਗੜ: ਲਾਹੌਰ ਕਾਲਜ ਫਾਰ ਵਿਮੈੱਨ ਯੂਨੀਵਰਸਿਟੀ ਵਿੱਚ ਹੋਈ ਪਹਿਲੀ ਪੰਜਾਬੀ ਕਾਨਫ਼ਰੰਸ ਵਿੱਚ ਗੁਰੂ ਨਾਨਕ ਚੇਅਰ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਤੇ ਖੋਜਾਰਥੀ ਵੀ ਹਾਜ਼ਰ ਰਹੇ।

ਲਾਹੌਰ ਦੀ ਯੂਨੀਵਰਸਿਟੀ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਮਿਲੇ ਸੱਦਾ ਪੱਤਰ ਵਿੱਚ ਡੀਪੀਡੀ ਵਿਭਾਗ ਤੋਂ ਡਾ. ਜਸਬੀਰ ਕੌਰ ਤੇ ਡਾ. ਧਨਵੰਤ ਕੌਰ, ਡਿਸਟੈਂਸ ਐਜੂਕੇਸ਼ਨ ਵਿਭਾਗ ਤੋਂ ਡਾ. ਗੁਰਪ੍ਰੀਤ ਕੌਰ ਤੇ ਸੰਗੀਤ ਵਿਭਾਗ ਦੀ ਖੋਜਾਰਥੀ ਗੁਰਸਿਮਰਨ ਕੌਰ ਨੇ ਭਾਗ ਲਿਆ।

ਲਾਹੌਰ ਵਿਮੈੱਨ ਯੂਨੀਵਰਸਿਟੀ ਤੋਂ ਪਰਤੀ ਡਾ. ਜਸਬੀਰ ਕੌਰ ਨੇ ਕਿਹਾ ਕਿ ਵਿਸ਼ਵ ਭਰ ’ਚੋਂ ਆਏ ਪ੍ਰੋਫੈਸਰਾਂ ਤੇ ਖੋਜਾਰਥੀ ਨੇ ਇਸ ਕਾਨਫ਼ਰੰਸ ਵਿੱਚ ਜ਼ਨਾਨੀਆਂ ਦੀ ਸਥਿਤੀ ਬਾਰੇ ਪਰਚੇ ਪੜ੍ਹੇ, ਜਿਸ ਵਿੱਚ ਪਾਕਿਸਤਾਨੀ ਜ਼ਨਾਨੀਆਂ ਦੀ ਗੱਲ ਕੀਤੀ ਗਈ। ਇਸ ਮੌਕੇ ਪਾਕਿਸਤਾਨ ਵਿੱਚ ਵਾਪਰੇ ਤੇਜ਼ਾਬ ਕਾਂਡਾਂ ਅਤੇ ਤੀਹਰੇ ਤਲਾਕ ’ਤੇ ਚਰਚਾ ਹੋਈ।

ਲਹਿੰਦੇ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਰਾਣਾ ਮੁਹੰਮਦ ਇਕਬਾਲ, ਸਿੱਖਿਆ ਮੰਤਰੀ ਸਈਦ ਰਜ਼ਾ ਅਲੀ ਗਿਲਾਨੀ ਤੇ ਸੰਸਦ ਮੈਂਬਰ ਰਮੇਸ਼ ਸਿੰਘ ਅਰੋੜਾ ਨੇ ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀਆਂ ਤੇ ਪ੍ਰੋਫੈਸਰਾਂ ਦਾ ਸਨਮਾਨ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,