February 27, 2016 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ ਸਾਹਿਬ: ਜੇਐਨਯੂ ਤੋਂ ਸ਼ੁਰੂ ਹੋਈ ਜੰਗ ਹੁਣ ਅੰਮ੍ਰਿਤਸਰ ਸਾਹਿਬ ਸ਼ਹਿਰ ਵਿੱਚ ਪੋਸਟਰਾਂ ਦੇ ਰੂਪ ਵਿੱਚ ਸਾਹਮਣੇ ਆਈ ਹੈ। ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਜਗ੍ਹਾ ਤੇ ਹੀ ਭਾਜਪਾ ਅਤੇ ਕਾਂਗਰਸ ਵੱਲੋਂ ਪਸਟਰ ਲਗਾ ਕੇ ਇੱਕ ਦੂਜੇ ਨੂੰ ਪਾਕਿਸਤਾਨ ਵਿੱਚ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ ਸਈਦ ਦਾ ਸਾਥੀ ਐਲਾਨਿਆ ਗਿਆ ਹੈ।

ਅੰਮ੍ਰਿਤਸਰ ਸਾਹਿਬ ਸ਼ਹਿਰ ਵਿੱਚ ਭਾਜਪਾ ਅਤੇ ਕਾਂਗਰਸ ਵੱਲੋਂ ਹਾਫਿਜ ਸਈਦ ਦੀਆਂ ਤਸਵੀਰਾਂ ਵਾਲੇ ਲਗਾਏ ਗਏ ਪੋਸਟਰ
ਭਾਜਪਾ ਵੱਲੋਂ ਲਗਾਏ ਗਏ ਪੋਸਟਰ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਫਿਜ ਸਈਦ ਦੇ ਸੰਤਰੀ ਬਣ ਗਏ ਹਨ ਅਤੇ ਉਹ ਕਸ਼ਮੀਰ ਵਿੱਚ ਅਫਜਲ ਗੁਰੂ ਨੂੰ ਸ਼ਹੀਦ ਮੰਨਣ ਵਾਲੀ ਪੀ.ਡੀ.ਪੀ ਦਾ ਸਾਥ ਦੇ ਰਹੇ ਹਨ।
ਇਸੇ ਤਰ੍ਹਾਂ ਭਾਜਪਾ ਵੱਲੋਂ ਲਗਾਏ ਗਏ ਪੋਸਟਰ ਵਿੱਚ ਕਿਹਾ ਗਿਆ ਹੈ ਕਿ ਰਾਹੁਲ ਗਾਂਧੀ ਹਾਫੀਜ ਸਈਦ ਦਾ ਢੋਲ ਬਣ ਕੇ ਉਸ ਦੇ ਬੋਲ, ਬੋਲ ਰਹੇ ਹਨ।
ਕੱਲ੍ਹ ਸ਼ਾਮ ਦੋਵਾਂ ਪਾਰਟੀਆਂ ਵੱਲੋਂ ਇੱਕ ਦੂਜੇ ਨੂੰ ਦੇਸ਼ ਵਿਰੋਧੀ ਦੱਸਦੇ ਹੋਏ ਰੋਸ ਮਾਰਚ ਵੀ ਕੀਤੇ ਗਏ।
Related Topics: BJP, Congress Government in Punjab 2017-2022, Hafiz Saeed, JNU