ਸਿਆਸੀ ਖਬਰਾਂ

ਭਾਜਪਾ ਦੇ ਨੌਜਵਾਨ ਆਗੂ ਨੇ ਕਿਹਾ; ਮਮਤਾ ਬੈਨਰਜੀ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ 11 ਲੱਖ ਇਨਾਮ ਦਿਆਂਗਾ

April 12, 2017 | By

ਚੰਡੀਗੜ੍ਹ: ਉੱਤਰ ਪ੍ਰਦੇਸ਼ ਦੇ ਅਲੀਗੜ੍ਹ ‘ਚ ਭਾਰਤੀ ਜਨਤਾ ਯੁਵਾ ਮੋਰਚਾ ਦੇ ਆਗੂ ਨੇ ਬਿਆਨ ਜਾਰੀ ਕੀਤਾ ਹੈ। ਯੋਗੇਸ਼ ਵਾਸ਼ਰਣੇ ਨਾਂ ਦੇ ਇਸ ਆਗੂ ਨੇ ਐਲਾਨ ਕੀਤਾ ਹੈ ਕਿ ਜਿਹੜਾ ਵੀ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਦਾ ਸਿਰ ਵੱਢ ਕੇ ਲਿਆਏਗਾ ਉਸਨੂੰ 11 ਲਖ ਰੁਪੱਈਏ ਇਨਾਮ ਦਿੱਤਾ ਜਾਏਗਾ। ਹਨੂਮਾਨ ਜੈਅੰਤੀ ਦੇ ਮੌਕੇ ‘ਤੇ ਕੱਟੜ ਹਿੰਦੂਆਂ ਦੀ ਬੇਕਾਬੂ ਭੀੜ ਨੂੰ ਕਾਬੂ ਕਰਨ ਲਈ ਬੀਰਭੂਮ ਜ਼ਿਲ੍ਹੇ (ਪੱਛਮੀ ਬੰਗਾਲ) ‘ਚ ਪੁਲਿਸ ਨੇ ਲਾਠੀਚਾਰਜ ਕੀਤਾ ਸੀ।

ਭਾਰਤੀ ਜਨਤਾ ਯੁਵਾ ਮੋਰਚਾ ਦਾ ਆਗੂ ਯੋਗੇਸ਼ ਵਾਸ਼ਰਣੇ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ

ਭਾਰਤੀ ਜਨਤਾ ਯੁਵਾ ਮੋਰਚਾ ਦਾ ਆਗੂ ਯੋਗੇਸ਼ ਵਾਸ਼ਰਣੇ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ

ਯੋਗੇਸ਼ ਵਾਸ਼ਰਣੇ ਨੇ ਇਸੇ ਘਟਨਾ ਦੇ ਸੰਦਰਭ ‘ਚ ਕਿਹਾ ਕਿ ਮਮਤਾ ਬੈਨਰਜੀ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ ਉਹ 11 ਲੱਖ ਰੁਪਏ ਇਨਾਮ ਵਜੋਂ ਦੇਵੇਗਾ। ਯੋਗੇਸ਼ ਨੇ ਮਮਤਾ ਬੈਨਰਜੀ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਮਮਤਾ ਬੈਨਰਜੀ ਬੰਗਾਲ ‘ਚ ਨਾ ਸਰਸਵਤੀ ਪੂਜਾ ਹੋਣ ਦਿੰਦੀ ਹੈ ਅਤੇ ਨਾ ਹੀ ਰਾਮ ਨੌਮੀ ਦੇ ਮੌਕੇ ‘ਤੇ ਮੇਲਾ ਲਾਉਣ ਦਿੰਦੀ ਹੈ। ਯੋਗੇਸ਼ ਨੇ ਦੋਸ਼ ਲਾਇਆ ਕਿ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਮਮਤਾ ਨੇ ਹਿੰਦੂਆਂ ‘ਤੇ ਹਨੂਮਾਨ ਜੈਅੰਤੀ ਮੌਕੇ ਲਾਠੀਚਾਰਜ ਕਰਵਾਇਆ ਅਤੇ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਉਹ ਰੋਜ਼ਿਆਂ ਮੌਕੇ ਇਫਤਾਰ ਪਾਰਟੀ ਦਿੰਦੀ ਹੈ।

ਇਹ ਵੀ ਪੜ੍ਹੋ:

ਆਰ.ਐਸ.ਐਸ. ਆਗੂ ਵਲੋਂ ਕੇਰਲ ਦੇ ਮੁੱਖ ਮੰਤਰੀ ਦਾ ਸਿਰ ਵੱਢਣ ਵਾਲੇ ਨੂੰ ਇਕ ਕਰੋੜ ਦੇ ਇਨਾਮ ਦਾ ਐਲਾਨ …

ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੀ ਸੂਰੀ ਪੁਲਿਸ ਨੇ ਐਤਵਾਰ ਨੂੰ ‘ਬੀਰ ਹਨੂਮਾਨ ਜੈਅੰਤੀ’ ਦੇ ਪ੍ਰਬੰਧਕਾਂ ਨੂੰ ਇਹ ਕਿਹਾ ਕਿ ਉਹ ਜੁਲੂਸ ‘ਚ ਕਿਸੇ ਵੀ ਤਰ੍ਹਾਂ ਦੇ ਹਥਿਆਰ ਲੈ ਕੇ ਆਉਣ ਦੀ ਇਜਾਜ਼ਤ ਨਹੀਂ ਦਏਗੀ। ਪੁਲਿਸ ਦੀ ਇਜਾਜ਼ਤ ਤੋਂ ਬਿਨਾਂ ਹੀ ਭੀੜ ਰੈਲੀ ਕਰਨ ਪੁੱਜ ਗਈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Hindutva: Chopp Off Mamta Banerjee’s head and Get Rs. 11 Lakh Reward: BJP Youth leader …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,