
August 25, 2013 | By ਸਿੱਖ ਸਿਆਸਤ ਬਿਊਰੋ
ਸਿੱਖ ਸਿਆਸਤ ਵੱਲੋਂ ਪੇਸ਼ ਕੀਤੀ ਜਾਂਦੀ ਹਫਤਾਵਾਰੀ ਵਿਚਾਰ-ਚਰਚਾ ਕੌਮੀ ਮਸਲੇ ਤਹਿਤ ਲਹਿਰ ਗਦਰ ਲਹਿਰ ਬਾਰੇ ਤਿੰਨ ਕਿਸ਼ਤਾਂ ਤਿਆਰ ਕੀਤੀਆਂ ਗਈਆਂ ਹਨ। ਪਹਿਲੀਆਂ ਦੋ ਕਿਸ਼ਤਾਂ (1 ਅਤੇ 2) ਜੋ ਕਿ ਸਮੁੱਚੀ ਲੜੀ ਦੀਆਂ 15ਵੀਂ ਅਤੇ 16ਵੀਂ ਕੜੀ ਹੈ, ਵਿਚ ਸ. ਰਾਜਵਿੰਦਰ ਸਿੰਘ ਰਾਹੀ ਵੱਲੋਂ ਗਦਰੀ ਬਾਬਿਆਂ, ਗਦਰ ਲਹਿਰ ਅਤੇ ਗਦਰ ਲਹਿਰ ਦੇ ਹਾਲਾਤਾਂ ਬਾਰੇ ਮੁਢਲੀ ਜਾਣਕਾਰੀ ਦਿੰਦਿਆਂ ਇਸ ਦੇ ਸਿੱਖ ਖਾਸੇ ਨੂੰ ਉਚੇਚਾ ਜ਼ੋਰ ਦੇ ਕੇ ਉਭਾਰਿਆ ਗਿਆ। ਤੀਸਰੀ ਕਿਸ਼ਤ, ਜੋ ਕਿ ਸਮੁੱਚੀ ਲੜੀ ਦੀ 17ਵੀਂ ਕੜੀ ਹੈ, ਵਿਚ ਸ. ਬਲਜੀਤ ਸਿੰਘ ਵੱਲੋਂ ਸੀਨੀਅਰ ਪੱਤਰਕਾਰ ਸ. ਸੁਖਦੇਵ ਸਿੰਘ ਅਤੇ ਸਿੱਖ ਚਿੰਤਕ ਅਤੇ ਲੇਖਕ ਸ. ਅਜਮੇਰ ਸਿੰਘ ਨਾਲ ਗੱਲ-ਬਾਤ ਕੀਤੀ ਗਈ ਜਿਸ ਵਿਚ ਮੁੱਖ ਰੂਪ ਵਿਚ ਇਸ ਬਾਰੇ ਚਰਚਾ ਹੋਈ ਕਿ ਖੱਬੇ ਪੱਖੀਆਂ ਅਤੇ ਭਾਰਤੀ ਰਾਸ਼ਟਰਵਾਦੀਆਂ ਨੇ ਗਦਰ ਲਹਿਰ ਦੀ ਇਤਿਹਾਸਕਾਰੀ ਵਿਚ ਕਿਵੇਂ ਅਤੇ ਕੀ-ਕੀ ਵਿਗਾੜ ਪਾਏ?
ਕੌਮੀ ਮਸਲੇ (ਕੜੀ 17ਵੀਂ) : ਖੱਬੇ ਪੱਖੀਆਂ ਅਤੇ ਭਾਰਤੀ ਰਾਸ਼ਟਰਵਾਦੀਆਂ ਨੇ ਗਦਰ ਲਹਿਰ ਦੀ ਇਤਿਹਾਸਕਾਰੀ ਵਿਚ ਕਿਵੇਂ ਅਤੇ ਕੀ-ਕੀ ਵਿਗਾੜ ਪਾਏ?
Related Topics: Ajmer Singh, Gadhar Movement, Qaumi Masle, Sukhdev Singh Journalist