Tag Archive "sukhdev-singh-journalist"

ਕਸ਼ਮੀਰ ਦੇ ਟੋਟੇ ਕਰਨਾ ਹਿੰਦੂਤਵੀ ਧੌਂਸ ਜਮਾਉਣ ਲਈ ਕੀਤੀ ਕਾਰਵਾਈ: ਸਿੱਖ ਚਿੰਤਕ

ਜੰਮੂ ਕਸ਼ਮੀਰ ਦੇ ਖਾਸ ਸੰਵਿਧਾਨਕ ਰੁਤਬੇ ਨੂੰ ਤੋੜ ਕੇ ਉਸਨੂੰ ਕੇਂਦਰੀ ਪ੍ਰਬੰਧ ਵਾਲਾ ਰਾਜ ਬਣਾਉਣ ਦੀ ਕਾਰਵਾਈ ਦੀ ਸਿੱਖ ਚਿੰਤਕਾਂ ਨੇ ਸਖਤ ਨਿਖੇਧੀ ਕੀਤੀ ਹੈ।

ਪੰਜਾਬ ਦੀ ਅਣਖ ਦੇ ਰਾਖੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੇ ਨਿਸ਼ਾਨੇ ਪੂਰਿਆਂ ਕਰਨ ਲਈ ਲਿਆ ਸਾਂਝਾ ਅਹਿਦ

ਅੱਜ ਆਲਮੀ ਪੰਜਾਬੀ ਸੰਗਤ ਨੇ ਪੰਜਾਬ ਦੇ ਬਸ਼ਿੰਦਿਆਂ ਨੂੰ ਮੌਕਾ ਦਿੱਤਾ, ਕਿ ਉਹ ਪੰਜਾਬ ਦੇ ਪਿੰਡਾਂ ਨੂੰ ਉਜਾੜ, ਵਸਾਏ ਗਏ ਅਤੇ ਖੋਹੇ ਗਏ ਸ਼ਹਿਰ ਚੰਡੀਗੜ੍ਹ ਵਿੱਚ ਬੈਠ ਕੇ ਪੰਜਾਬ ਦੀ ਖੁਦ ਮੁਖਤਿਆਰੀ ਅਤੇ ਪੰਜਾਬੀ ਬੋਲਦੇ ਇਲਾਕਿਆਂ ਲਈ ਆਪਣਾ ਆਪਾ ਵਾਰਨ ਵਾਲੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਯਾਦ ਵਿੱਚ ਕੁਝ ਘੜ੍ਹੀਆਂ ਬਿਤਾਉਣ।

ਮੋਦੀ ਸਰਕਾਰ ਦੀ ਸਭਿਆਚਾਰਕ ਰਣਨੀਤੀ

ਅਪਣੀ ਕਿਤਾਬ ‘ਨਾਲਿਜ ਐਂਡ ਪਾਵਰ - ਏ ਡਿਸਕੋਰਸ ਫ਼ਾਰ ਟਰਾਂਸਫ਼ਾਰਮੇਸ਼ਨ’’ ਵਿਚ ਦਲਿਤ ਵਿਦਵਾਨ ਬਰਜ ਰਾਜ ਮਨੀ ਜੌਰਜ ਉਰਵਿਲ ਦਾ ਹਵਾਲਾ ਦਿੰਦਾ ਹੈ: ‘‘ਜਿਹੜਾ ਭੂਤਕਾਲ ਨੂੰ ਕਾਬੂ ਕਰਦਾ ਹੈ, ਉਹੀ ਭਵਿੱਖ ਨੂੰ ਵੀ ਕਾਬੂ ਕਰ ਸਕਦਾ ਹੈ : ਜਿਹੜਾ ਵਰਤਮਾਨ ਨੂੰ ਕਾਬੂ ਕਰਦਾ ਹੈ, ਉਹੀ ਭੂਤਕਾਲ ਨੂੰ ਅਪਣੇ ਵੱਸ ਕਰ ਲੈਂਦਾ ਹੈ।’’ ਇਤਿਹਾਸ ਦੀ ਮਹੱਤਤਾ ਬਾਰੇ ਇਹ ਕੁੰਜੀਵਤ ਸਬਕ ਹੋਰ ਹਰ ਕਿਸੇ ਤੋਂ ਵਧ ਜੇ ਕਿਸੇ ਨੇ ਸਿਖਿਆ ਹੈ ਤਾਂ ਉਹ ਰਾਸ਼ਟਰੀ ਸਵੈਮ ਸੇਵਕ ਸੰਘ ਹੈ।

ਖੱਬੇ ਪੱਖੀਆਂ ਅਤੇ ਭਾਰਤੀ ਰਾਸ਼ਟਰਵਾਦੀਆਂ ਨੇ ਗਦਰ ਲਹਿਰ ਦੀ ਇਤਿਹਾਸਕਾਰੀ ਵਿਚ ਕਿਵੇਂ ਅਤੇ ਕੀ-ਕੀ ਵਿਗਾੜ ਪਾਏ? (ਕੌਮੀ ਮਸਲੇ – 17)

ਸਿੱਖ ਸਿਆਸਤ ਵੱਲੋਂ ਪੇਸ਼ ਕੀਤੀ ਜਾਂਦੀ ਹਫਤਾਵਾਰੀ ਵਿਚਾਰ-ਚਰਚਾ ਕੌਮੀ ਮਸਲੇ ਤਹਿਤ ਲਹਿਰ ਗਦਰ ਲਹਿਰ ਬਾਰੇ ਤਿੰਨ ਕਿਸ਼ਤਾਂ ਤਿਆਰ ਕੀਤੀਆਂ ਗਈਆਂ ਹਨ। ਤੀਸਰੀ ਕਿਸ਼ਤ, ਜੋ ਕਿ ਸਮੁੱਚੀ ਲੜੀ ਦੀ 17ਵੀਂ ਕੜੀ ਹੈ, ਵਿਚ ਸ. ਬਲਜੀਤ ਸਿੰਘ ਵੱਲੋਂ ਸੀਨੀਅਰ ਪੱਤਰਕਾਰ ਸ. ਸੁਖਦੇਵ ਸਿੰਘ ਅਤੇ ਸਿੱਖ ਚਿੰਤਕ ਅਤੇ ਲੇਖਕ ਸ. ਅਜਮੇਰ ਸਿੰਘ ਨਾਲ ਗੱਲ-ਬਾਤ ਕੀਤੀ ਗਈ ਜਿਸ ਵਿਚ ਮੁੱਖ ਰੂਪ ਵਿਚ ਇਸ ਬਾਰੇ ਚਰਚਾ ਹੋਈ ਕਿ ਖੱਬੇ ਪੱਖੀਆਂ ਅਤੇ ਭਾਰਤੀ ਰਾਸ਼ਟਰਵਾਦੀਆਂ ਨੇ ਗਦਰ ਲਹਿਰ ਦੀ ਇਤਿਹਾਸਕਾਰੀ ਵਿਚ ਕਿਵੇਂ ਅਤੇ ਕੀ-ਕੀ ਵਿਗਾੜ ਪਾਏ?