September 4, 2014 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ ( 2 ਸਤੰਬਰ 2014): ਪਿਛਲੇ ਕਈ ਮਹੀਨਿਆਂ ਤੋਂ ਨੂਰ ਮਹਿਲ ਦੇ ਆਸ਼ੂਤੋਸ਼ ਦੀ ਮੌਤ ਦਾ ਡਰਾਮੇ ਵਿੱਚ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡੇਰੇ ਨੂੰ ਪੂਛਿਆ ਕਿ ਕਲੀ।ਨੀਕਲੀ ਮੌਤ ਅਤੇ ਸਮਾਧੀ ਵਿੱਚ ਕੀ ਫਰਕ ਹੈ ।
ਆਸ਼ੂਤੋਸ਼ ਉਰਫ਼ ਮਹੇਸ਼ ਕੁਮਾਰ ਝਾਅ ਦੇ ਡੂੰਘੀ ਸਮਾਧੀ ‘ਚ ਹੋਣ ਜਾਂ ਮਰ ਚੁੱਕਾ ਹੋਣ ਦਾ ਮਾਮਲਾ ਅੱਜ ਜਸਟਿਸ ਐਮ.ਐਮ.ਐੱਸ. ਬੇਦੀ ਵਾਲੇ ਨਵੇਂ ਬੈਂਚ ਕੋਲ ਸੁਣਵਾਈ ਲਈ ਸੂਚੀਬੱਧ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਇਸ ਬੇਹੱਦ ਉਲਝ ਚੁੱਕੇ ‘ਮਸਲੇ’ ਨੂੰ ਕਿਸੇ ਢੁਕਵੇਂ ਹੱਲ ਵੱਲ ਤੋਰਨ ਲਈ ਧਾਰਮਿਕ ਅਤੇ ਕਾਨੂੰਨੀ ਮਾਹਿਰਾਂ ਦੀ ਸ਼ਮੂਲੀਅਤ ਵਾਲੀ ਇਕ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ ਹੈ ।
ਬੈਂਚ ਨੇ ਇਸ ਤੋਂ ਇਲਾਵਾ ਡੇ।ਰੇ ਨੂੰ ਆਸ਼ੂਤੋਸ਼ ਦੀ ਦੱਸੀ ਜਾ ਰਹੀ ‘ਡੂੰਘੀ ਸਮਾਧੀ’ ਦਾ ਸਮਾਂ ਦੱਸਣ ਲਈ ਕਹਿੰਦਿਆਂ ਇਕ ਵੱਡਾ ਸਵਾਲ ਇਹ ਵੀ ਖੜ੍ਹਾ ਕੀਤਾ ਹੈ ਕਿ ਜੇਕਰ ਉਨ੍ਹਾਂ (ਡੇਰੇ ਦੇ ਮੁਹਤਬਰਾਂ) ਮੁਤਾਬਿਕ ‘ਮਹਾਰਾਜ’ ਸਮਾਧੀ ਵਿਚ ਹਨ ਤਾਂ ਫਿਰ ਉਨ੍ਹਾਂ ਨੂੰ ਏਨੇ ਲੰਮੇ ਸਮੇਂ ਤੋਂ ਰੈਫਰੀਜਰੇਟਰ ‘ਚ ਲਾ ਕੇ ਰੱਖਣ ਦੀ ਕੀ ਲੋੜ ਹੈ।
ਬੈਂਚ ਨੇ ਖ਼ੁਦ ਨੂੰ ਆਸ਼ੂਤੋਸ਼ ਦਾ ਇਕਲੌਤਾ ਪੁੱਤਰ ਦੱਸਦਿਆਂ ਕਾਨੂੰਨੀ ਵਾਰਸ ਹੋਣ ਦਾ ਦਾਅਵਾ ਕਰ ਰਹੇ ਬਿਹਾਰ ਵਾਸੀ ਦਲੀਪ ਕੁਮਾਰ ਝਾਅ ਤੋਂ ਉਸ ਦੇ ਜਨਮ ਪ੍ਰਮਾਣ ਪੱਤਰ ਬਾਰੇ ਵੀ ਪੁੱਛਿਆ ਅਤੇ ਪੰਜਾਬ ਸਰਕਾਰ ਦਾ ਇਸ ਮੁੱਦੇ ਉੱਤੇ ਹਾਲੇ ਤੱਕ ਵੀ ਸਟੈਂਡ ਸਪਸ਼ਟ ਨਾ ਹੋਣ ਕਾਰਨ ਇਕ ਵਾਰ ਫਿਰ ਝਾੜ-ਝੰਬ ਕੀਤੀ ।
ਇਥੇ ਦੱਸਣਯੋਗ ਹੈ ਕਿ ਇਸੇ 27 ਅਗਸਤ ਨੂੰ ਜਸਟਿਸ ਕੇ. ਕਾਨਨ ਵੱਲੋਂ ਇਸ ਕੇਸ ਦੀ ਸੁਣਵਾਈ ਕਰਦਿਆਂ ਸਥਿਤੀ ਕਾਫ਼ੀ ਸਪਸ਼ਟ ਅਤੇ ਨੇੜੇ ਲਗਾਉਂਦਿਆਂ ਇਕ ਤਾਂ ਰਾਜ ਸਰਕਾਰ ਵੱਲੋਂ ਧਾਰੀ ਹੋਈ ਚੁੱਪੀ ਅਤੇ ਅਸਪੱਸ਼ਟਤਾ ਨੂੰ ਦੇਸ਼ ਲਈ ਸ਼ਰਮਨਾਕ ਕਰਾਰ ਦਿੰਦੇ ਹੋਏ ਝਾੜ ਝੰਬ ਕੀਤੀ ਗਈ।
ਹੁਣ ਇਸ ਕੇਸ ਦੀ ਅਗਲੀ ਸੁਣਵਾਈ ਆਉਂਦੀ 11 ਸਤੰਬਰ ਨੂੰ ਹੋਵੇਗੀ ਜਿਸ ਦਿਨ ਹੀ ਇਸੇ ਮੁੱਦੇ ਨਾਲ ਸਬੰਧਿਤ ਆਸ਼ੂਤੋਸ਼ ਦੇ ਡਰਾਈਵਰ ਪੂਰਨ ਸਿੰਘ ਅਤੇ ਅੱਜ ਨੂਰਮਹਿਲ ਨੇੜਲੇ ਪਿੰਡ ਬੈਨਾਪੁਰ ਦੇ ਰਹਿਣ ਵਾਲੇ ਦਿਲਬਾਗ ਸਿੰਘ ਵਲੋਂ ਆਸ਼ੂਤੋਸ਼ ਦੀ ‘ਮਿ੍ਤਕ ਦੇਹ’ ਨੂੰ ਮੁਹੱਈਆ ਜ਼ੈੱਡ ਸੁਰੱਖਿਆ ਮੁੱਦੇ ਉੱਤੇ ਪਾਈ ਪਟੀਸ਼ਨ ‘ਤੇ ਵੀ ਅਗਲੀ ਸੁਣਵਾਈ ਹੋਣ ਜਾ ਰਹੀ ਹੈ ।
ਇਸ ਕੇਸ ਵਿਚ ਪੰਜਾਬ ਸਰਕਾਰ ਡੇਰੇ ਵਾਲਿਆਂ ਅਤੇ ਕੁਝ ਹੋਰ ਡਾਕਟਰੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਹਾਈਕੋਰਟ ਵਿਚ ਸਥਿਤੀ ਸਪੱਸ਼ਟ ਕਰਦਿਆਂ ਆਸ਼ੂਤੋਸ਼ ਸੀਨੇ ‘ਚ ਦਰਦ ਹੋਣ ਨਾਲ 29 ਜਨਵਰੀ ਤੜਕੇ ਸਵੇਰੇ ਸਵਾ 2 ਵਜੇ ਦੇ ਕਰੀਬ ਸਰੀਰ ਤਿਆਗ ਚੁੱਕਾ ਹੋਣ ਦਾ ਦਾਅਵਾ ਕਰ ਚੁੱਕੀ ਹੈ।
Related Topics: Ashutosh Noormehal