ਸਿਆਸੀ ਖਬਰਾਂ » ਸਿੱਖ ਖਬਰਾਂ

ਭਾਰਤ ’ਤੇ ਕਾਬਜ਼ ਸ਼ਕਤੀਆਂ ਮਾਨਵਤਾ ਵਿਰੋਧੀ ਮੰਨੂੰਵਾਦ ਦੀਆਂ ਹਮਾਇਤੀ- ਪੰਚ ਪ੍ਰਧਾਨੀ

August 16, 2010 | By

ਫਰੀਦਕੋਟ, 14 ਅਗਸਤ (ਗੁਰਭੇਜ ਸਿੰਘ ਚੌਹਾਨ) : ਮਰਦਮ ਸ਼ੁਮਾਰੀ ਵਿਚ ਜਾਤ ਸਬੰਧੀ ਵੇਰਵੇ ਜੋੜਣ ਲਈ ਮੰਤਰੀਆਂ ਦੇ ਗਰੁੱਪ ਵਲੋਂ ਮਿਲੀ ਪ੍ਰਵਾਨਗੀ ਤੋਂ ਇਕ ਵਾਰ ਫਿਰ ਇਹ ਸਪੱਸ਼ਟ ਹੋ ਗਿਆ ਹੈ ਕਿ ਭਾਰਤ ’ਤੇ ਕਾਬਜ਼ ਸ਼ਕਤੀਆਂ ਦੇਸ਼ ਵਿਚੋਂ ਮਾਨਵਤਾ ਵਿਰੋਧੀ ਮੰਨੂੰਵਾਦ ਨੂੰ ਕਿਸੇ ਵੀ ਕੀਮਤ ’ਤੇ ਕਮਜ਼ੋਰ ਨਹੀਂ ਪੈਣ ਦੇਣਾ ਚਾਹੁੰਦੀਆਂ। ਇਹ ਵਿਚਾਰ ਪ੍ਰਗਟਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਕੌਮੀ ਵਿਸ਼ੇਸ ਸਕੱਤਰ ਸੰਤੋਖ ਸਿੰਘ ਸਲਾਣਾ ਤੇ ਸੰਦੀਪ ਸਿੰਘ ਕਨੇਡੀਅਨ ਨੇ ਕਿਹਾ ਕਿ ਹਿੰਦੂ ਸਮਾਜ ਦੀ ਰੀੜ* ਦੀ ਹੱਡੀ ਮੰਨੇ ਜਾਂਦੇ ਜਾਤ-ਪਾਤੀ ਸਿਸਟਮ ਨੂੰ ਖ਼ਤਮ ਕਰਨ ਲਈ ਲੋਕਾਂ ਵਲੋਂ ਚੁਣੇ ਗਏ ਨੁਮਾਇੰਦੇ ਹੀ ਸ਼ੰਜੀਦਾ ਨਹੀਂ ਹਨ ਸਗੋਂ ਉਹ ਖੁਦ ਇਸ ਮਾਨਵਤਾ ਵਿਰੋਧੀ ਬੁਰਾਈ ਵਿਚ ਬੁਰੀ ਤਰਾਂ ਲਿਪਤ ਹਨ ਤੇ ਦੇਸ਼ ਵਿਚ ਸਮਾਜਿਕ ਬਰਾਬਰੀ ਦਾ ਮਹੌਲ ਨਹੀਂ ਸਿਰਜਣਾ ਚਾਹੁੰਦੇ। ਉਹ ਅਜੇ ਵੀ ਦਲਿਤ ਅਤੇ ਘੱਟਗਿਣਤੀਆਂ ਨੂੰ ਅਪਣੀ ਜੁੱਤੀ ਹੇਠ ਰੱਖਣ ਦੀ ਹਿੰਦੂ ਕੱਟੜਵਾਦੀ ਮਾਨਸਿਕਤਾ ਵਿੱਚ ਗ੍ਰਸਤ ਹਨ।
ਉਕਤ ਆਗੂਆਂ ਨੇ ਕਿਹਾ ਕਿ ਜਨਗਣਨਾ ਦਾ ਅਧਾਰ ਜਾਤ ਅਧਾਰਿਤ ਨਹੀਂ ਸਗੋਂ ਆਰਥਿਕ ਪੱਧਰ ’ਤੇ ਅਧਾਰਿਤ ਹੋਣਾ ਚਾਹੀਦਾ ਹੈ। ਜਦੋਂ ਤੱਕ ਦੇਸ਼ ਦੇ ਤਾਣੇ-ਬਾਣੇ ਤੋਂ ਪੁਰਾਤਨ ਤੇ ਵੇਲਾ ਵਿਹਾ ਚੁੱਕੀਆਂ ਵਿਚਾਰਧਾਰਾਵਾ ਦੀ ਰੰਗਤ ਨਹੀਂ ਉਤਾਰੀ ਜਾਂਦੀ ਉਦੋਂ ਤੱਕ ਨਾਂ ਤਾਂ ਦੇਸ਼ ਵਿਚ ਸਮਾਜਿਕ ਬਰਾਬਰੀ ਪੈਦਾ ਹੋ ਸਕੇਗੀ ਤੇ ਨਾ ਹੀ ਦੇਸ ਸਮੂਹਿਕ ਤੌਰ ’ਤੇ ਤਰੱਕੀ ਕਰ ਸਕੇਗਾ। ਇਸ ਵੇਲਾ ਵਿਹਾ ਚੁੱਕੀ ਮਾਨਸਿਕਤਾ ਦਾ ਨਿਜ਼ਾਮ ’ਤੇ ਕਾਬਜ਼ ਹੋਣਾ ਹੀ ਦੇਸ਼ ਵਿਚ ਪੈਦਾ ਹੋਈਆਂ ਸੱਮਸਿਆਵਾਂ ਅਤੇ ਅੰਦੋਲਨਕਾਰੀ ਲਹਿਰਾਂ ਦਾ ਵੀ ਮੁੱਖ ਕਾਰਨ ਹੈ। ਉਨ੍ਹ*ਾਂ ਸਿੱਖ ਵਿਚਾਰਧਾਰਾ ਨੇ ਭਾਰਤ ਦੀ ਜਾਤ-ਪਾਤੀ ਪ੍ਰਥਾ ਨੂੰ ਸਖ਼ਤ ਟੱਕਰ ਦਿੱਤੀ ਜਿਸ ਕਾਰਨ ਇਸ ਪ੍ਰਥਾ ਦਾ ਮੁੱਖ ਸੂਤਰਧਾਰ ਬ੍ਰਾਹਮਣਵਰਗ ਸ਼ੁਰੂ ਤੋਂ ਹੀ ਸਿੱਖ ਕੌਮ ਦਾ ਦੁਸ਼ਮਣ ਚੱਲਿਆ ਆ ਰਿਹਾ ਹੈ। ਉਕਤ ਆਗੂਆਂ ਨੇ ਸਮੁੱਚੀ ਕੌਮ ਨੂੰ ਸੱਦਾ ਦਿੰਦਿਆਂ ਕਿਹਾ ਕਿ ਮਰਦਮ ਸ਼ੁਮਾਰੀ ਦੌਰਾਨ ਜਾਤ ਵਾਲੇ ਖਾਨੇ ਵਿਚ ਸਿਰਫ਼ ‘ਸਿੱਖ’ ਹੀ ਲਿਖਵਾਉਣ ਅਤੇ ਅਖੌਤੀ ਜਾਤ ਦਾ ਵੇਰਵਾ ਦੇ ਕੇ ਇਸ ਮਾਨਵਤਾ ਵਿਰੋਧੀ ਸੋਚ ਦੇ ਮਨੁੱਖਤਾ ਮਾਰੂ ਵਰਤਾਰੇ ਦਾ ਹਿੱਸਾ ਨਾ ਬਣਿਆ ਜਾਵੇ। ਇਸ ਮੌਕੇ ਉਨ*ਾਂ ਨਾਲ ਸਰਪੰਚ ਗੁਰਮੁਖ ਸਿੰਘ ਡਡਹੇੜੀ, ਦਰਸ਼ਨ ਸਿੰਘ ਬੈਣੀ ਅਤੇ ਭਗਵੰਤ ਸਿੰਘ ਮਹੱਦੀਆਂ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,