ਆਮ ਖਬਰਾਂ » ਸਿਆਸੀ ਖਬਰਾਂ

ਭਾਰਤ: ਬਦਨਾਮ ਅਫਸਪਾ ਕਾਨੂੰਨ ਅਰੁਣਾਚਲ ਦੇ 12 ਜ਼ਿਲ੍ਹਿਆਂ ਵਿਚ ਜਾਰੀ ਰਹੇਗਾ

May 7, 2016 | By

ਨਵੀਂ ਦਿੱਲੀ/ ਅਰੁਣਾਚਲ: ਭਾਰਤ ਸਰਕਾਰ ਨੇ ਬਦਨਾਮ ਕਾਨੂੰਨ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ (ਅਫਸਪਾ) ਨੂੰ ਅਰੁਣਾਚਲ ਪ੍ਰਦੇਸ਼ ਦੇ 12 ਜ਼ਿਲ੍ਹਿਆਂ ਵਿਚ ਜਾਰੀ ਰੱਖਣ ਦਾ ਫੈਸਲਾ ਲਿਆ ਹੈ। ਸਰਕਾਰ ਨੇ ਇਹ ਫੈਸਲਾ ਲਗਾਤਾਰ ਜਾਰੀ ਹਿੰਸਾ ਅਤੇ ਗੜਬੜੀ ਵਾਲਾ ਇਲਾਕਾ ਹੋਣ ਕਰਕੇ ਇਕ ਦਰਖਾਸਤ ਦੇ ਜਵਾਬ ਵਿਚ ਲਿਆ।

ਅਫਸਪਾ: ਅਵਾਜ਼ ਦਬਾਉਣ ਲਈ ਇਸਤੇਮਾਲ ਕੀਤਾ ਜਾਂਦਾ ਕਾਨੂੰਨ

ਅਫਸਪਾ: ਅਵਾਜ਼ ਦਬਾਉਣ ਲਈ ਇਸਤੇਮਾਲ ਕੀਤਾ ਜਾਂਦਾ ਕਾਨੂੰਨ

ਗ੍ਰਹਿ ਮੰਤਰਾਲਾ ਨੇ ਇਕ ਸੂਚਨਾ ਜਾਰੀ ਕਰਕੇ ਅਫਸਪਾ ਦੀ ਧਾਰਾ 3 ਤਹਿਤ 4 ਮਈ, 2016 ਤੋਂ ਛੇ ਮਹੀਨਿਆਂ ਲਈ ਤਿਰਪਤ, ਚਾਂਗਲਾਂਗ ਅਤੇ ਲੌਂਗਡਿੰਗ ਜ਼ਿਲ੍ਹਿਆਂ ਵਿਚ ਸਥਿਤ 16 ਪੁਲਿਸ ਥਾਣਿਆਂ ਨੂੰ “ਗੜਬੜ ਇਲਾਕਾ” ਐਲਾਨਿਆ ਹੈ, ਜਿਨ੍ਹਾਂ ਦੀ ਆਸਾਮ ਦੇ 9 ਜ਼ਿਲ੍ਹਾਂ ਨਾਲ ਸਰਹੱਦ ਲਗਦੀ ਹੈ।

ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ ਜਿਸਨੂੰ ਕਿ ਅਫਸਪਾ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ ਵਿਚ ਭਾਰਤੀ ਫੌਜਾਂ ਨੂੰ ਗੜਬੜ ਵਾਲਾ ਇਲਾਕਾ ਹੋਣ ਕਰਕੇ ਵੱਧ ਅਧਿਕਾਰ ਦਿੰਦਾ ਹੈ ਜਿਸ ਨਾਲ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਦੀਆਂ ਘਟਨਾਵਾਂ ਬਹੁਤ ਹੁੰਦੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,