ਸਿੱਖ ਖਬਰਾਂ

ਅਜੀਤ ਪੂਹਲੇ ਦੇ ਸਾਥੀ ਨੂੰ ਖਾਨਪੁਰ ਕਤਲੇਆਮ (1991) ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ

July 17, 2015 | By

ਅੰਮ੍ਰਿਤਸਰ (17 ਜੁਲਾਈ, 2015): ਭਾਈ ਜੋਗਾ ਸਿੰਘ ਖਾਨਪੂਰ ਦੇ ਪਰਿਵਾਰ ਦੇ 7 ਜੀਆਂ ਦੇ 1991 ਵਿੱਚ ਹੋਏ ਕਤਲੇਆਮ ਦੇ ਕੇਸ ਵਿੱਚ ਇੱਥੋਂ ਦੀ ਸਹਾਇਕ ਜਿਲਾ ਅਤੇ ਸ਼ੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ ਦੀ ਅਦਾਲਤ ਨੇ ਬਦਨਾਮ ਪੁਲਿਸ ਕੈਟ ਅਜੀਤ ਪੂਹਲਾ ਦੇ ਸਾਥੀ ਜੋਗੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਅਦਾਲਤ ਨੇ ਉਕਤ ਦੋਸ਼ੀ ਨੂੰ ਭਾਰਤੀ ਸੰਵਿਧਾਨ ਦੀ ਧਾਰਾ 302 ਅਧੀਨ ਉਮਰ ਕੈਦ ਅਤੇ ਧਾਰਾ 436 ਅਧੀਨ ਪੰਜ ਸਾਲ ਦੀ ਸਜ਼ਾ ਦਾ ਹੁਕਮ ਦਿੱਤਾ ਹੈ। ਇਸਤੋਂ ਇਲਾਵਾ ਧਾਰਾ 302 ਅਧੀ 20,000 ਰੁਪਏ ਅਤੇ ਧਾਰਾ 436 ਤਹਿਤ ਪੰਜ ਹਜ਼ਾਰ ਜ਼ੁਰਮਾਨਾ ਭਰਨ ਦੇ ਹੁਕਮ ਸੁਣਾਏ ਹਨ।

ਖਾਨਪੁਰ ਕਤਲੇਆਮ: ਅਜੀਤ ਪੁਹਲੇ ਅਤੇ ਸਾਥੀਆਂ ਵੱਲੋਂ ਭਾਈ ਜੋਗਾ ਸਿੰਘ ਖਾਨਪੁਰ ਦੇ ਪਰਿਵਾਰ ਦੇ 7 ਜੀਆਂ ਦਾ ਬੇਰਹਿਮੀ ਨਾਲ ਕੀਤਾ ਗਿਆ ਕਤਲੇਆਮ

ਖਾਨਪੁਰ ਕਤਲੇਆਮ: ਅਜੀਤ ਪੁਹਲੇ ਅਤੇ ਸਾਥੀਆਂ ਵੱਲੋਂ ਭਾਈ ਜੋਗਾ ਸਿੰਘ ਖਾਨਪੁਰ ਦੇ ਪਰਿਵਾਰ ਦੇ 7 ਜੀਆਂ ਦਾ ਬੇਰਹਿਮੀ ਨਾਲ ਕੀਤਾ ਗਿਆ ਕਤਲੇਆਮ

ਵਰਨਣਯੋਗ ਹੈ ਕਿ ਭਾਈ ਜੋਗਾ ਸਿੰਘ ਖਾਨਪੁਰ ਦੇ ਪਰਿਵਾਰ ਦੇ ਚਾਰ ਬੱਚਿਆਂ ਸਮੇਤ 7 ਜੀਆਂ ਦਾ ਅਜੀਤ ਪੂਹਲੇ ਅਤੇ ਉਸਦੇ ਸਾਥੀਆਂ ਵੱਲੋਂ 2 ਜੂਨ 1991 ਨੂੰ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।ਪੂਹਲੇ ਦੇ ਜ਼ੁਲਮ ਦਾ ਸ਼ਿਕਾਰ ਹੋਏ ਚਾਰ ਬੱਚਿਆਂ ਦੀ ਉਮਰ 15, 6 ਅਤੇ 2 ਸਾਲ ਸੀ ਅਤੇ ਇਨ੍ਹਾਂ ਵਿੱਚੋਂ ਇੱਕ ਬੱਚੇ ਦੀ ਉਮਰ ਸਿਰਫ 6 ਮਹੀਨਿਆਂ ਦੀ ਸੀ।

ਪੀੜਤ ਪਰਿਵਾਰ ਦੀ ਤਰਫੋਂ ਇਸ ਕੇਸ ਨੂੰ ਲੜ ਰਹੇ ਵਕੀਲ ਐੱਸ. ਐੱਸ ਗਿੱਲ ਨੇ ਸਿੱਖ ਸਿਆਸਤ ਨੂੰ ਫੋਨ ‘ਤੇ ਦੱਸਿਆ ਕਿ ਅਦਾਲਤ ਨੇ ਇਸ ਕੇਸ ਵਿੱਚ ਅਜੀਤ ਪੂਹਲਾ ਅਤੇ ਜੋਗੇ ਨੂੰ ਦੋਸ਼ੀ ਐਲਾਨਿਆ ਹੈ। ਪੂਹਲੇ ਦੀ ਇਸ ਕੇਸ ਦੀ ਸੁਣਵਾਈ ਦੌਰਾਨ ਹੀ ਮੌਤ ਹੋ ਚੁੱਕੀ ਹੈ, ਜਦਕਿ ਦੂਜੇ ਦੋਸ਼ੀ ਜੋਗੇ ਨੂੰ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਫੈਸਲੇ ਤੋਂ ਬਾਅਦ ਬੀਬੀ ਮਨਜੀਤ ਕੌਰ, ਐਡਵੋਕੇਟ ਐੱਸ. ਐੱਸ ਗਿੱਲ ਅਤੇ ਸਿੱਖ ਆਗੂ ਪਪਲਪ੍ਰੀਤ ਸਿੰਘ

ਫੈਸਲੇ ਤੋਂ ਬਾਅਦ ਬੀਬੀ ਮਨਜੀਤ ਕੌਰ, ਐਡਵੋਕੇਟ ਐੱਸ. ਐੱਸ ਗਿੱਲ ਅਤੇ ਸਿੱਖ ਆਗੂ ਪਪਲਪ੍ਰੀਤ ਸਿੰਘ

ਉਨ੍ਹਾਂ ਨੇ ਕਿਹਾ ਕਿ ਇਹ ਘਟਨਾਂ ਤਾਂ 2 ਜੂਨ 1991 ਨੂੰ ਵਾਪਰੀ ਸੀ, ਪਰ ਇਸ ਕੇਸ 2007 ਵਿੱਚ ਹੀ ਅਦਾਲਤ ਵਿੱਚ ਸ਼ੁਰੂ ਹੋਇਆ।ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ 2006 ਵਿੱਚ ਦਿੱਤੇ ਹੁਕਮਾਂ ਅਨੁਸਾਰ ਪੰਜਾਬ ਸਰਕਾਰ ਨੇ ਇਸ ਕੇਸ ਦੀ ਤਫਦੀਸ਼ ਐੱਸ.ਐੱਸ.ਪੀ ਕੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਵਿਸ਼ੇਸ਼ ਦਲ ਨੂੰ ਸੌਪੀ ਸੀ, ਜਿਸਨੇ ਤਫਦੀਸ਼ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਸ਼ੁਰੂ ਕਰਵਾਈ ਸੀ।


For Details, Please check:

Ajit Poohla’s associate gets life imprisonment in Khanpur Massacre case of 1991


ਆਪਣੇ ਪਰਿਵਾਰ ਵੱਲੋਂ ਇਸ ਕੇਸ ਦੀ ਅਦਾਲਤੀ ਪੈਰਵੀ ਕਰ ਰਹੀ ਬੀਬੀ ਮਨਜੀਤ ਕੌਰ ਨੇ ਦੱਸਿਆ ਕਿ ਇਨਸਾਫ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਬੜਾ ਕਰੜਾ ਸੰਘਰਸ਼ ਕਰਨਾ ਪਿਆ। ਪਰਿਵਾਰ ‘ਤੇ ਕਈ ਤਰਾਂ ਦੇ ਦਬਾਅ ਪਾਏ ਗਏ ਅਤੇ ਧਮਕੀਆਂ ਦਿੱਤੀਆਂ ਗਈਆਂ।

ਪਪਲਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਕੇਸ ਇੰਨਾ ਬੇਰਿਹਮੀ ਭਰਿਆ ਸੀ ਕਿ ਦੋਸ਼ੀ ਨੂੰ ਬਚਾਉਣ ਲਈ ਵਕੀਲ ਨੇ ਕੇਸ ਲੜਨ ਤੋਂ ਇਨਕਾਰ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਜੋਗੇ ਨੇ ਕੇਸ ਲੜਨ ਵਾਸਤੇ ਐਡਵੋਕੇਟ ਜਸਵੀਰ ਸਿੰਘ ਜੰਮੂ ਨਾਲ ਗੱਲ ਕੀਤੀ ਸੀ, ਪਰ ਜਦ ਜਸਵੀਰ ਸਿੰਘ ਨੂੰ ਇਹ ਪਤਾ ਲੱਗਿਅ ਾਕਿ ਜੋਗੇ ਨੇ ਚਾਰ ਬੱਚਿਆਂ ਸਮੇਤ 7 ਬੇਕਸੂਰ ਵਿਅਕਤੀਆਂ ਦਾ ਬੜੀ ਬੇਰਿਹਮੀ ਨਾਲ ਕਤਲ ਕੀਤਾ ਹੈ ਤਾਂ ਉਨ੍ਹਾਂ ਨੇ ਕੇਸ ਲੜਨ ਤੋਂ ਇਨਕਾਰ ਕਰ ਦਿੱਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: