November 27, 2014 | By ਸਿੱਖ ਸਿਆਸਤ ਬਿਊਰੋ

ਭਾਈ ਕੰਵਰਪਾਲ ਸਿੰਘ
ਅੰਮ੍ਰਿਤਸਰ ( 26 ਨਵੰਬਰ, 2014): ਗੁਰਬਾਣੀ ਦੇ ਗਲਤ ਉਚਾਰਣ ਅਤੇ ਗੁਰਬਾਣੀ ਸਬੰਧੀ ਨਵਜੋਤ ਸਿੱਧੂ ਵੱਲੋਂ ਕੀਤੀ ਗਈ ਗਲਤ ਬਿਆਨੀ ਦੀ ਕਰੜੀ ਆਲੋਚਨਾ ਕਰਦਿਆਂ ਕਿਹਾ ਕਿ ਨਵਜੋਤ ਸਿੱਧ ਵੱਲੋਂ ਗੁਰਬਾਣੀ ਦਾ ਕੀਤਾ ਗਲਤ ਉਚਾਰਨ ਅਤਿ ਮੰਦਭਾਗਾ ਹੈ, ਪਰ ਬਾਦਲ ਦਲ ਇਸ ਮਸਲੇ ਦਾ ਸਿਆਸੀ ਕਰਨ ਕਰ ਰਿਹਾ ਹੈ।
ਦਲ ਖਾਲਸਾ ਵਲੋ ਉਸ ਨੂੰ ਤਲਬ ਕਰਨ ਦੇ ਮਾਮਲੇ ਨੂੰ ਅਕਾਲੀ ਦਲ ਦੀ ਸਿਆਸੀ ਪੈਤੜੇਬਾਜੀ ਨਾਲ ਜੋੜ ਕੇ ਲਿਆ ਜਾ ਰਿਹਾ ਹੈ। ਦਲ ਖਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਕਿਹਾ ਕੀ ੭ ਸਾਲ ਪਹਿਲਾ ਸਿੱਧੂ ਵਲੋ ਜਨੇਊ ਪਾ ਕੇ ਹਵਨ ਕਰਾਉਣ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਲਿਜਾਇਆ ਗਿਆ ਸੀ ਪਰ ਉਸ ਸਮੇ ਵੀ ਸਿਆਸੀ ਦਖਲ ਅੰਦਾਜ਼ੀ ਕਾਰਣ ਸਿੱਧੂ ਦੀ ਪਿੱਠ ਤੇ ਹੋਣ ਕਾਰਨ ਕੋਈ ਕਾਰਵਾਈ ਨਹੀ ਹੋਈ ਸੀ।
ਪਰ ਹੁਣ ਜਦ ਬਦਲ- ਸਿੱਧੂ ਸਬੰਧਾਂ ਵਿੱਚ ਵਿਗਾੜ ਆ ਗਿਆ ਹੈ ਅਤੇ ਨਵਜੋਤ ਸਿੱਧੂ ਨੇ ਸ਼ਰੇਆਮ ਬਾਦਲ ਦਲ ਵਿਰੁੱਧ ਮੋਰਚਾ ਖੋਲ ਦਿੱਤਾ ਹੈ ਤਾਂ ਬਾਦਲ ਦਲ ਬਦਲੇ ਦੇ ਰੌਅ ਵਿੱਚ ਸਿੱਧੂ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਾਰਵਾਈ ਕਰਵਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਤਲਖ ਸੰਬੰਧਾ ਦੇ ਚਲਦਿਆ ਜੇਕਰ ਸਿੱਧੂ ਨੂੰ ਤੱਲਬ ਕੀਤਾ ਜਾਦਾ ਹੈ ਤਾ ਇਸਦਾ ਸਿੱਧਾ ਅਰਥ ਬਾਦਲ ਦਲ ਵਲੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਸਵਾਰਥੀ ਰਾਜਸੀ ਹਿੱਤਾਂ ਲਈ ਵਰਤਣਾ ਹੋਵੇਗਾ।
Related Topics: Akal Takht Sahib, Bhai Kanwarpal Singh, navjot singh sidhu