ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਜਗਮੀਤ ਬਰਾੜ ਦੁਬਾਰਾ ਕਾਂਗਰਸ ਵਿੱਚ ਹੋਏ ਸ਼ਾਮਲ

August 8, 2015 | By

ਨਵੀਂ ਦਿੱਲੀ (7 ਅਗਸਤ , 2015): ਕਾਂਗਰਸ ਦੇ ਸਿਖਰਲੇ ਨੇਤਾਵਾਂ ਖਿਲਾਫ ਬਿਆਨਬਾਜ਼ੀ ਕਰਨ ਕਰਕੇ ਪਾਰਟੀ ਵਿੱਚੋਂ ਕੱਢੇ ਗਏ ਪੰਜਾਬ ਦੇ ਸਾਬਕਾ ਐੱਮਪੀ ਜਗਮੀਤ ਸਿੰਘ ਬਰਾੜ ਨੂੰ ਫਿਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ।

ਜਗਮੀਤ ਬਰਾੜ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਨਾਲ

ਜਗਮੀਤ ਬਰਾੜ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਨਾਲ

ਸਾਬਕਾ ਸੰਸਦ ਮੈਂਬਰ ਬਰਾੜ ਅੱਜ ਮੁੜ ਕਾਂਗਰਸ ‘ਚ ਸ਼ਾਮਿਲ ਹੋ ਗਏ ਅਤੇ ਸੋਨੀਆ ਗਾਂਧੀ ਨੇ ਉਨ੍ਹਾਂ ਦੀ ਮੁਅੱਤਲੀ ਰੱਦ ਕਰ ਦਿੱਤੀ । ਜਨਵਰੀ, 2015 ‘ਚ ਕਾਂਗਰਸ ਤੋਂ ਵੱਖ ਹੋਏ ਸ: ਬਰਾੜ ਦੇ ਭਾਜਪਾ ‘ਚ ਸ਼ਾਮਿਲ ਹੋਣ ਦੇ ਕਿਆਸ ਲਾਏ ਜਾ ਰਹੇ ਸਨ । ਪਰ ਉਨ੍ਹਾਂ ਪੇਸ਼ੀਨਗੋਈਆਂ ਨੂੰ ਖਾਰਜ ਕਰਦਿਆਂ ਬਰਾੜ ਉਸੇ ਪਾਰਟੀ ‘ਚ ਮੁੜ ਸ਼ਾਮਿਲ ਹੋ ਗਏ ਹਨ, ਜਿਥੇ ਉਨ੍ਹਾਂ ਨੇ ਤਕਰੀਬਨ 35 ਸਾਲ ਵੱਖ-ਵੱਖ ਅਹੁਦਿਆਂ ‘ਤੇ ਕੰਮ ਕੀਤਾ ਸੀ ।

ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼ਕੀਲ ਅਹਿਮਦ ਨੇ ਸ: ਬਰਾੜ ਦੀ ਕਾਂਗਰਸ ‘ਚੋਂ ਸੰਖੇਪ ਮੁਅੱਤਲੀ ਲਈ ਆਪਸੀ ਗੱਲਬਾਤ ਦੀ ਘਾਟ ਕਾਰਨ ਉਪਜੇ ਹਾਲਾਤਾਂ ਨੂੰ ਜ਼ਿੰਮੇਵਾਰ ਠਹਿਰਾਇਆ । ਸ੍ਰੀ ਸ਼ਕੀਲ ਅਹਿਮਦ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਹੁਣ ਸਭ ਕੁਝ ਠੀਕ ਹੋ ਗਿਆ ਹੈ ।

ਦੱਸਣਯੋਗ ਹੈ ਕਿ ਪਾਰਟੀ ਵਿਰੋਧੀ ਬਿਆਨਾਂ ਕਾਰਨ ਸ: ਬਰਾੜ ਨੂੰ 14 ਅਗਸਤ, 2014 ਨੂੰ ਸਾਬਕਾ ਕੇਂਦਰੀ ਮੰਤਰੀ ਏ. ਕੇ. ਐਾਟਨੀ ਦੀ ਅਗਵਾਈ ਵਾਲੀ ਅਨੁਸ਼ਾਸਨ ਕਮੇਟੀ ਦੀ ਸਿਫਾਰਸ਼ ‘ਤੇ ਮੁਅੱਤਲ ਕਰ ਦਿੱਤਾ ਗਿਆ ਸੀ । 6 ਜਨਵਰੀ, 2015 ਨੂੰ ਸ: ਬਰਾੜ ਨੇ ਆਪਣੇ ਭਰਾ ਰਿਪਜੀਤ ਸਿੰਘ ਬਰਾੜ ਅਤੇ 3 ਹੋਰ ਪਾਰਟੀ ਨੇਤਾਵਾਂ ਮੋਗਾ ਤੋਂ ਸਾਬਕਾ ਵਿਧਾਇਕ ਵਿਜੈ ਸਾਬੀ, ਮਾਨਸਾ ਦੇ ਮਨਜੀਤ ਸਿੰਘ ਅਤੇ ਮੁਕਤਸਰ ਦੇ ਗੁਰਦਾਸ ਗਿਰਧਰ ਸਮੇਤ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,