ਸਿਆਸੀ ਖਬਰਾਂ

ਜੇਲ੍ਹ ਵਿਭਾਗ ਵਲੋਂ “ਖ਼ਤਰਨਾਕ” ਗੈਂਗਸਟਰਾਂ ਨੂੰ ਵੱਖਰੇ ਜ਼ੋਨਾਂ ‘ਚ ਰੱਖਣ ਦੀਆਂ ਤਿਆਰੀਆਂ

February 20, 2017 | By

ਚੰਡੀਗੜ੍ਹ: ਪੰਜਾਬ ਜੇਲ੍ਹ ਵਿਭਾਗ ਦੀ ਬੁੱਧਵਾਰ ਨੂੰ ਏਡੀਜੀਪੀ(ਜੇਲ੍ਹਾਂ) ਰੋਹਿਤ ਚੌਧਰੀ ਦੀ ਅਗਵਾਈ ਹੇਠ ਹੋਈ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਜੇਲ੍ਹਾਂ ਵਿੱਚ ਗੈਂਗਸਟਰਾਂ ਲਈ ‘ਸਪਸ਼ੈਲ ਹਾਈ ਸਕਿਓਰਟੀ ਜ਼ੋਨ’ ਬਣਾਉਣ ਦਾ ਫੈਸਲਾ ਲਿਆ ਗਿਆ।

ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਦੀਆਂ ਜੇਲ੍ਹਾਂ ਵਿੱਚ ਕੁੱਲ 250 ਗੈਂਗਸਟਰ ਹਨ ਜਿਨ੍ਹਾਂ ਵਿੱਚੋਂ 35 ਕਾਫੀ ਖ਼ਤਰਨਾਕ ਮੰਨੇ ਜਾਂਦੇ ਹਨ। ਇਸ ਫੈਸਲੇ ਤਹਿਤ ਹੁਣ ਗੈਂਗਸਟਰ ਜੇਲ੍ਹਾਂ ਵਿੱਚ ਹੋਰ ਹਵਾਲਾਤੀਆਂ ਜਾਂ ਕੈਦੀਆਂ ਵਿੱਚ ਨਹੀਂ ਰੱਖੇ ਜਾਣਗੇ। ਗੈਂਗਸਟਰਾਂ ਲਈ ਜੇਲ੍ਹਾਂ ਵਿਚ ਵਿਸ਼ੇਸ਼ ਜ਼ੋਨ ਬਣਾ ਕੇ ਉਨ੍ਹਾਂ ਨੂੰ ਹੋਰ ਕੈਦੀਆਂ ਤੋਂ ਵੱਖਰਾ ਰੱਖਿਆ ਜਾਵੇਗਾ।

RPT--Nabha: Security personnel and media outside Nabha Central Jail, which was stormed by armed men who helped in escaping five terrorists including Khalistan Liberation Front chief Harminder Mintoo, in Nabha on Sunday. PTI Photo (STORY DEL2, 28) (PTI11_27_2016_000106B)

ਨਾਭ ਜੇਲ੍ਹ ਦਾ ਮੁੱਖ ਗੇਟ

ਏਡੀਜੀਪੀ ਚੌਧਰੀ ਨੇ ਬੁੱਧਵਾਰ ਨੂੰ ਲਏ ਫੈਸਲਿਆਂ ਬਾਰੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਨੌਂ ਕੇਂਦਰੀ ਜੇਲ੍ਹਾਂ ਪਟਿਆਲਾ, ਲੁਧਿਆਣਾ, ਗੁਰਦਾਸਪੁਰ, ਕਪੂਰਥਲਾ, ਹੁਸ਼ਿਆਰਪੁਰ, ਫਿਰੋਜ਼ਪੁਰ, ਫ਼ਰੀਦਕੋਟ, ਬਠਿੰਡਾ, ਅੰਮ੍ਰਿਤਸਰ ਅਤੇ ਹਾਈ ਸਕਿਓਰਟੀ ਜੇਲ੍ਹ ਨਾਭਾ ਵਿੱਚ ਸਪੈਸ਼ਲ ਹਾਈ ਸਕਿਓਰਟੀ ਜ਼ੋਨ ਬਣਾਏ ਜਾਣਗੇ, ਜਿਨ੍ਹਾਂ ਵਿੱਚ “ਖਤਰਨਾਕ” ਕੈਦੀ ਰੱਖੇ ਜਾਣਗੇ। ਇਸ ਫੈਸਲੇ ਨਾਲ ਗੈਂਗਸਟਰ ਜੇਲ੍ਹ ਵਿੱਚ ਬੰਦ ਹੋਰ ਕੈਦੀਆਂ ਨਾਲ ਘੁਲ ਮਿਲ ਕੇ ਨਵੇਂ ਗਰੋਹ ਬਣਾਉਣ ਦੇ ਸਮਰੱਥ ਵੀ ਨਹੀਂ ਰਹਿਣਗੇ। ਉਨ੍ਹਾਂ ਦੱਸਿਆ ਕਿ ਜੇਲ੍ਹਾਂ ਵਿੱਚ ਬਣਾਏ ਜਾ ਰਹੇ ਨਵੇਂ ਵਿਸ਼ੇਸ਼ ਜ਼ੋਨਾਂ ਉੱਪਰ ਆਧੁਨਿਕ ਤਕਨੀਕਾਂ ਨਾਲ ਨਜ਼ਰ ਰੱਖੀ ਜਾਵੇਗੀ ਅਤੇ ਸੀਸੀਟੀਵੀ ਕੈਮਰਿਆਂ ਦਾ ਵੀ 24 ਘੰਟੇ ਪਹਿਰਾ ਰਹੇਗਾ। ਗੈਂਗਸਟਰਾਂ ਦੀਆਂ ਜੇਲ੍ਹ ਵਿੱਚ ਸਰਗਰਮੀਆਂ ਵੀ ਸੀਮਿਤ ਕੀਤੀਆਂ ਜਾਣਗੀਆਂ। ਗੈਗਸਟਰਾਂ ਨਾਲ ਮੁਲਾਕਾਤਾਂ ਦਾ ਸਮਾਂ ਵੀ ਆਮ ਕੈਦੀਆਂ ਤੋਂ ਵੱਖਰਾ ਰੱਖਿਆ ਜਾਵੇਗਾ।

ਉਨ੍ਹਾਂ ਦੱਸਿਆ ਇਨ੍ਹਾਂ ਵਿਸ਼ੇਸ਼ ਜ਼ੋਨਾਂ ਲਈ ਨਵੀਆਂ ਉਸਾਰੀਆਂ ਕਰਵਾਈਆਂ ਜਾਣਗੀਆਂ। ਇਨ੍ਹਾਂ ਦੇ ਇਰਦ ਗਿਰਦ 4ਜੀ ਨੂੰ ਵੀ ਜਾਮ ਕਰਨ ਵਾਲੇ ਵਿਸ਼ੇਸ਼ ਜੈਮਰ ਲਾਏ ਜਾਣਗੇ। ਇਨ੍ਹਾਂ ਜ਼ੋਨਾਂ ਵਿੱਚ ਜੇਲ੍ਹ ਦੇ ਵਿਸ਼ੇਸ਼ ਤੇ ਪੂਰੀ ਤਰ੍ਹਾਂ ਪਰਖੇ ਸਟਾਫ ਨੂੰ ਤਾਇਨਾਤ ਕੀਤਾ ਜਾਵੇਗਾ। ਸਹਾਇਕ ਸੁਪਰਡੈਂਟ ਰੈਂਕ ਦਾ ਅਧਿਕਾਰੀ ਇਨ੍ਹਾਂ ਵਿਸ਼ੇਸ਼ ਜ਼ੋਨਾਂ ਦਾ ਇੰਚਾਰਜ ਹੋਵੇਗਾ। ਇਨ੍ਹਾਂ ਜ਼ੋਨਾਂ ਵਿੱਚ ਤਾਇਨਾਤ ਸਟਾਫ ਦੀ ਪਛਾਣ ਛੁਪਾਉਣ ਲਈ ਵਰਦੀ ਉੱਪਰ ਨੇਮ ਪਲੇਟ ਲਾਉਣ ਤੋਂ ਵੀ ਛੋਟ ਹੋਵੇਗੀ। ਇਨ੍ਹਾਂ ਵਿਸ਼ੇਸ਼ ਜ਼ੋਨਾਂ ਵਿੱਚ ਤਾਇਨਾਤ ਸਟਾਫ ਨੂੰ 10 ਤੋਂ ਲੈ ਕੇ 15 ਫੀਸਦ ਤੱਕ ਰਿਸਕ ਭੱਤਾ ਦੇਣ ਦੀ ਤਜਵੀਜ਼ ਵੀ ਸਰਕਾਰ ਨੂੰ ਭੇਜੀ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,