ਸਿਆਸੀ ਖਬਰਾਂ

ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ: ਪਿੰਡਾਂ ਨੂੰ ਅੰਡਰਪਾਸ ਨਾ ਦੇਣ ‘ਤੇ 6 ਅਗਸਤ ਨੂੰ ਧਰਨਾ: ਸੁਖਪਾਲ ਖਹਿਰਾ

August 4, 2017 | By

ਕਪੂਰਥਲਾ: ਆਮ ਆਦਮੀ ਪਾਰਟੀ ਦੇ ਭੁਲੱਥ ਤੋਂ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਚੁਣੇ ਜਾਣ ‘ਤੇ ਸੁਖਪਾਲ ਸਿੰਘ ਖਹਿਰਾ ਨੇ ਬਾਦਲ-ਭਾਜਪਾ ਸਰਕਾਰ ’ਤੇ ਤਨਜ਼ ਕਸਦਿਆਂ ਕਿਹਾ ਕਿ ਪੰਜਾਬ ਨੂੰ ਪੈਰਿਸ ਬਣਾਉਣ ਦੇ ਝੂਠੇ ਦਾਅਵੇ ਕਰਨ ਵਾਲੀ ਸਰਕਾਰ ਦੇ ਮੰਤਰੀ ਪੰਜਾਬ ਨੂੰ ਪੈਰਿਸ ਤਾਂ ਕੀ ਬਣਾਉਣਾ ਸੀ ਪੈਰਿਸ ਦੇ ਨਕਸ਼ੇ ਨਾਲ ਮਿਲਦੇ ਜੁਲਦੇ ਰਿਆਸਤੀ ਸ਼ਹਿਰ ਕਪੂਰਥਲਾ ਦੀ ਹਾਲਤ ਬਦ ਤੋਂ ਬਦਤਰ ਹੋਈ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।

ਕਪੂਰਥਲਾ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਸਨਮਾਨਿਤ ਕਰਦੇ ‘ਆਪ’

ਕਪੂਰਥਲਾ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਸਨਮਾਨਿਤ ਕਰਦੇ ‘ਆਪ’

ਖਹਿਰਾ ਨੇ ਕਿਹਾ ਬਾਦਲ ਸਰਕਾਰ ਵਾਂਗ ਹੀ ਪੁਲਿਸ ਥਾਣਿਆਂ ਨੂੰ ਕਾਂਗਰਸੀ ਰਾਜਨੀਤਿਕ ਆਗੂਆਂ ਨੇ ਹੱਥ ਠੋਕਾ ਬਣਾ ਲਿਆ ਹੈ। ਕਾਂਗਰਸੀ ਮੰਤਰੀਆਂ ਵੱਲੋਂ ਦੂਜੀਆਂ ਸਿਆਸੀ ਜਮਾਤਾਂ ਦੇ ਆਗੂਆਂ ਉਪਰ ਰਾਜਸੀ ਖਹਿਬਾਜ਼ੀ ਕਾਰਨ ਝੂਠੇ ਪਰਚੇ ਦਰਜ ਕਰਵਾਉਣਾ ਮੰਦਭਾਗਾ ਹੈ। ਉਹਨਾਂ ਕਿਹਾ ਕਿ ਚਾਰ ਮਹੀਨਿਆਂ ਵਿੱਚ ਹੀ ਲੋਕ ਇਸ ਸਰਕਾਰ ਤੋਂ ਨਿਰਾਸ਼ ਹੋ ਗਏ ਹਨ ਅਤੇ ਪਛਤਾਵਾ ਕਰ ਰਹੇ ਹਨ ਕਿ ਉਹਨਾਂ ਝੂਠ ਦੇ ਵਪਾਰੀਆਂ ਨੂੰ ਵੋਟ ਪਾ ਦਿੱਤੇ। ਇਸ ਮੌਕੇ ਤੇ ਚਰਨਜੀਤ ਹੰਸ, ਗੁਰਪਾਲ ਸਿੰਘ ਇੰਡੀਅਨ, ਸ਼ਾਇਰ ਕੰਵਰ ਇਕਬਾਲ ਸਿੰਘ, ਮਾਸਟਰ ਚਰਨਜੀਤ ਸਿੰਘ, ਸੁਖਦੇਵ ਰਾਜ ਬੱਬਰ, ਕੁਲਵਿੰਦਰ ਸਿੰਘ ਚਾਹਲ, ਗੁਲਸ਼ਨ ਭੱਟੀ, ਫੱਗਾ ਸਿੰਘ, ਬਲਦੇਵ ਸਿੰਘ ਭੱਟੀ, ਪ੍ਰੇਮ ਕੁਮਾਰ ਸਲਹੋਤਰਾ, ਪਿਆਰਾ ਸਿੰਘ, ਵਿਕਰਮ ਤੇਜੀ, ਤੇਜ ਪਾਲ ਸਿੰਘ, ਜਗਜੀਤ ਸਿੰਘ ਬਿੱਟੂ ਆਦਿ ਹਾਜ਼ਰ ਸਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਪੱਤਰ ਵਿਚ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਜਲੰਧਰ ਤੋਂ ਅੰਮ੍ਰਿਤਸਰ ਬਣ ਰਹੀ ਛੇ ਮਾਰਗੀ ਸੜਕ ਵਿਚੋਂ ਰਮੀਦੀ, ਡੋਗਰਾਂਵਾਲ, ਹੰਬੋਵਾਲ ਤੇ ਰੰਧਾਵਾ ਪਿੰਡਾਂ ਦੇ ਲੋਕਾਂ ਨੂੰ ਅੰਡਰਪਾਸ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਚੇਅਰਮੈਨ, ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਅਤੇ ਪੀ.ਡਬਲਯੂ.ਡੀ. ਦੇ ਸੈਕਟਰੀ ਸਮੇਤ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਵੀ ਪੱਤਰ ਲਿਖੇ ਹਨ ਪਰ ਕਿਸੇ ਨੇ ਵੀ ਲੋਕਾਂ ਦੀ ਇਸ ਮੰਗ ’ਤੇ ਕੋਈ ਧਿਆਨ ਨਹੀਂ ਦਿੱਤਾ। ਨੈਸ਼ਨਲ ਹਾਈਵੇਅ ਅਥਾਰਟੀ ਨੇ ਲੋਕਾਂ ਦੀ ਇਸ ਮੰਗ ਨੂੰ ਠੁਕਰਾਉਂਦਿਆਂ ਅੰਡਰਪਾਸ ਬਣਾਉਣ ਤੋਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰਮੀਦੀ ਦੇ ਲੋਕ ਛੇ ਮਾਰਗੀ ਸੜਕ ਬਣਨ ਨਾਲ ਦੋ ਹਿੱਸਿਆਂ ਵਿਚ ਵੰਡੇ ਜਾਣਗੇ। ਇਕ ਪਾਸੇ ਸਕੂਲ ਤੇ ਬੈਂਕ ਹਨ ਤੇ ਪਿੰਡ ਦਾ ਸ਼ਮਸ਼ਾਨਘਾਟ ਦੂਜੇ ਪਾਸੇ ਚਲਿਆ ਜਾਵੇਗਾ। ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਦੇ ਨਾਲ ਨਾਲ ਇਸ ਪੱਤਰ ਦਾ ਉਤਾਰਾ ਨੈਸ਼ਨਲ ਹਾਈਵੇਅ ਅਥਾਰਟੀ ਦੇ ਚੇਅਰਮੈਨ, ਡਿਪਟੀ ਕਮਿਸ਼ਨਰ ਕਪੂਰਥਲਾ ਅਤੇ ਐਸ.ਐਸ.ਪੀ. ਕਪੂਰਥਲਾ ਨੂੰ ਵੀ ਭੇਜਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,